May 1, 2026 1:22 pm

ਆਬਕਾਰੀ ਵਿਭਾਗ ਦੀ ਟੀਮ ਹੱਥ ਲੱਗੀ ਵੱਡੀ ਸਫਲਤਾ ਚੰਡੀਗੜ੍ਹ ਦੀ 150 ਪੇਟੀਆਂ ਸ਼ਰਾਬ ਬਰਾਮਦ

ਰੂਪਨਗਰ, 1 ਸਤੰਬਰ (ਲਾਡੀ ਖਾਬੜਾ)- ਅੱਜ ਰੂਪਨਗਰ ਆਬਕਾਰੀ ਵਿਭਾਗ ਦੀ ਟੀਮ ਨੂੰ ਉਸ ਸਮੇਂ ਵਡੀ ਸਫਲਤਾ ਹਾਸਲ ਹੋਈ ਜਦੋਂ ਐਕਸਾਈਜ਼ ਇੰਸਪੈਕਟਰ ਅਮਰੀਕ ਸਿੰਘ ਦੀ ਅਗਵਾਈ ਵਿਚ ਥਾਣਾ ਸਿੰਘ ਭਗਵੰਤਪੁਰਾ ਗੁਰੂ ਗੋਬਿੰਦ ਸਿੰਘ ਮਾਰਗ ਨੇੜੇ ਨੈਸ਼ਨਲ ਹਾਈਵੇ ਨੰਬਰ 21 ਤੇ ਚੈਕਿੰਗ ਦੌਰਾਨ 150 ਪੇਟੀਆਂ ਸ਼ਰਾਬ ਬਰਾਮਦ ਹੋਈ। ਇਕ ਦੋਸ਼ੀ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ।ਆਬਕਾਰੀ ਵਿਭਾਗ ਦੀ ਟੀਮ ਵਲੋਂ ਰੋਜ਼ਾਨਾ ਦੀ ਤਰ੍ਹਾਂ ਚੈਕਿੰਗ ਲਈ ਨਾਕਾ ਲਗਾਇਆ ਗਿਆ ਸੀ ਅਤੇ ਇਸੇ ਦੌਰਾਨ ਸਵੇਰੇ 7ਵਜੇ ਦੇ ਕਰੀਬ ਇਕ ਮਹਿੰਦਰਾ ਪਿਕਅਪ ਨੰਬਰ 38 03ਥ8523 ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਜਿਸ ਨੂੰ ਡਰਾਈਵਰ ਕ੍ਰਿਸ਼ਨ ਕੁਮਾਰ ਨਿਵਾਸੀ ਯਮੁਨਾਨਗਰ ਚਲਾ ਰਿਹਾ ਸੀ । ਉਸ ਨਾਲ ਜਸਪਾਲ ਸਿੰਘ ਅਤੇ ਫੜਿਆ ਗਿਆ ਆਰੋਪੀ ਸੁਭਾਸ਼ ਚੰਦਰ (ਬੱਕਰ ਪੁਰ) ਯਮੁਨਾਨਗਰ ਹਰਿਆਣਾ ਨਿਵਾਸੀ ਸੀ ਜਿਸ ਤੋਂ ਬਾਅਦ ਆਬਕਾਰੀ ਵਿਭਾਗ ਦੀ ਟੀਮ ਨੇ ਗਡੀ ਦੀ ਤਲਾਸ਼ੀ ਸ਼ੁਰੂ ਕਰ ਦਿਤੀ ਅਤੇ ਸੁਭਾਸ਼ ਚੰਦ ਯਮੁਨਾਨਗਰ ਗਡੀ ਦੇ ਕਾਗਜ਼ਾਤ ਅਤੇ ਆਰਸੀ ਮੁਲਾਜ਼ਮਾਂ ਨੂੰ ਦਿਖਾਉਣ ਲਗਿਆ। ਪਰ ਉਸ ਦੇ ਨਾਲ ਦੇ ਦੋ ਸਾਥੀ ਡਰਾਈਵਰ ਕ੍ਰਿਸ਼ਨ ਕੁਮਾਰ ਅਤੇ ਜਸਪਾਲ ਸਿੰਘ ਮੌਕਾ ਵੇਖ ਕੇ ਭਜਣ ਵਿਚ ਸਫ਼ਲ ਰਹੇ । ਜਿਸ ਤੋਂ ਬਾਅਦ ਪੁਲਿਸ ਨੇ ਮਹਿੰਦਰਾ ਪਿਕਅਪ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 150 ਪੇਟੀਆਂ ਚੰਡੀਗੜ੍ਹ ਦੀ ਸ਼ਰਾਬ 999,ਅਤੇ ਨੈਨਾ ਮਾਰਕਾ ਬਰਾਮਦ ਹੋਈ। ਫੜੇ ਗਏ ਆਰੋਪੀ ਸੁਭਾਸ਼ ਚੰਦ ਨੇ ਇਹ ਮੰਨਿਆ ਕਿ ਉਹ ਇਹ ਸ਼ਰਾਬ ਚੰਡੀਗੜ੍ਹ ਤੋਂ ਲੈ ਕੇ ਫਗਵਾੜਾ ਵਿਖੇ ਸਪਲਾਈ ਦੇਣ ਜਾ ਰਹੇ ਸਨ। ਜਿਸ ਤੋਂ ਬਾਅਦ ਐਕਸਾਈਜ਼ ਡਿਪਾਰਟਮੈਂਟ ਵਲੋਂ ਕਾਰਵਾਈ ਕਰਦੇ ਹੋਏ ਧਾਰਾ 61/1/14 ਅਧੀਨ ਪਰਚਾ ਦਰਜ ਕਰਕੇ ਆਰੋਪੀ ਅਤੇ ਫੜੀ ਗਈ ਗੱਡੀ ਅਤੇ ਸ਼ਰਾਬ ਨੂੰ ਥਾਣਾ ਸਿੰਘ ਭਗਵੰਤਪੁਰਾ ਦੇ ਹਵਾਲੇ ਕਰ ਦਿਤਾ ਗਿਆ।ਜਿਸ ਤੋਂ ਬਾਅਦ ਥਾਣਾ ਸਿੰਘ ਭਗਵੰਤਪੁਰਾ ਦੀ ਟੀਮ ਵਲੋਂ ਫੜੀ ਗਈ ਸ਼ਰਾਬ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਫਰਾਰ ਹੋਏ ਦੋਨਾਂ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਹੈ ।ਇਸ ਮੌਕੇ ਆਬਕਾਰੀ ਵਿਭਾਗ ਦੀ ਟੀਮ ਵਿਚ ਏ.ਐਸ.ਆਈ ਗੁਰਦੇਵ ਸਿੰਘ, ਸੁਖਜੀਤ ਸਿੰਘ ਐਕਸਾਈਜ਼ ਇੰਸਪੈਕਟਰ, ਅੰਮ੍ਰਿਤਪਾਲ ਸਿੰਘ ਐਕਸਾਈਜ਼ ਇੰਸਪੈਕਟਰ, ਰਾਜ ਕੁਮਾਰ ਐਕਸਾਈਜ਼ ਇੰਸਪੈਕਟਰ ਹਾਜ਼ਰ ਸਨ।

Send this to a friend