ਨਾਭਾ, 30 ਅਗਸਤ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਦੇਰ ਰਾਤ ਨਾਭਾ ਰੇਲਵੇ ਸਟੇਸ਼ਨ ਨਜਦੀਕ ਹੀ ਪਿਲਰ ਨੰਬਰ52-01 ਤੇ ਇਕ ਪ੍ਰੇਮੀ ਜੋੜੇ ਨੇ ਪਿਆਰ ਸੰਬੰਧਾਂ ਵਿਚ ਅਸਫਲ ਰਹਿਣ ਤੋਂ ਤੰਗ ਆ ਕੇ ਰੇਲਗਡੀ ਅਗੇ ਛਲਾਂਗ ਲਗਾ ਦਿਤੀ ਜਿਸਤੇ ਲੜਕੀ ਕਮਲਜੀਤ ਕੌਰ ਉਮਰ 16ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਨਾਭਾ ਵਿਚ ਹੀ ਖਰਾਦ ਦਾ ਕੰਮ ਕਰਦੇ ਲੜਕੇ ਗੁਰਜੀਤ ਸਿੰਘ ਉਮਰ ਸਤਾਈ ਸਾਲ ਦੇ ਗੰਭੀਰ ਹਾਲਤ ਹੋਣ ਕਾਰਨ ਮੌਕੇ ਤੇ ਪਹੁੰਚੀ ਰੇਲਵੇ ਪੁਲਿਸ ਨੇ ਇਲਾਜ ਲਈ ਸਿਵਿਲ ਹਸਪਤਾਲ ਕਰਵਾਇਆ ਲੇਕਿਨ ਹਾਲਤ ਵਿਗੜਨ ਕਾਰਨ ਚੰਡੀਗੜ ਰੈਫਰ ਕਰ ਦਿਤਾ ਗਿਆ.ਜਖਮੀ ਯੁਵਕ ਗੁਰਜੀਤ ਸਿੰਘ ਨੇ ਰਾਤ ਦਸਿਆ ਕਿ ਉਨਾਂ ਦੋਹਾਂ ਵਿਚਕਾਰ ਪ੍ਰੇਮ ਸੰਬੰਧ ਸੀ ਲੇਕਿਨ ਪਰਿਵਾਰ ਨੂੰ ਦੋਹਾਂ ਦਾ ਇਹ ਰਿਸ਼ਤਾ ਕਬੂਲ ਨਹੀਂ ਸੀ ਜਿਸ ਤੋਂ ਤੰਗ ਆ ਕੇ ਰੇਲ ਗਡੀ ਅਗੇ ਕੁਦ ਗਏ.ਪ੍ਰੇਮੀ ਜੋੜਾ ਇਕੋ ਹੀ ਪਿੰਡ ਬਿੰਬੜੀ ਦੇ ਰਹਿਣ ਵਾਲੇ ਹਨ.ਫਿਲਹਾਲ ਰੇਲਵੇ ਪੁਲਿਸ ਚੋਕੀ ਇੰਚਾਰਜ ਗੁਰਦਰਸ਼ਨ ਸਿੰਘ ਵਲੋਂ ਲੜਕੀ ਦੀ ਲਾਸ਼ ਨੂੰ ਕਬਜੇ ਵਿਚ ਲੈ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਰਖਵਾਇਆ ਗਿਆ ਹੈ ਤੇ ਵਾਰਿਸਾਂ ਨੂੰ ਸੂਚਿਤ ਕਰ ਅਗੇ ਜਾਂਚ ਜਾਰੀ ਹੈ।