ਸੁਲਤਨਪੁਰ ਲੋਧੀ/ਲੋਹੀਆ ਖਾਸ਼, 30 ਅਗਸਤ (ਮਲਕੀਤ ਕੌਰ,ਰਣਜੀਤ ਸਿੰਘ ਚੰਦੀ)- ਥਾਣਾ ਲੋਹੀਆ ਖਾਸ਼ ਦੀ ਪੁਲਿਸ ਨੇ 5 ਗ੍ਰਾਂਮ ਹੀਰੋਇਨ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਥਾਣਾ ਲੋਹੀਆ ਖਾਂਸ਼ ਦੇ ਮੁੱਖ ਅਫਸਰ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ,ਐਸ.ਪੀ ਨਵਜੋਤ ਸਿੰਘ ਮਾਹਲ ਜਲੰਧਰ ਦੇ ਹੁਕਮਾ ਤਹਿਤ ਸਮਾਜ ਵਿਰੋਧੀ ਅਨਸਰਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਕੁਲਰਾਜ ਸਿੰਘ ਉਰਫ ਕੁੱਲੂ ਪੁੱਤਰ ਬਲਵਿੰਦਰ ਸਿੰਘ ਵਾਸੀ ਟੂਰਨਾ ਵਾਸੀ ਮਾਣਕ ਤੋ ਤਫਤੀਸ ਦੌਰਾਨ 5 ਗ੍ਰਾਂਮ ਹੀਰੋਇਨ ਅਤੇ ਇੱਕ ਮੋਟਰ ਸਾਈਕਲ ਨੰਬਰ ਪੀ.ਬੀ.08-ਡੀ.ਵਾਈ-5717 ਬਰਾਮਦ ਕਰਕੇ ਉਸਦੇ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।