ਅੰਮ੍ਰਿਤਸਰ, 30 ਅਗਸਤ (ਵਰੁਣ ਸੋਨੀ)- ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਜੀ ਅੱਜ ਜਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਕਕੜ ਨੂੰ ਮਿਲੇ ਅਤੇ ਮੁਲਾਕਾਤ ਬਾਅਦ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿਚ ਵਿਚ ਰਣਜੀਤ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਉਣ ਨਾਲ ਪੰਜਾਬ ਦੀ ਜਨਤਾ ਵਿਚ ਅਕਾਲੀ ਦਲ ਬਾਦਲ ਪ੍ਰਤੀ ਭਾਰੀ ਗੁਸਾ ਪਾਇਆ ਜਾ ਰਿਹਾ ਹੈ। ਲੋਕਾਂ ਨੇ ਇਨ੍ਹਾਂ ਦਾ ਪਿੰਡਾਂ ਵਿਚ ਵੜਨਾ ਮੁਸ਼ਕਿਲ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਸ ਵਾਰ ਅਕਾਲੀ ਦਲ ਬਾਦਲ ਨੂੰ ਖੜੇ ਕਰਨ ਲਈ ਕੋਈ ਉਮੀਦਵਾਰ ਵੀ ਨਾ ਮਿਲੇ, ਕਿਉਂਕਿ ਕੋਈ ਗੈਰਤਮੰਦ ਵਿਅਕਤੀ ਅਤੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣਾ ਗੁਰੂ ਮੰਨਦਾ ਹੈ ਅਕਾਲੀ ਦਲ ਬਾਦਲ ਵਲੋਂ ਕਦੇ ਵੀ ਚੋਣ ਨਹੀਂ ਲੜੇਗਾ।ਉਨ੍ਹਾਂ ਕਿਹਾ ਕਿ ਕਿ ਆਮ ਆਦਮੀ ਪਾਰਟੀ ਤੇ ਪਹਿਲਾਂ ਹੀ ਆਪਣੀ ਹੋਂਦ ਪੰਜਾਬ ਵਿਚੋਂ ਖ਼ਤਮ ਕਰ ਚੁਕੀ ਹੈ।ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ, ਬੂਆ ਸਿੰਘ ਸੰਧੂ ਓ. ਐਸ. ਡੀ. ਕੈਬਨਿਟ ਮੰਤਰੀ ਸਰਕਾਰੀਆ, ਐਡਵੋਕੇਟ ਮਨਜੀਤ ਸਿੰਘ ਮੁਹਾਰ, ਐਡਵੋਕੇਟ ਕਸ਼ਮੀਰ ਸਿੰਘ ਬੁਟਰ, ਜਸਕਰਨ ਸਿੰਘ ਲੋਪੋਕੇ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਝੰਜੋਟੀ, ਬਲਵਿੰਦਰ ਸਿੰਘ ਧਾਰੀਵਾਲ, ਡਾ ਪ੍ਰਗਟ ਸਿੰਘ ਭੁਲਰ, ਨਿਸ਼ਾਨ ਸਿੰਘ ਮੰਝ, ਗੁਰਸਾਹਿਬ ਸਿੰਘ ਪਧਰੀ, ਦਿਲਬਾਗ ਸਿੰਘ ਖਿਆਲਾ, ਸਾਹਿਬ ਸਿੰਘ ਬਰਾੜ, ਕੁਲਦੀਪ ਸਿੰਘ ਚੋਗਾਵਾਂ, ਕੁਲਦੀਪ ਸਿੰਘ ਰਾਣੀਆਂ, ਬੂਟਾ ਸਿੰਘ ਰੈਂ, ਸ਼ਮਸ਼ੇਰ ਸਿੰਘ ਸਾਰੰਗੜਾ, ਗੁਰਪ੍ਰੀਤ ਸਿੰਘ ਪੰਜੂ ਰਾਏ, ਬਲਵਿੰਦਰ ਸਿੰਘ ਹੇਤਮਪੁਰਾ, ਗੈਵੀ ਲੋਪੋਕੇ, ਬਬੂ ਕਾਵੇਂ, ਭਗਵੰਤ ਸਿੰਘ ਠਠੀ, ਰਸ਼ਪਾਲ ਸਿੰਘ ਭੋਲਾ ਮਾਨਾਂਵਾਲਾ, ਬਾਬਾ ਪਧਰੀ, ਸੁਖਦੇਵ ਸਿੰਘ ਲੋਧੀਗੁਜਰ ਆਦਿ ਹਾਜ਼ਰ ਸਨ।