Skip to content
Independent perspectives. Global stories.
BREAKING

ਨਸ਼ਾ ਛੁਡਾਊ ਕੇਂਦਰ ਤੋਂ ਛੁਡਵਾਏ ਗਏ ਤਸ਼ੱਦਦ ਦੇ ਸ਼ਿਕਾਰ 45 ਨੌਜਵਾਨ

Share this story

ਪੀੜਤ ਨੌਜਵਾਨ ਸਿਵਲ ਹਸਪਤਾਲ ਲੁਧਿਆਣਾ ਸ਼ਿਫਟ ਝ ਪ੍ਰਬੰਧਕ, ਕੇਂਦਰ ਨੂੰ ਤਾਲੇ ਲਗਾ ਕੇ ਦੌੜੇ

ਲੁਧਿਆਣਾ, 30 ਅਗਸਤ- ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਅੱਜ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪਿੰਡ ਆਲਮਗੀਰ ਵਿੱਚ ਚੱਲ ਰਹੇ ਦਿਸ਼ਾ ਨਸ਼ਾ ਛੁਡਾਊ ਕੇਂਦਰ (ਦੁਲੇਂਅ ਰੋਡ) ’ਤੇ ਛਾਪਾਮਾਰੀ ਕੀਤੀ ਗਈ ਅਤੇ ਉਥੋਂ 45 ਕਥਿਤ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਮੁਕਤ ਕਰਵਾਇਆ ਗਿਆ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਉਪ ਮੰਡਲ ਮੈਜਿਸਟ੍ਰੇਟ ਲੁਧਿਆਣਾ (ਪੱਛਮੀ) ਸ੍ਰ. ਦਮਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਕੀਤੀ ਗਈ ਕਾਰਵਾਈ ਦੌਰਾਨ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕਾਂ ਵੱਲੋਂ ਬਿਲਕੁਲ ਵੀ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਕਾਰਵਾਈ ਦੀ ਖ਼ਬਰ ਪਤਾ ਲੱਗਣ ’ਤੇ ਉਹ ਕੇਂਦਰ ਨੂੰ ਤਾਲੇ ਲਗਾ ਕੇ ਭੱਜ ਗਏ। ਜਾਂਚ ਟੀਮ ਵੱਲੋਂ ਕੇਂਦਰ ਦੇ ਤਾਲੇ ਤੋੜੇ ਗਏ ਤਾਂ ਅੰਦਰ ਦੇਖਿਆ ਕਿ 45 ਨੌਜਵਾਨਾਂ ਨੂੰ ਬੰਦ ਕੀਤਾ ਹੋਇਆ ਸੀ, ਜਿਨ੍ਹਾਂ ਨੂੰ ਮੁਕਤ ਕਰਵਾ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਅਗਲੇਰੇ ਇਲਾਜ ਲਈ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਸਵੇਰੇ ਸਿਵਲ ਹਸਪਤਾਲ ਸਾਹਨੇਵਾਲ ਦੇ ਐਸ. ਐਮ. ਓ. ਡਾ. ਜੇ. ਪੀ. ਸਿੰਘ ਵੀ ਚੈਕਿੰਗ ਲਈ ਗਏ ਸਨ ਤਾਂ ਪ੍ਰਬੰਧਕਾਂ ਵੱਲੋਂ ਸਹਿਯੋਗ ਨਹੀਂ ਦਿੱਤਾ ਗਿਆ ਸੀ। ਇਸ ਮੌਕੇ ਟੀਮ ਵਿੱਚ ਤਹਿਸੀਲਦਾਰ ਸ੍ਰ. ਕੰਵਰ ਨਰਿੰਦਰ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਬੇਅੰਤ ਕੌਰ, ਐਸ. ਐਚ. ਓ. ਡੇਹਲੋਂ ਅਤੇ ਹੋਰ ਵੀ ਹਾਜ਼ਰ ਸਨ।

WRITTEN BY