ਮੰਡੀ ਗੋਬਿੰਦਗੜ੍ਹ, 29 ਅਗਸਤ (ਬਲਜਿੰਦਰ ਸਿੰਘ ਪਨਾਗ)- ਹੁਣ ਨਹੀ ਲਗਣ ਦਿਤਾ ਜਾਵੇਗਾ ਸ਼ਹਿਰ ਦੀਆਂ ਵਖ ਵਖ ਥਾਵਾਂ ਤੇ ਜਾਮ। ਕਾਨੂੰਨ ਦੀ ਉਲੰਘਣਾ ਕਰਨ ਵਾਲੇਆਂ ਤੇ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ। ਇਹ ਕਹਿਣਾ ਹੈ ਸ਼ਹਿਰ ਦੇ ਨਵ ਨਿਯੁਕਤ ਸ: ਕੁਲਜੀਤ ਸਿੰਘ ਇੰਸਪੈਕਟਰ ਮੰਡੀ ਗੋਬਿੰਦਗੜ੍ਹ ਦਾ। ਓਨ੍ਹਾਂ ਜਾਣਕਾਰੀ ਸਾਂਝੀ ਕੀਤੀ ਕੇ ਸ਼ਹਿਰ ਵਾਸੀਆਂ ਦੀ ਸ਼ਿਕਾਇਤ ਨੂੰ ਮੁਖ ਰਖਦੇ ਹੋਏ ਬੰਸਲ ਕੰਡੇ ਦੇ ਸਾਮਣੇ ਸਰਹਿੰਦ ਸਾਇਡ ਤੇ ਪੁਲਿਸ ਪ੍ਰਟੋਲਿਅਮ ਪਾਰਟੀ ਸਣੇ ਗਡੀ ਸ਼ਾਮ ਵੇਲੇ ਪਕੇ ਤੌਰ ਤੇ ਖੜੀ ਕਰ ਦਿਤੀ ਗਈ ਹੈ, ਜਿਸ ਵਿਚ ਘਟੋ ਘਟ ਦੋ ਮੁਲਾਜਮ ਤਾਇਨਾਤ ਰਹਿਣਗੇ। ਜੋ ਵੀ ਟਰਕ ਟਰਾਲੇ ਵਾਲਾ ਕਾਨੂੰਨ ਨੂੰ ਅਪਣੇ ਹਥ ਵਿਚ ਲੈਣ ਦੀ ਕੌਸ਼ਿਸ਼ ਕਰੇਗਾ, ਉਸ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ। ਜਦ ਕੁਲਜੀਤ ਜੀ ਤੋਂ ਮੇਨ ਬਜਾਰ ਵਿਚ ਲਗਣ ਵਾਲੇ ਭਾਰੀ ਜਾਮ ਦਾ ਹਲ ਪੁਛਿਆ ਗਿਆ ਤਾਂ ਓਨ੍ਹਾਂ ਕਿਹਾ ਕੇ ਅਸੀ ਅਪਣਾ ਇਕ ਮੁਲਾਜਮ ਪਕੇ ਤੌਰ ਤੇ ਬਜਾਰ ਵਿਚ ਡਿਊਟੀ ਤੇ ਤਾਇਨਾਤ ਕਰ ਦੇਵਾਂਗੇ, ਕਿਉਕਿ ਬਾਕੀ ਮੁਲਜਮਾਂ ਨੇ ਸ਼ਹਿਰ ਦੇ ਨਾਕੇ ਸਾਂਭਣੇ ਹੁੰਦੇ ਨੇ। ਕੁਲਜੀਤ ਜੀ ਨੇ ਮੇਨ ਬਜਾਰ ਦੀ ਜਾਮ ਵਾਲੀ ਥਾਂ ਤੇ ਅਪਣੀ ਗਡੀ ਰੋਕ ਕੇ ਗਲ ਸਾਂਝੀ ਕੀਤੀ ਕੇ ਨਗਰ ਕੌਸਲ, ਟ੍ਰੈਫਿਕ ਪੁਲਿਸ, ਅਤੇ ਸਿਵਲ ਪੁਲਿਸ ਤਿੰਨੇ ਰਲਕੇ ਸ਼ਹਿਰ ਵਿਚ ਲਗਣ ਵਾਲੇ ਜਾਮ ਦੀ ਸਮਸਿਆ ਦਾ ਹਲ ਕਢਣ ਦੀ ਪੂਰੀ ਕੌਸਿਸ਼ ਕਰਾਂਗੇ, ਉਨ੍ਹਾਂ ਕਿਹਾ ਕੇ ਮੈ ਖੁਦ ਵਖ-ਵਖ ਥਾਂਵਾਂ ਦੀ ਸਥਿਤੀ ਦਾ ਜਾਇਜਾ ਲੈ ਰਿਹਾ ਹਾਂ।ਉਨ੍ਹਾਂ ਦੁਕਾਨਦਰਾਂ ਨੂੰ ਨਸੀਅਤ ਦੇਂਦੇ ਹੋਏ ਕੇਹਾ ਕੇ ਓ ਅਪਣੇ ਗ੍ਰਾਹਕ ਨੂੰ ਅਪਣਾ ਬਾਈਕ, ਵਹੀਕਲ ਸਹੀ ਤਰੀਕੇ ਨਾਲ ਖੜਾ ਕਰਨ ਦੀ ਸਲਾਹ ਦੇਣ। ਨਾਲੇ ਅਪਣੇ ਸਮਾਨ ਦੀ ਨੁਮਾਇਸ਼ ਅਪਣੀ ਦੁਕਾਨ ਦੀ ਹਦ ਅੰਦਰ ਹੀ ਕਰਕੇ ਰਖਣ, ਨਹੀ ਤਾਂ ਫੇਰ ਕਾਨੂੰਨੀ ਕਾਰਵਾਈ ਵਾਸਤੇ ਤਿਆਰ ਹੋ ਜਾਣ।