ਤਿੰਨ ਸੂਤਰੀ ਰਣਨੀਤੀ ਦੇ ਨਾਲ ਟਰੈਫ਼ਿਕ ਦੀ ਸਮੱਸਿਆ ਨੂੰ ਕੀਤਾ ਜਾਵੇਗੀ ਕਾਬੂ
ਜ¦ਧਰ 28 ਅਗਸਤ- ਲੋਕਾਂ ਨੂੰ ਸ਼ਹਿਰ ਦੀ ਗੰਭੀਰ ਹੋ ਰਹੀ ਟਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਸਿਵਲ ,ਪੁਲਿਸ ਤੇ ਨਿਗਮ ਪ੍ਰਸ਼ਾਸਨ ਨੇ ਅੱਜ ਗੰਭੀਰ ਵਿਚਾਰ ਚਰਚਾ ਦੌਰਾਨ ਇਸ ਸਮੱਸਿਆ ਦਾ ਸਥਾਈ ਹੱਲ ਲੱਭਣ ਦਾ ਐਲਾਨ ਕੀਤਾ। ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ¦ਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ,ਪੁਲਿਸ ਕਮਿਸ਼ਨਰ ਪਰਵੀਨ ਕੁਮਾਰ ਸਿਨਹਾ,ਨਗਰ ਨਿਗਮ ਕਮਿਸ਼ਨਰ ਸ੍ਰੀ ਦਿਪਰਵ ਲਾਕੜਾ ਅਤੇ ਜ¦ਧਰ ਸਮਾਰਟ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਵਿਸ਼ੇਸ਼ ਸਾਰੰਗਲ ਨੇ ਸਿੱਖਿਆ, ਇੰਜੀਨੀਅਰਿੰਗ ਤੇ ਇਨਫੋਰਸਮੈਂਟ ’ਤੇ ਅਧਾਰਤਿ ਤਿੰਨ ਸੂਤਰੀ ਰਣਨੀਤੀ ਅਪਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਨਾਲ ਜਿਥੇ ਇਕ ਪਾਸੇ ਸ਼ਹਿਰ ਵਿੱਚ ਆਉਣ ਵਾਲੇ ਓਵਰ ਸਪੀਡ ਤੇ ਓਵਰ ਲੋਡਿਡ ਵਾਹਨਾਂ ਨੂੰ ਨੱਥ ਪਾਈ ਜਾਵੇਗੀ ਉਥੇ ਨਾਲ ਦੇ ਨਾਲ ਸ਼ਹਿਰ ਵਿੱਚ ਚੱਲਣ ਵਾਲੇ ਅਣ-ਅਧਿਕਾਰਤ ਆਟੋ ਰਿਕਸ਼ਾ ਅਤੇ ਟਰੈਕਟਰ-ਟਰਾਲੀਆਂ ’ਤੇ ਨਕੇਲ ਕੱਸੀ ਜਾਵੇਗੀ। ੳਨ੍ਹਾਂ ਕਿਹਾ ਕਿ ਇਸ ਰਣਨੀਤੀ ਤਹਿਤ ਸਮਾਂਬੱਧ ਅਤੇ ਸੁਚਾਰੂ ਢੰਗ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਦਾਖਲਾ ਪੁਆਇੰਟਾਂ ’ਤੇ ਭਾਰ ਨਾਪਣ ਵਾਲੀਆਂ ਮਸ਼ੀਨਾਂ ਲਗਾ ਕੇ ਗੱਡੀਆਂ ਦਾ ਵਜ਼ਨ ਚੈਕ ਕਰਨ ਦੀ ਸੰਭਾਵਨਾ ਤਰਾਸ਼ੀ ਜਾਵੇਗੀ। ਇਸੇ ਤਰ੍ਹਾਂ ਉਨਾਂ ਕਿਹਾ ਕਿ ਸ਼ਹਿਰ ਵਿੱਚ ਵਧੀਆ ਸਾਈਨ ਬੋਰਡ ਅਤੇ ਪੁਲਿਸ ਨੂੰ ਸਪੀਡ ਰਡਾਰ ਦੇ ਕੇ ਓਵਰ ਸਪੀਡ ਵਾਹਨਾਂ ’ਤੇ ਵੀ ਨਕੇਲ ਕੱਸੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਜਾਨ ਤੇ ਮਾਲ ਨੂੰ ਖ਼ਤਰਾ ਪੈਦਾ ਕਰਨ ਵਾਲੀਆਂ ਅਣ-ਅਧਿਕਾਰਿਤ ਟਰੈਕਟਰ ਟਰਾਲੀਆਂ ਨੂੰ ਨਕੇਲ ਪਾਉਣ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਛੇਤੀ ਹੀ ਟਰੈਫਿਕ ਦੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਇਕ ਵਟਸਐਪ ਹੈਲਪ ਲਾਈਨ ਚਾਲੂ ਕੀਤੀ ਜਾਵੇਗੀ ਜਿਸ ’ਤੇ ਲੋਕ ਟਰੈਫਿਕ ਦੀ ਸਮੱਸਿਆ ਸਬੰਧੀ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ। ਇਸੇ ਤਰ੍ਹਾਂ ਇਹ ਵੀ ਐਲਾਨ ਕੀਤਾ ਗਿਆ ਕਿ ਛੇਤੀ ਹੀ ਸ਼ਹਿਰ ਵਿੱਚ ਸੀ.ਐਨ.ਜੀ.ਦੀ ਸਪਲਾਈ ਵਾਲੇ ਪੰਪ ਲਗਾਏ ਜਾਣਗੇ ਜਿਸ ਉਪਰੰਤ ਸ਼ਹਿਰ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੇ ਆਟੋ ਰਿਕਸ਼ਿਆਂ ’ਤੇ ਨਕੇਲ ਕੱਸੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਲੋੜ ਅਨੁਸਾਰ ਨਿਰਧਾਰਿਤ ਆਟੋ ਰਿਕਸ਼ਾ ਚਲਾਉਣ ਲਈ ਇਕ ਸਰਵੇ ਕਰਵਾਇਆ ਜਾਵੇਗਾ ਜਿਸ ਦੀ ਰਿਪੋਰਟ ਆਉਣ ਉਪਰੰਤ ਸ਼ਹਿਰ ਵਿੱਚ ਵਾਧੂ ਚੱਲਣ ਵਾਲੇ ਆਟੋ ਰਿਕਸ਼ਾ ਬੰਦ ਕੀਤੇ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਪੁਲਿਸ ਜ¦ਧਰ ਪੀ.ਬੀ.ਐਸ.ਪਰਮਾਰ, ਸਬ ਡਵੀਜ਼ਨ ਮੈਜਿਸਟਰੇਟ ਪਰਮਵੀਰ ਸਿਘ, ਨਵਨੀਤ ਕੌਰ ਬੱਲ, ਰਾਜੀਵ ਵਰਮਾ, ਵਰਿੰਦਰਪਾਲ ਸਿੰਘ ਬਾਜਵਾ ਅਤੇ ਸੰਜੀਵ ਸ਼ਰਮਾ ਅਤੇ ਸਹਾਇਕ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।