ਪੱਟੀ, 28 ਅਗਸਤ (ਬਲਦੇਵ ਸਿੰਘ ਸੰਧੂ)- ਥਾਣਾ ਹਰੀਕੇ ਪੱਤਣ ਵਿਖੇ ਮੁੱਖ ਮੁਨਸ਼ੀ ਦੇ ਅਹੁਦੇ ਤੇ ਤਾਇਨਾਤ ਗੁਰਨਾਮ ਸਿੰਘ ਵੱਲੋ ਆਪਣੀ ਡਿਉਟੀ ਦੀਆ ਇਲਾਕੇ ਦੇ ਲੋਕਾਂ ਨੂੰ ਚੰਗੀਆ ਸੇਵਾਵਾਂ ਪਿਛਲੇ ਕੁਝ ਸਮੇ ਤੋ ਹਰੀਕੇ ਵਿਖੇ ਦਿੰਦੇ ਆ ਰਹੇ ਸੀ ਜਿੰਨ੍ਹਾਂ ਦੀਆ ਚੰਗੀਆ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਉਹਨਾ ਨੂੰ ਏ.ਐਸ.ਆਈ ਬਣਾਇਆ ਗਿਆ ਹੈ ਥਾਣਾ ਹਰੀਕੇ ਦੇ ਮੁੱਖ ਅਫਸਰ ਪ੍ਰਭਜੀਤ ਸਿੰਘ ਨੇ ਉਹਨਾ ਨੂੰ ਏ.ਐਸ.ਆਈ ਦੇ ਸਟਾਰ ਲਗਾ ਕੇ ਉ¤ਚ ਪਦ ਲਈ ਨਿਯੁਕਤ ਕੀਤਾ ਗਿਆ। ਇਸ ਮੌਕੇ ’ਤੇ ਰੀਡਰ ਜਤਿੰਦਰ ਸਿੰਘ ਅਤੇ ਬਾਕੀ ਪੁਲਿਸ ਕਰਮਚਾਰੀ ਵੀ ਮੌਜੂਦ ਸਨ।