April 30, 2026 6:19 pm

ਸਰਕਾਰ ਨੇ ਸਕੂਲਾਂ ਵਿੱਚ ਕਲਾਸਰੂਮਾਂ ਦੀ ਉਸਾਰੀ ਲਈ 20 ਕਰੋੜ ਰੁਪਏ ਜਾਰੀ ਕੀਤੇ

ਕੁੱਲ 1597 ਕਲਾਸਰੂਮਾਂ ਲਈ ਬਜਟ ਵਿੱਚ 120 ਕਰੋੜ ਰੁਪਏ ਦਾ ਉਪਬੰਧ
ਚੰਡੀਗੜ੍ਹ, 28 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਸਿੱਖਿਆ ਮੰਤਰੀ ਪੰਜਾਬ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਕਲਾਸਰੂਮ ਮੁਹੱਈਆ ਕਰਵਾਉਣ ਲਈ ਨਾਬਾਰਡ ਪ੍ਰਾਜੈਕਟਾਂ (੍ਰ946 ਯਯ999 ੳਨਦ ੍ਰ946 ਯਯ9ੜ) ਤਹਿਤ ਪਹਿਲਕਦਮੀ ਕੀਤੀ ਹੈ। ਨਾਬਾਰਡ ਦੇ ਪ੍ਰਾਜੈਕਟ (੍ਰ946 ਯਯ999) ਤਹਿਤ ਸਕੂਲਾਂ ਵਿੱਚ 1597 ਕਲਾਸਰੂਮ ਮੁਹੱਈਆ ਕਰਨ ਲਈ ਬਜਟ ਵਿੱਚ 120 ਕਰੋੜ ਰੁਪਏ ਦੀ ਤਜਵੀਜ਼ ਰੱਖੀ ਗਈ ਹੈ। ਇਸ ਵਿੱਚੋਂ 266 ਕਲਾਸਰੂਮਾਂ ਲਈ 20 ਕਰੋੜ ਰੁਪਏ ਸਕੂਲਾਂ ਨੂੰ ਜਾਰੀ ਕਰ ਦਿੱਤੇ ਗਏ ਹਨ, ਜਦੋਂ ਕਿ ਨਾਬਾਰਡ ਪ੍ਰਾਜੈਕਟ (੍ਰ946 ਯਯ9ੜ) ਤਹਿਤ 4974 ਕਲਾਸਰੂਮਾਂ ਦੇ ਨਿਰਮਾਣ ਲਈ 373.54 ਕਰੋੜ ਰੁਪਏ ਦੀ ਤਜਵੀਜ਼ ਵਿੱਤ ਵਿਭਾਗ ਨੂੰ ਭੇਜੀ ਗਈ ਹੈ। ਵਿਧਾਨ ਸਭਾ ਵਿੱਚ ਇਕ ਸਵਾਲ ਦੇ ਜਵਾਬ ਵਿੱਚ ਸ੍ਰੀ ਸੋਨੀ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਵਿੱਚ 180 ਸਰਕਾਰੀ ਸਕੂਲ ਹਨ। ਇਨ੍ਹਾਂ ਵਿੱਚੋਂ ਅੱਠ ਸਕੂਲਾਂ ਦੇ 45 ਕਮਰਿਆਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ, ਜਿਨ੍ਹਾਂ ਵਿੱਚੋਂ 27 ਅਸੁਰੱਖਿਅਤ ਕਮਰਿਆਂ ਨੂੰ ਢਾਹ ਦਿੱਤਾ ਗਿਆ ਹੈ।

Send this to a friend