April 30, 2026 7:23 am

ਖੇਡ ਮੁਕਬਾਲਿਆਂ ਵਿੱਚ ਗਰੀਨਲੈਂਡ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਬਰੇਟਾ, 25 ਅਗਸਤ (ਵਕੀਲ ਬਾਂਸਲ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੌ ਕਰਵਾਏ ਗਏ ਗਰਮ ਰੁੱਤ ਖੇਡ ਮੁਕਾਬਲੇ ਜੋ ਕਿ ਜੋਨ ਪੱਧਰ ਤੇ ਮਿਤੀ 20-08-2018 ਤੌਂ 24-08-2018 ਤੱਕ ਬਰੇਟਾ ਜੋਨ ਵਿੱਚ ਹੋਏ ਇਹਨਾਂ ਮੁਕਾਬਲਿਆਂ ਵਿੱਚ ਬਰੇਟਾ ਜੋਨ ਦੇ ਵੱਖ-ਵੱਖ ਸਕੂਲਾਂ ਨੇ ਭਾਗ ਲਿਆ ।ਇੱਥੇ 13 ਪ੍ਰਕਾਰ ਦੇ ਖੇਡ ਮੁਕਾਬਲੇ ਹੋਏ। ਇਹਨਾਂ ਖੇਡ ਮੁਕਾਬਲਿਆਂ ਵਿੱਚ ਗਰੀਨਲੈਂਡ ਦੇ ਲੜਕਿਆਂ ਉਮਰ ਵਰਗ 14,17 ਅਤੇ 19 ਨੇ ਫੁਟਬਾਲ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਕ੍ਰਿਕਟ ਵਿੱਚ ਉਮਰ ਵਰਗ 14 ਅਤੇ 17 ਨੇ ਪਹਿਲਾ ਅਤੇ ੁਉਮਰ ਵਰਗ 19 ਨੇ ਦੂਜਾ ਸਥਾਨ ਹਾਸਿਲ ਕੀਤਾ । ਖੋ-ਖੋ ਵਿੱਚ ਉਮਰ ਵਰਗ 17 ਨੇ ਦੂਜਾ ਅਤੇ ਬਾਸਕਟਬਾਲ ਵਿੱਚ ਉਮਰ ਵਰਗ 19 ਨੇ ਪਹਿਲਾ ਸਥਾਨ ਹਾਸਲ ਕੀਤਾ।ਉਮਰ ਵਰਗ 14 ਨੇ ਬੈਡਮਿਨਟ ਵਿੱਚ ਪਹਿਲਾ ਅਤੇ ਉਮਰ ਵਰਗ 17 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋ ਇਲਾਵਾ ਉਮਰ ਵਰਗ 14 ਦੀਆਂ ਲੜਕੀਆਂ ਨੇ ਬੈਡਮਿਨਟਨ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਸ਼ੁਭ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਉਰਮਿਲ ਜੈਨ, ਚੇਅਰਪਰਸਨ ਸ੍ਰੀਮਤੀ ਮੰਜੂ ਬਾਂਸਲ, ਮੁੱਖ ਅਧਿਆਪਕ ਸ੍ਰੀਮਾਨ ਵਿਕਾਸ਼ ਸ਼ਰਮਾਂ ਅਤੇ ਵਾਇਸ ਪ੍ਰਿੰਸੀਪਲ ਯਾਦਵਿੰਦਰ ਸਿੰਘ ਨੇ ਖਿਡਾਰੀਆਂ ਤੇ ਉਹਨਾਂ ਦੇ ਮਾਂਪਿਆ ਤੇ ਉਹਨਾਂ ਦੇ ਸਰੀਰਿਕ ਸਿੱਖਿਆ ਦੇ ਅਧਿਆਪਕ ਰਾਮ ਸਿੰਘ, ਗੁਰਵਿੰਦਰ ਸਿੰਘ ਅਤੇ ਰਾਜੇਸ਼ ਮਿੱਤਲ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਨੂੰ ਜਿਲ੍ਹਾ ਪੱਧਰ ਤੇ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।

Send this to a friend