ਪੱਟੀ, 21 ਅਗਸਤ (ਬਲਦੇਵ ਸਿੰਘ ਸੰਧੂ)- ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਹੀਰੋਇਨ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ। ਥਾਣਾ ਚੋਹਲਾ ਸਾਹਿਬ ਦੇ ਮੁੱਖ ਅਫਸਰ ਬਲਦੇਵ ਰਾਜ ਨੇ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵੱਲੋ ਸਮਾਜ ਵਿਰੋਧੀ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਤਹਿਤ ਉਹ ਆਪਣੀ ਪੁਲਿਸ ਪਾਰਟੀ ਸਮੇਤ ਗਸਤ ਤੇ ਪਿੰਡ ਬਿੱਲਿਆ ਵੱਲ ਜਾ ਰਹੇ ਸੀ ਕਿ ਜਦ ਉਹ ਰਾਧਾ ਸੁਆਮੀ ਡੇਰਾ ਦੇ ਨੇੜੇ ਪੁੱਜੇ ਤਾ ਸਾਹਮਣੇ ਤੋ ਇੱਕ ਮੋਨਾ ਵਿਅਕਤੀ ਆ ਰਿਹਾ ਸੀ ਜਿਹੜਾ ਕਿ ਪੁਲਿਸ ਪਾਰਟੀ ਨੂੰ ਵੇਖ ਦੇ ਇੱਕਦਮ ਘਬਰਾ ਗਿਆ ਅਤੇ ਪੇਸ਼ਾਬ ਕਰਨ ਦੇ ਬਹਾਨੇ ਬੈਠ ਗਿਆ ਤਾ ਉਹਨਾ ਨੇ ਸ਼ੱਕ ਦੀ ਬਿਨ੍ਹਾਂ ਤੇ ਕਾਬੂ ਕਰਕੇ ਉਸਤੋ ਨਾਮ ਪਤਾ ਪੁਛਿਆ ਤਾ ਉਸ ਨੇ ਆਪਣਾ ਨਾਮ ਸਰਵਨ ਸਿੰਘ ਪੁੱਤਰ ਜਵਾਹਰ ਸਿੰਘ ਵਾਸੀ ਪੰਨਗੋਟਾ ਹਾਲ ਵਾਸੀ ਨੇੜੇ ਦਾਣਾ ਮੰਡੀ ਗੁਰੁ ਨਾਨਕ ਕਲੋਨੀ ਪੱਟੀ ਦੱਸਿਆ ਤਾ ਸ਼ੱਕ ਦੀ ਬਿਨ੍ਹਾਂ ਤੇ ਉਸਦੀ ਤਲਾਸ਼ੀ ਲਈ ਗਈ ਤਾ ਉਸਦੀ ਜੇਬ ਵਿਚੋ 70 ਗਰਾਂਮ ਹੀਰੋਇਨ ਬਰਾਮਦ ਹੋਈ ਪੁਲਿਸ ਨੇ ਉਸਦੇ ਖਿਲਾਫ ਜੁਰਮ 21.61.85 ਐਨ.ਡੀ.ਪੀ.ਐਕਟ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।