ਧੂਰੀ, 21 ਅਗਸਤ (ਅਨਵਰ)- ਸ਼੍ਰੀ ਵਿਜੈ ਇੰਦਰ ਸਿੰਗਲਾ ਕੈਬਿਨਟ ਮੰਤਰੀ ਲੋਕ ਨਿਰਮਾਣ ਵਿਭਾਗ ਦੀ ਟੀਮ ਵਲੋਂ ਸਿੰਗਲਾ ਜੀ ਦੀ ਅਗਵਾਈ ਵਿਚ ਰਿਫਲੈਕਟਰ ਡਰਾਈਵ ਦਾ 30ਵਾਂ ਹਫਤਾ ਮਨਾਇਆ ਗਿਆ, ਇਹ ਰਿਫਲੈਕਟਰ ਡਰਾਈਵ ਲਗਾਤਾਰ ਇਕ ਸਾਲ ਤੋਂ ਚਲ ਰਹੀ ਹੈ, ਜਿਸ ਵਿਚ ਟਰੈਕਟ, ਟਰਾਲੀ, ਟੈਪੂ, ਟਰਕ ਭਾਰੀ ਵਾਹਨਾਂ ਉਪਰ ਮੁਫਤ ਵਿਚ ਰਿਫਲੈਕਟਰ ਲਗਾਏ ਜਾਂਦੇ ਹਨ, ਤਾਂ ਜੋ ਰਾਤ ਦੇ ਹਨੇਰੇ ਅਤੇ ਸਰਦੀਆਂ ਦੇ ਮੌਸਮ ਵਿਚ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਹੋ ਸਕੇ, ਇਸ ਲਈ ਅਜ ਰਿਫਲੈਕਟਰ ਡਰਾਈਵ ਦੇ 30ਵੇਂ ਹਫਤੇ ਉਪਰ ਵਿਸ਼ੇਸ ਤੌਰ ਤੇ ਸਾਡੇ ਸੰਗਰੂਰ ਦੇ ਐਸ.ਐਸ.ਪੀ. ਡਾ: ਸੰਦੀਪ ਗਰਗ ਵਿਸੇਸ਼ ਤੌਰ ਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਰਿਫਲੈਕਟਰ ਡਰਾਈਵ ਦੀ ਜਿਥੇ ਸ਼ਲਾਘਾ ਕੀਤੀ, ਉਥੇ ਹੀ ਪ੍ਰਸ਼ਾਸਣ ਨੂੰ ਇਸ ਡਰਾਈਵ ਨਾਲ ਵਧ ਚੜ੍ਹ ਕੇ ਸਹਿਯੋਗ ਦੇਣ ਦੇ ਨਿਰਦੇਸ਼ ਦਿਤੇ। ਇਸ ਮੌਕੇ ਐਸ.ਪੀ.ਡੀ. ਸੰਗਰੂਰ ਗੁਰਮੀਤ ਸਿੰਘ, ਡੀ.ਐਸ.ਪੀ.ਆਰ. ਸ਼੍ਰੀ ਸਤਪਾਲ ਸ਼ਰਮਾ, ਡੀ.ਐਸ.ਪੀ. ਟਰੈਫਿਕ ਸੰਗਰੂਰ ਰੋਸ਼ਨ ਲਾਲ, ਜਿਲ੍ਹਾ ਟਰੈਫਿਕ ਇੰਚਾਰਜ ਗੁਰਮੀਤ ਸਿੰਘ, ਐਸ.ਐਚ.ਓ. ਸਿਟੀ ਸੰਗਰੂਰ ਵਿਨੋਦ ਕੁਮਾਰ, ਐਸ.ਐਚ.ਓ ਸਿਟੀ 1 ਰਮਨਦੀਪ ਸਿੰਘ, ਟਰੈਫਿਕ ਇੰਚਾਰਜ ਪਵਨ ਸ਼ਰਮਾ ਤੋਂ ਇਲਾਵਾ ਵਿਜੈ ਇੰਦਰ ਸਿੰਗਲਾ ਟੀਮ ਦੇ ਮੈਂਬਰ ਗੌਰਵ ਸਿੰਗਲਾ, ਗੁਰਸੇਵਕ ਮਾਨ, ਗੋਲਡੀ ਦਿਓਲ, ਵਿਕੀ ਸੰਗਰੂਰ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ।