ਸ੍ਰੀਨਗਰ, 12 ਮਾਰਚ (ਪੀ.ਟੀ.)- ਦੱਖਣੀ ਕਸ਼ਮੀਰ ’ਚ ਬਰਫ਼ ਦੇ ਤੋਦੇ ਡਿੱਗਣ ਨਾਲ 11 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ’ਚ ਫ਼ੌਜ ਦੇ ਦੋ ਜਵਾਨ ਵੀ ਸ਼ਾਮਿਲ ਹਨ। ਬਰਫ਼ਬਾਰੀ ’ਚ ਫਸੇ 100 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਬਰਫ਼ਬਾਰੀ ਕਾਰਨ ਦਰਜਨਾਂ ਘਰਾਂ ਸਮੇਤ 100 ਤੋਂ ਵਧੇਰੇ ਢਾਂਚੇ ਢਹਿ-ਢੇਰੀ ਹੋ ਗਏ ਹਨ। ਪੁਲਿਸ ਨੇ ਦ¤ਸਿਆ ਕਿ ਲ¤ਦਾਖ਼ ਖੇਤਰ ਕਾਰਗਿਲ ਸੈਕਟਰ ‘ਚ ਇਕ ਫ਼ੌਜੀ ਕੈਂਪ ਬਰਫ਼ ਦੇ ਤੋਦਿਆਂ ਦੀ ਲਪੇਟ ‘ਚ ਆਉਣ ਕਾਰਨ 82ਵੀਂ ਫੀਲਡ ਰੇਜੀਡੈਂਟ ਦੇ ਦੋ ਫ਼ੌਜੀ ਜਵਾਨਾਂ ਨਾਇਕ ਵਿਜੇ ਪ੍ਰਸਾਦ ਤੇ ਧਰਮੇਂਦਰ ਸਿੰਘ ਦੀ ਮੌਤ ਹੋ ਗਈ। ਦ¤ਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਦਮਹਲ ਹਾਂਜੀਪੁਰਾ ਇਲਾਕੇ ਦੇ ਪੈਸੇਰਨ-ਦਰਾਗਦਰੁਨ ਪਿੰਡ ਦੇ ਦੋ ਘਰਾਂ ‘ਚ ਬਰਫ਼ ਦੇ ਤੋਂਦੇ ਡਿ¤ਗਣ ਨਾਲ 4 ਵਿਅਕਤੀਆਂ ਦੀ ਮੌਤ ਹੋ ਗਈ । ਕਾਜੀਕੁੰਡ ਇਲਾਕੇ ‘ਚ ਮਿਮੀਗਾਂਵ ‘ਚ ਭਾਰੀ ਬਰਫ਼ਬਾਰੀ ਕਾਰਨ 48 ਸਾਲਾ ਇਕ ਔਰਤ ਦੀ ਮੌਤ ਹੋ ਗਈ।