ਭਾਰਤ, ਬੰਗਲਾਦੇਸ਼ ਤੇ ਯੂ.ਏ.ਈ. ਵਿੱਚ ਹੋਵੇਗਾ ਆਈ.ਪੀ.ਐ¤ਲ-7

ਨਵੀਂ ਦਿੱਲੀ, 12 ਮਾਰਚ (ਵਿਸ਼ਵ ਵਾਰਤਾ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) – 7 ਦੀਆਂ ਤਾਰੀਖਾਂ ਦਾ ਐਲਾਨ ਅੱਜ ਕਰ ਦਿਤਾ ਗਿਆ। ਇਹ ਟੂਰਨਾਮੈਂਟ 16 ਅਪ੍ਰੈਲ ਨੂੰ ਸ਼ੁਰੂ ਹੋਵੇਗਾ ਤੇ 1 ਮਈ ਨੂੰ ਖ਼ਤਮ ਹੋਵੇਗਾ। ਇਸ ਵਾਰੀ ਆਈ.ਪੀ.ਐਲ ਤਿੰਨ ਦੇਸ਼ਾਂ ਭਾਰਤ, ਬੰਗਲਾਦੇਸ਼ ਅਤੇ ਯੂ.ਏ.ਈ ਵਿਚ ਹੋਵੇਗਾ। ਭਾਰਤ ਵਿਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜਿਹਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਜਿਹਾ ਮੰਨਿਆ ਜਾ ਰਿਹਾ ਸੀ ਕਿ ਇਸ ਵਾਰੀ ਆਈ.ਪੀ.ਐਲ ਦੱਖਣੀ ਅਫਰੀਕਾ ਵਿਚ ਹੋਵੇਗਾ। ਯੂ.ਏ.ਈ ਵਿਚ ਪਹਿਲੇ 16 ਮੈਚ ਆਬੂ ਧਾਬੀ, ਦੁਬਈ ਅਤੇ ਸ਼ਾਹਜਹਾਂ ਵਿਚ ਹੋਣਗੇ। 16 ਅਪ੍ਰੈਲ ਤੋਂ 30 ਅਪ੍ਰੈਲ ਤੱਕ ਦੇ ਮੈਚ ਯੂ.ਏ.ਈ ਵਿਚ ਖੇਡੇ ਜਾਣਗੇ। ਉਸ ਤੋਂ ਬਾਅਦ 1 ਮਈ ਤੋਂ 12 ਮਈ ਤੱਕ ਬੰਗਲਾਦੇਸ਼ ਅਤੇ 12 ਮਈ ਤੋਂ ਬਾਅਦ ਸਾਰੇ ਮੈਚ ਭਾਰਤ ਵਿਚ ਹੋਣਗੇ। ਜ਼ਿਕਰਯੋਗ ਹੈ ਕਿ ਸਾਲ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਈ.ਪੀ.ਐਲ ਦੱਖਣੀ ਅਫਰੀਕਾ ਵਿਚ ਕਰਵਾਇਆ ਗਿਆ ਸੀ।

Send this to a friend