ਮੁੰਬਈ, 12 ਮਾਰਚ (ਏਜੰਸੀ) – ਮਹਾਰਾਸ਼ਟਰ ਦੇ ਦੌਰੇ ‘ਤੇ ਅ¤ਜ ਇਥੇ ਪਹੁੰਚੇ ਆਮ ਆਦਮੀ ਪਾਰਟੀ ‘ਆਪ‘ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਅੰਧੇਰੀ ਸਟੇਸ਼ਨ ਤ¤ਕ 5 ਕਿਲੋਮੀਟਰ ਦਾ ਸਫ਼ਰ ਆਟੋ ਰਿਕਸ਼ਾ ‘ਚ ਤੈਅ ਕੀਤਾ। ਇਸ ਦੇ ਬਾਅਦ ‘ਆਪ‘ ਮੁਖੀ ਦ¤ਖਣੀ ਮੁੰਬਈ ਦੇ ਚਰਚਗੇਟ ਸਟੇਸ਼ਨ ਜਾਣ ਲਈ ਸ਼ਹਿਰ ਦੀ ਜੀਵਨ ਰੇਖਾ ਕਹੀ ਜਾਣ ਵਾਲੀ ਮੁੰਬਈ ਲੋਕਲ ਟ੍ਰੇਨ ‘ਚ ਸਵਾਰ ਹੋਏ। ਸਟੇਸ਼ਨ ਜਾਂਦੇ ਸਮੇਂ ਕੇਜਰੀਵਾਲ ‘ਆਪ‘ ਨੇਤਾ ਮਿਅੰਕ ਗਾਂਧੀ ਦੇ ਚੋਣ ਖੇਤਰ ‘ਚੋਂ ਗੁਜ਼ਰੇ। ਗਾਂਧੀ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਦਾਸ ਕਾਮਤ ਦੇ ਖ਼ਿਲਾਫ਼ ਚੋਣ ਲੜ ਰਹੇ ਹਨ। ਕੇਜਰੀਵਾਲ ਚੰਦਾ ਇਕ¤ਠਾ ਕਰਨ ਲਈ ਇਕ ਨਿ¤ਜੀ ਬੈਠਕ ‘ਚ ਸ਼ਾਮਿਲ ਹੋਣਗੇ ਤੇ ਇਸ ਦੇ ਬਾਅਦ ਉਹ ਇਕ ਰੋਡ ਸ਼ੋਅ ਆਰੰਭ ਕਰਨਗੇ ਜਿਸ ‘ਚ ਉਹ ਮੁੰਬਈ ਦ¤ਖਣੀ ਤੇ ਮੁੰਬਈ ਉ¤ਤਰ-ਪੂਰਬ ਚੋਣ ਖੇਤਰਾਂ ‘ਚੋਂ ਹੋ ਕੇ ਗੁਜ਼ਰਨਗੇ।