ਨਵੀਂ ਦਿੱਲੀ 12 ਮਾਰਚ (ਪੀ.ਟੀ.)- ਸੁਪਰੀਮ ਕੋਰਟ ਨੇ ਕਾਨੂੰਨ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਰਾਜਸੀ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵ¤ਲੋਂ ਨਫਰਤ ਪੈਦਾ ਕਰਨ ਵਾਲੇ ਦਿ¤ਤੇ ਜਾਂਦੇ ਭਾਸ਼ਣਾਂ ਦੇ ਮੁ¤ਦੇ ਦਾ ਨਰੀਖਣ ਕਰੇ ਤੇ ਭੜਕਾਹਟ ਪੈਦਾ ਕਰਨ ਵਾਲੇ ਅਜਿਹੇ ਭਾਸ਼ਣਾਂ ਉਪਰ ਨਿਯੰਤਰਣ ਕਰਨ ਲਈ ਦਿਸ਼ਾ-ਨਿਰਦੇਸ਼ ਤੈਅ ਕਰਨ ਬਾਰੇ ਵਿਚਾਰ ਕਰੇ। ਜਸਟਿਸ ਬੀ.ਐਸ ਚੌਹਾਨ ਦੀ ਅਗਵਾਈ ਵਾਲੇ ਬੈਂਚ ਨੇ ਆਪਣੇ ਤੌਰ ‘ਤੇ ਦਿਸ਼ਾ ਨਿਰਦੇਸ਼ ਤੈਅ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਨੂੰਨ ਕਮਿਸ਼ਨ ਇਸ ਸਬੰਧੀ ਵਿਚਾਰ ਵਟਾਂਦਰਾ ਕਰੇ ਤੇ ਆਪਣੀਆਂ ਸਿਫਾਰਿਸ਼ਾਂ ਕੇਂਦਰ ਸਰਕਾਰ ਨੂੰ ਭੇਜੇ। ਬੈਂਚ ਨੇ ਇਹ ਆਦੇਸ਼ ਗੈਰ ਸਰਕਾਰੀ ਸੰਗਠਨ ਪ੍ਰਵਾਸੀ ਭਲਾਈ ਸੰਗਠਨ ਵ¤ਲੋਂ ਜਨ ਹਿ¤ਤ ‘ਚ ਦਾਇਰ ਇਕ ਪਟੀਸ਼ਨ ਉਪਰ ਸੁਣਵਾਈ ਕਰਦਿਆਂ ਦਿੱਤਾ।