April 29, 2026 9:05 am

ਪੇਂਟ ਦੀ ਦੁਕਾਨ ’ਚੋਂ 15 ਲੱਖ ਦੇ ਸਾਮਾਨ ਦੀ ਚੋਰੀ, ਜਾਂਚ ਸ਼ੁਰੂ

ਮੂਨਕ 17 ਅਗਸਤ (ਕੁਲਵੰਤ ਸਿੰਘ ਦੇਹਲਾ) ਬੀਤੀ ਰਾਤ ਸਥਾਨਕ ਸ਼ਹਿਰ ਦੇ ਪੁਰਾਣੇ ਬਸ ਸਟੈਂਡ ਵਿਚ ਸੀਨੀਅਰ ਕਾਂਗਰਸੀ ਆਗੂ ਤਰਸੇਮ ਚੰਦ ਅਰੋੜਾ ‘ ਇਕ ਦੁਕਾਨ ਵਿਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਪੀ ਅਰੋੜਾ ਨੇ ਦਸਿਆ ਕਿ ਅਤੇ ਬੀਤੀ ਰਾਤ ਮੈਂ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ ਤੇ ਜਦ ਅਜ ਸਵੇਰੇ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਸ਼ਟਰ ਦੇ ਤਾਲੇ ਟੁਟੇ ਹੋਏ ਸਨ ਅਤੇ ਦੁਕਾਨ ਅੰਦਰੋਂ ਪੇਂਟ ਹਾਰਵਰਡ ਅਤੇ ਹੋਰ ਕੀਮਤੀ ਸਾਮਾਨ ਅਣਪਛਾਤੇ ਚੋਰ ਚੋਰੀ ਕਰ ਕੇ ਲੈ ਗਏ।ਉਨ੍ਹਾਂ ਦਸਿਆ ਕਿ ਆਸੀ ਸਬਜੀ ਦਾ ਕਾਰੋਬਾਰ ਵੀ ਕਰਦੇ ਹਾਂ ਅਤੇ ਸਾਡੇ ਗ੍ਰੇਟ ਜੋ ਦੁਕਾਨ ਅੰਦਰ ਪਏ ਸਨ ਚੋਰਾਂ ਉਸ ਦਾ ਫਾਇਦਾ ਉਠਾ ਕੇ ਉਨ੍ਹਾਂ ਵਿਚ ਦੁਕਾਨ ਦਾ ਸਮਾਨ ਪਾ ਕੇ ਗਡੀ ਲੋਡ ਕਰਕੇ ਲੈ ਗਏ ਅਤੇ ਹੋਏ ਨੁਕਸਾਨ ਵਾਰੇ ਪੁਛਿਆ ਗਿਆ ਤਾਂ ਉਨ੍ਹਾਂ ਦਸਿਆ ਕਿ ਦਸ ਪੰਦਰਾਂ ਲਖ ਨੁਕਸਾਨ ਹੋ ਗਿਆ ਉਸ ਨੇ ਦਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿਤਾ ਹੈ।ਅਤੇ ਪੁਲਸ ਦੀ ਟੀਮ ਮੋਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ

Send this to a friend