Skip to content
Independent perspectives. Global stories.
BREAKING

ਸੁਖਬੀਰ ਬਾਦਲ ਨੂੰ ਜਥੇ ਤਲਵੰਡੀ ਦੀ ਅਗਵਾਈ ’ਚ ਪ੍ਰੋ. ਬੀਜਾ ਤੇ ਡਾ. ਕੁਲਾਰ ਨੇ ਕੀਤਾ ਸਨਮਾਨਿਤ

Share this story

ਬੀਜਾ, 17 ਅਗਸਤ (ਲਾਲ ਸਿੰਘ ਮਾਂਗਟ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਚੇਚੇ ਤੌਰ ਤੇ ਅੰਤਰਰਾਸ਼ਟਰੀ ਪੱਧਰੀ ਕੁਲਾਰ ਹਸਪਤਾਲ ਬੀਜਾ ਵਿਖੇ ਪਹੁੰਚੇ। ਜਿਨ੍ਹਾਂ ਦਾ ਗਰਮ ਜੋਸ਼ੀ ਨਾਲ ਭਰਵਾਂ ਸਵਾਗਤ ਕਰਦਿਆਂ ਹਲਕਾ ਇੰਚਾਰਜ ਜੱਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਖੰਨਾ ਦੇ ਸਾਬਕਾ ਚੈਅਰਮੈਨ ਤੇ ਕੁਲਾਰ ਮੈਡੀਕਲ ਵਿੱਦਿਅਕ ਸੰਸਥਾਵਾਂ ਦੇ ਚੈਅਰਮੈਨ ਪ੍ਰੋ ਗੁਰਬਖਸ਼ ਸਿੰਘ ਬੀਜਾ ਤੇ ਮੋਟਾਪਾ ਸਰਜਨ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਸਾਹਿਬ ਤੇ ਲੋਈ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨੂੰ ਇੱਕ ਡਰਾਮੇਬਾਜ਼ ਪਾਰਟੀ ਦੱਸਦਿਆਂ ਕਿਹਾ ਕਿ ਝੂਠ ਬੋਲ ਬੋਲ ਕੇ ਹਾਸਲ ਕੀਤੀ ਸੱਤਾ ਦੇ ਡੇਢ ਸਾਲ ਦੇ ਸਮੇਂ ’ਚ ਸੂਬਾ ਸਰਕਾਰ ਨੇ ਪ੍ਰੋਜੈਕਟ ਤਾਂ ਕੀ ਲਾਉਣੇ ਸਨ, ਸਗੋਂ ਸਾਡੇ ਵਲੋਂ ਸ਼ੁਰੂ ਕੀਤੇ ਪ੍ਰੋਜੈਕਟ ਤੇ ਹੋਰ ਲੋਕ ਭਲਾਈ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। ਜਿਸ ਕਰਕੇ ਅੱਜ ਹਰ  ਵਰਗ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਦੇ ਰਾਜਭਾਗ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਕੁਲਾਰ ਹਸਪਤਾਲ ਦੀਆਂ ਅੰਤਰਰਾਸ਼ਟਰ ਪੱਧਰੀ ਸਿਹਤ ਸਹੂਲਤਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸਾਡੇ ਅਕਾਲੀ ਵਰਕਰ ਪ੍ਰੋ ਬੀਜਾ ਦੇ ਸਪੁੱਤਰ ਡਾਕਟਰ ਕੁਲਦੀਪਕ ਸਿੰਘ ਕੁਲਾਰ ਨੇ ਪੇਂਡੂ ਖੇਤਰ ਵਿਚ ਹਸਪਤਾਲ ਸਥਾਪਤ ਹੀ ਨਹੀਂ ਕੀਤਾ ਸਗੋਂ ਅੰਤਰਰਾਸ਼ਟਰੀ ਪੱਧਰ ਉਤੇ ਵਿਦੇਸ਼ਾਂ ਵਿੱਚ ਮੋਟਾਪੇ ਦੀਆਂ ਕਾਨਫਰੰਸਾਂ ਵਿਚ ਭਾਰਤ ਵਲੋ ਸ਼ਿਰਕਤ ਕਰਕੇ ਉਥੋਂ ਦੇ ਸਰਜਨਾਂ ਨੂੰ ਸਿਖਲਾਈ ਦੇ ਰਹੇ ਹਨ। ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਚਰਨਜੀਤ ਸਿੰਘ ਅਟਵਾਲ, ਸਰਨਜੀਤ ਸਿੰਘ ਢਿੱਲੋਂ ਵਿਧਾਇਕ, ਮਨਪ੍ਰੀਤ ਸਿੰਘ ਇਆਲੀ, ਅਜਮੇਰ ਸਿੰਘ ਲੱਖੋਵਾਲ, ਹਰਿੰਦਰ ਸਿੰਘ ਲੱਖੋਵਾਲ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਪ੍ਰੋ ਭੁਪਿੰਦਰ ਸਿੰਘ ਚੀਮਾ, ਜਗਜੀਵਨ ਸਿੰਘ ਖੀਰਨੀਆਂ, ਈਸ਼ਰ ਸਿੰਘ ਮੇਹਰਬਾ, ਬਲਦੇਵ ਸਿੰਘ ਮਾਨ, ਹਰਜੀਵਨਪਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰਾਜੂ, ਐਸ.ਆਰ ਕਲੇਰ, ਰਘਵੀਰ ਸਿੰਘ ਸਹਾਰਨਮਾਜਰਾ, ਬਰਜਿੰਦਰ ਸਿੰਘ ਬੱਬਲੂ ਲੋਪੋਂ, ਮੋਹਨ ਸਿੰਘ ਜਟਾਣਾ, ਜਸਵੀਰ ਸਿੰਘ ਬਿੱਲ, ਹਰਜੰਗ ਸਿੰਘ ਗੰਢੁਆ, ਜਤਿੰਦਰਪਾਲ ਸਿੰਘ, ਮਿੱਠੂ ਜਟਾਣਾ ਆਦਿ ਹਾਜ਼ਰ ਸਨ।

WRITTEN BY