ਜਲੰਧਰ, 17 ਅਗਸਤ- ਸ੍ਰੀ ਨਵਜੋਤ ਸਿੰਘ ਮਾਹਲ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ, ਸ਼੍ਰੀ ਬਲਕਾਰ ਸਿੰਘ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਤੇ ਸ੍ਰੀ ਦਿਗਵਿਜੈ ਕਪਿਲ, ਪੀ.ਪੀ.ਐਸ,ਉਪ ਪੁਲਿਸ ਕਪਤਾਨ, ਸਬ ਡਵੀਜ਼ਨ ਕਰਤਾਰਪੁਰ ਜੀ ਦੀਆ ਹਦਾਇਤਾ ਅਨੁਸਾਰ ਐਸ.ਆਈ ਪੁਸ਼ਪ ਬਾਲੀ ਮੁੱਖ ਅਫਸਰ ਥਾਣਾ ਲਾਂਬੜਾ ਜਿਲ੍ਹਾ ਜਲੰਧਰ ਦਿਹਾਤੀ ਨੇ ਚੋਰੀਆ ਕਰਨ ਵਾਲੇ ਗੈਗ ਦੇ 06 ਮੈਬਰ ਗ੍ਰਿਫਤਾਰ ਕਰਕੇ ਉਹਨਾ ਪਾਸੋ 04 ਮੋਟਰ ਸਾਇਕਲ, 02 ਆਟੋ, ਇਟਰਨੈਟ ਵਾਇਰ, ਕੇਬਲ ਵਾਇਰ, ਟੂਟੀਆ, ਕਲਰ ਟੀ.ਵੀ.,ਐਗਲ,ਤਾਬਾ, ਕਟਰ, ਦਾਤਰ, ਬੈਸਬਾਲ ਅਤੇ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਦਿਗਵਿਜੈ ਕਪਿਲ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ.ਡਵੀ. ਕਰਤਾਰਪੁਰ ਜੀ ਨੇ ਦੱਸਿਆ ਕਿ ਮੁੱਖ ਅਫਸਰ ਥਾਣਾ ਲਾਬੜਾ ਦੇ ਐਸ.ਆਈ ਪੁਸ਼ਪ ਬਾਲੀ ਨੂੰ ਇਤਲਾਹ ਮਿਲੀ ਕਿ ਸੁਨੀਲ ਪੁੱਤਰ ਜੁਗਨੂ ਕੋਮ ਯਾਦਵ ਵਾਸੀ ਪਿੰਡ ਰਮੋਲੀ ਥਾਣਾ ਗਾਏਘਾਟ ਜਿਲਾ ਮੁਜੱਫਰਪੁਰ ਬਿਹਾਰ ਹਾਲ ਵਾਸੀ ਕਿਰਾਏਦਾਰ ਪਲਾਟ ਨੰ: 02 ਨੇੜੇ ਲਾਲ ਮੰਦਰ ਰਿਸ਼ੀ ਨਗਰ ਥਾਣਾ ਡਵੀਜਨ 06 ਜਲੰਧਰ, ਰਾਜੂ ਪੁੱਤਰ ਪ੍ਰਕਾਸ਼ ਕੋਮ ਰਸਪਾਨੀ ਵਾਸੀ ਪਿੰਡ ਘੁੰਮਨੀ ਥਾਣਾ ਹਰਦੀ ਜਿਲਾ ਬਹਿਰੀਚ ਯੂ:ਪੀ ਹਾਲ ਵਾਸੀ ਕਿਰਾਏਦਾਰ ਮਾਡਲ ਗੋਰਮਿੰਟ ਸਕੂਲ ਫੇਸ 02 ਥਾਣਾ ਡਵੀਜਨ 06 ਜਲੰਧਰ, ਮੂਖੀਆ ਪੁੱਤਰ ਲੱਲੂ ਕੋਮ ਪਾਸੀ ਵਾਸੀ ਪਿੰਡ ਸੁਗੇਠਾ ਥਾਣਾ ਥਾਨਗਾਓ ਜਿਲ੍ਹਾ ਸੀਤਾਪੁਰ ਯੂ:ਪੀ ਹਾਲ ਵਾਸੀ ਕਿਰਾਏਦਾਰ ਨੇੜੇ ਦੁਲਹਨ ਚੋਕ ਪੰਜਾਬੀ ਬਾਗ ਜਲੰਧਰ, ਨੰਦ ਕੁਮਾਰ ਪੁੱਤਰ ਰੋਸ਼ਨ ਲਾਲ ਕੋਮ ਪਾਸੀ ਵਾਸੀ ਪਿੰਡ ਭਗਵਾਨਪੁਰ ਥਾਣਾ ਹਰਦੀ ਜਿਲ੍ਹਾ ਬਹਿਰੀਚ ਯੂ:ਪੀ ਹਾਲ ਵਾਸੀ ਕਿਰਾਏਦਾਰ ਨੇੜੇ ਕਿਉਰੋ ਸ਼ਾਪਿੰਗ ਮੋਲ ਜਲੰਧਰ, ਸੰਦੀਪ ਪੁੱਤਰ ਸੰਤੋਸ਼ ਕੁਮਾਰ ਕੋਮ ਕੁਮਾਰ ਵਾਸੀ ਪਿੰਡ ਬੰਮਰਾਓ ਚੋਕੀ ਥਾਣਾ ਹਰਦੀ ਜਿਲ੍ਹਾ ਬਹਿਰੀਚ ਯੂ:ਪੀ ਹਾਲ ਵਾਸੀ ਨੇੜੇ ਪੰਜਾਬ ਐਡ ਸਿੰਧ ਬੈਕ ਇਸ਼ਵਰਪੁਰੀ 66 ਫੁੱਟੀ ਰੋਡ ਜਲੰਧਰ, ਕਾਲੂ ਪੁੱਤਰ ਮਿਸ਼ਰੀ ਵਾਸੀ ਪਿੰਡ ਰਸੂਆਪੁਰ ਥਾਣਾ ਰਿਫਤਾ ਜਿਲ੍ਹਾ ਸੀਤਾਪੁਰ ਯੂ.ਪੀ ਹਾਲ ਵਾਸੀ ਅਰਬਨ ਅਸਟੇਟ ਫੇਜ-02 ਜਲੰਧਰ ਨੇ ਰਲ ਕੇ ਗੈਗ ਬਣਾਇਆ ਹੋਇਆ ਹੈ ਜੋ 02 ਬਿਨ੍ਹਾ ਨੰਬਰੀ ਥ੍ਰੀਵੀਲਰਾ ਤੇ ਸਵਾਰ ਹੋ ਕੇ ਨਕੋਦਰ ਜਲੰਧਰ ਦੇ ਨਾਲ ਲੱਗਦੇ ਏਰੀਆ ਵਿੱਚ ਮੋਬਾਇਲ ਟਾਵਰਾ ਤੋ ਬੈਟਰੀਆ, ਕੇਬਲ ਵਾਇਰਾ, ਖੂਹਾ ਡੇਰਿਆ ਤੇ ਲੱਗੀਆ ਮੋਟਰਾ ਦੇ ਸਟਾਰਟਰ ਅਤੇ ਤਾਰਾ ਚੋਰੀ ਕਰਦੇ ਹਨ ਅਤੇ ਚੋਰੀ ਕੀਤਾ ਹੋਇਆ ਮਾਲ ਇਹ ਰਾਮ ਕਬਾੜੀਆ ਪੁੱਤਰ ਸੁਮਈ ਵਾਸੀ ਬੰਨਗਾੳ ਚੌਕੀ ਥਾਣਾ ਹਰਦੀ ਜਿਲ੍ਹਾ ਬਹਿਰੀਚ ਹਾਲ ਵਾਸੀ ਜਲੰਧਰ ਨੂੰ ਵੇਚਦੇ ਹਨ।ਜਿਸ ਤੇ ਥਾਣਾ ਲਾਬੜਾ ਵਿੱਚ ਮੁੱਕਦਮਾ ਨੰਬਰ 95 ਮਿਤੀ 16.08.18 ਜੁਰਮ 392,395,454,380,411, 148,149 ਭ:ਦ ਥਾਣਾ ਲਾਬੜਾ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆ ਦੀ ਪੁੱਛ-ਗਿੱਛ ਦੌਰਾਨ ਇਹ ਪਤਾ ਲੱਗਾ ਕਿ ਇਹ ਗੈਗ ਦੇ ਸਾਰੇ ਹੀ ਮੈਬਰ ਆਪ ਵਿੱਚ ਸਕੇ ਰਿਸ਼ਤੇਦਾਰ ਹਨ। ਗੈਗ ਦੇ 03 ਮੈਬਰ ਤਾ ਆਪਸ ਵਿੱਚ ਸਕੇ ਭਰਾ ਹਨ। ਇਸ ਗੈਗ ਦਾ ਸਰਗਣਾ ਰਾਮ ਕਬਾੜੀਆ ਰਿਸ਼ਤੇ ਵਿੱਚ ਇਹਨਾ ਸਾਰੇ ਗੈਗ ਮੈਬਰਾ ਦਾ ਮਾਮਾ ਲਗਦਾ ਹੈ। ਮਾਮੂ ਹੀ ਇਹਨਾ ਸਾਰੇ ਗੈਗ ਮੈਬਰਾ ਪਾਸੋ ਚੋਰੀਆ ਕਰਵਾਉਦਾ ਸੀ ਅਤੇ ਚੋਰੀ ਕੀਤਾ ਹੋਇਆ ਮਾਲ ਆਪ ਸਾਂਭਦਾ ਸੀ।