April 29, 2026 12:06 am

ਬਾਲ ਮਜ਼ਦੂਰੀ ਰੋਕਣ ਲਈ ਆਮ ਲੋਕਾਂ ਨੂੰ ਅੱਗੇ ਆਉਣਾ ਚਾਹੀਦੈ : ਕਰਮਜੀਤ ਬਿੱਟੂ, ਰਵਿੰਦਰ ਰਵੀ

ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਨੇ ਬਾਲ ਮਜ਼ਦੂਰੀ ਰੁਕਵਾਈ

ਮੰਡੀ ਗੋਬਿੰਦਗੜ੍ਹ, 17 ਅਗਸਤ (ਬਲਜਿੰਦਰ ਸਿੰਘ ਪਨਾਗ)- ਬਾਲ ਮੰਡੀ ਗੋਬਿੰਦਗੜ੍ਹ ਦੇ ਬੱਸ ਅੱਡੇ ਸਾਹਮਣੇ ਤਕਰੀਬਨ ਸੱਤ ਅੱਠ ਫੁੱਟ ਉੱਚੀ ਬਾਸਾ ਨਾਲ ਬੰਨੀ ਰੱਸੀ ਤੇ ਇੱਕ ਛੋਟੀ ਜਿਹੀ ਬੱਚੀ ਖਤਰਨਾਕ ਕਰਤੱਵ ਕਰ ਰਹੀ ਸੀ ਜਿਸ ਦੀ ਉਮਰ ਪੰਜ ਛੇ ਸਾਲ ਕੁ ਲਗਦੀ ਸੀ । ਉਸ ਬੱਚੀ ਨੂੰ ਕਰਤੱਵ ਕਰਦੀ ਨੂੰ ਲੋਕਾਂ ਦੀ ਭੀੜ ਤਮਾਸ਼ਬੀਨ ਬਣ ਕੇ ਖੜੀ ਦੇਖ ਰਹੀ ਸੀ। ਜਦੋਂ ਅਚਾਨਕ ਉਥੋਂ ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਕਿਸੇ ਕੰਮ ਲਈ ਜਾ ਕਿਹਾ ਸੀ ਤਾ ਉਹ ਉਸ ਬੱਚੀ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਜਿਸ ਬੱਚੀ ਦੀ ਉਮਰ ਲਿਖਣ ਪੜਨ ਅਤੇ ਖੇਡਣ ਦੀ ਹੈ ਉਸ ਬੱਚੀ ਤੋ ਇਸ ਉਮਰ ਵਿੱਚ ਇੰਨੇ ਖਤਰਨਾਕ ਕਰਤੱਵ ਕਰਵਾਏ ਜਾ ਰਹੇ ਹਨ। ਜਿਹੜੇ ਕਿ ਬੱਚਿਆ ਲਈ ਜਾਨ ਲੇਵਾ ਵੀ ਸਾਬਤ ਹੋ ਸਕਦੇ ਹਨ ਤਾ ਉਨ੍ਹਾਂ ਨੇ ਫੌਰਨ ਉਸ ਨੂੰ ਰੋਕਿਆ ਅਤੇ ਉਸ ਤੋ ਕਰਤਬ ਕਰਵਾਉਣ ਵਾਲੇ ਨੂੰ ਪੁੱਛਿਆ ਕਿ ਤੂੰ ਕਿਨੈ ਸਮੇ ਤੋ ਇਸ ਬੱਚੀ ਤੋ ਇਹ ਕਰਤਬ ਕਰਵਾ ਰਿਹਾ ਤਾ ਉਸ ਨੇ ਦੱਸਿਆ ਕਿ ਤਕਰੀਬਨ ਤਿੰਨ ਸਾਲ ਤੋ ਇਹ ਕਰਤੱਵ ਕਰਵਾ ਰਿਹਾ ਹੈ।
ਜਦੋਂ ਰਵਿੰਦਰ ਸਿੰਘ ਰਵੀ ਨੇ ਉਸ ਨੂੰ ਪੁੱਛਿਆਂ ਕਿ ਬਾਲ ਮਜ਼ਦੂਰੀ ਕਰਵਾਉਣਾ ਕਨੂੰਨੀ ਅਪਰਾਧ ਹੈ ਤੂੰ ਇਸ ਬੱਚੀ ਨੂੰ ਪੜਾਉਂਦਾ ਕਿਉ ਨਹੀ ਉਸ ਨੂੰ ਕੋਈ ਉੱਤਰ ਨਹੀ ਆਇਆ ਅਤੇ ਬਾਲ ਮਜ਼ਦੂਰੀ ਕਰਵਾਉਣਾ ਅਪਰਾਧ ਹੈ ਬਾਰੇ ਉਹ ਅਣਜਾਣ ਬਣ ਗਿਆ ਅਤੇ ਉਸਨੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਅੱਜ ਤੇ ਬਾਅਦ ਉਹ ਕਦੇ ਵੀ ਬੱਚਿਆ ਤੋ ਇਹ ਕੰਮ ਨਹੀ ਕਰਵਾਏਗਾ।
ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਬਿੱਟੂ ਅਤੇ ਰਵਿੰਦਰ ਸਿੰਘ ਰਵੀ ਨੇ ਲੋਕਾ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਅਜਿਹੇ ਲੋਕ ਬੱਚਿਆ ਤੋ ਕਰਤੱਵ ਕਰਵਾਉਂਦੇ ਹੋਣ ਉਹਨਾਂ ਨੂੰ ਰੋਕਣਾ ਚਾਹੀਦਾ ਹੈ  ਅਤੇ ਉਹਨਾਂ ਨੂੰ ਕਦੇ ਵੀ ਪੈਸੇ ਨਹੀ ਦੇਣੇ ਚਾਹੀਦੇ ਕਿਉਂਕਿ ਤੁਸੀ ਇਹਨਾਂ ਨੂੰ ਪੈਸੇ ਦੇ ਕੇ ਬਾਲ ਮਜ਼ਦੂਰੀ ਨੂੰ (ਬੜਾਵਾ) ਹੱਲਾ ਸੇਰੀਂ ਦੇ ਰਹੇ ਹੋ ਅਤੇ ਇਹ ਬਾਲ ਮਜ਼ਦੂਰੀ ਕਰਵਾਉਣ ਵਾਲੇ ਹੋਰ ਬੱਚਿਆ ਨੂੰ ਵੀ ਇਸ ਧੰਦੇ ਵਿੱਚ ਲਗਾਉਂਦੇ  ਹਨ।
ਕਿਉਂਕਿ ਇਹ ਤਮਾਸਾ ਕਰਵਾਉਣ ਵਾਲੇ ਅਨੁਸਾਰ ਲੋਕ ਬੱਚਿਆ ਨੂੰ ਕਰਤਬ ਕਰਦਿਆ ਦੇਖ ਕੇ ਤਰਸ ਦੇ ਅਧਾਰ ਉੱਤੇ ਵੱਧ ਪੈਸੇ ਦਿੰਦੇ ਹਨ ਜਿਸ ਕਰਕੇ ਅਜਿਹੇ ਲੋਕ ਬੱਚਿਆ ਤੋ ਅਜਿਹੇ ਖਤਰਨਾਕ ਕਰਤਬ ਕਰਵਾਉਂਦੇ ਹਨ ਜਿੱਥੇ ਸਬੰਧਿਤ ਅਦਾਰਿਆਂ ਨੂੰ ਅਜਿਹੇ ਲੋਕਾ ਨਾਲ ਸਖ਼ਤੀ ਬਰਤਣੀ ਚਾਹੀਦੀ ਹੈ ਉਥੇ ਆਮ ਪਬਲਿਕ ਨੂੰ ਵੀ ਇਸ ਬਾਲ ਮਜ਼ਦੂਰੀ ਨੂੰ ਬੰਦ ਕਰਵਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।

Send this to a friend