ਟਰੱਕ ਯੂਨੀਅਨ ਨਵਾਂਸ਼ਹਿਰ ’ਚ ਹੰਗਾਮਾ

image ਨਵਾਂਸ਼ਹਿਰ 11 ਮਾਰਚ (ਵਿਜੇ ਜਯੋਤੀ)  ਟਰੱਕ ਯੁਨਿਅਨ ਨਵਾਂਸ਼ਹਿਰ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਯੁਨਿਅਨ ਦੇ ਮੋਜੂਦਾ ਪ੍ਰਧਾਨ ਸੇਠ ਜਗਜੀਤ ਸਿੰਘ ਲਾਲੀ ਨੇ ਯੁਨਿਅਨ ਵਿੱਚ ਮੀਟਿੰਗ ਰੱਖ ਕੇ ਉਸ ਨੂੰ ਆਮ ਅਜਲਾਸ ਦਾ ਨਾਮ ਦਿੱਤਾ ਗਿਆ। ਜਗਜੀਤ ਸਿੰਘ ਲਾਲੀ ਦੋ ਸਾਲ ਲਈ ਪ੍ਰਧਾਨ ਬਣੇ ਸਨ ਅਤੇ ਇਹ ਦੋ ਸਾਲ ਉਹਨਾਂ ਦੇ ਪੂਰੇ ਹੋ ਗਏ ਹਨ।ਮੀਟਿੰਗ ਵਿੱਚ ਬੋਲਦਿਆਂ ਲਾਲੀ ਨੇ ਕਿਹਾ ਕਿ ਉਹਨਾਂ ਦਾ ਦੋ ਸਾਲ ਦਾ ਸਮਾਂ ਪੂਰਾ ਹੋਣ ਤੇ ਅਗਲੀ ਚੋਣ ਸਰਬਸੰਮਤੀ ਨਾਲ ਕੀਤੀ ਜਾ ਰਹੀ ਹੈ ਜਿਸ ਵਾਰੇ ਪ੍ਰਸ਼ਾਸ਼ਨ ਨੂੰ ਜਾਣੂ ਕਰਵਾ ਦਿੱਤਾ ਜਾਵੇਗਾ। ਯੂਨਿਅਨ ਮੈਨੇਜਰ ਹਰਵਿੰਦਰ ਸਿੰਘ ਨੇ ਜਦੋਂ ਰਜਿਸਟਰ ਤੋਂ ਕਾਰਵਾਈ ਪੜ੍ਹਕੇ ਸੁਣਾਈ ਤਾਂ ਉਹਨਾਂ ਨੇ ਇਸ ਨੂੰ ਆਮ ਇਜਲਾਸ ਬੋਲਿਆ। ਇਸਤੇ ਇਤਰਾਜ਼ ਜਤਾਉਂਦਿਆਂ ਆਗੂ ਜਸਵੰਤ

ਸਿੰਘ ਭਾਰਟਾ ਨੇ ਪਹਿਲਾਂ ਪਿਛਲਾ ਹਿਸਾਬ ਸਾਫ ਕਰਨ ਲਈ ਕਿਹਾ।ਉਹਨਾਂ ਕਿਹਾ ਕਿ ਇਜਲਾਸ ਵਿੱਚ ਹਰੇਕ ਨੂੰ ਸਵਾਲ ਪੁਛਣ ਦਾ ਹੱਕ ਹੈ। ਮੌਜੂਦਾ ਪ੍ਰਧਾਨ ਨੇ ਕਿਹਾ ਕਿ ਪਿਛਲੇ 40 ਸਾਲਾਂ ਵਿੱਚ ਕਿਸੇ ਨੇ ਵੀ ਹਿਸਾਬ ਨਹੀ ਕੀਤਾ ਅਤੇ ਉਹ ਵੀ ਹਿਸਾਬ ਨਹੀ ਦੇਣਗੇ। ਮੀਟਿੰਗ ਵਿੱਚ ਕਈ ਵਾਰ ਮਾਮਲਾ ਹੱਥੋ-ਪਾਈ ਤੇ ਪਹੁੰਚ ਗਿਆ। ਮਾਮਲਾ ਜ਼ਿਆਦਾ ਗਰਮਾਉਣ ਤੇ ਨਾਇਬ ਤਹਿਸੀਲਦਾਰ ਸ਼੍ਰੀ ਸੰਜੇ ਸ਼ਰਮਾ ਅਤੇ  ਰਾਜ ਕਪੂਰ ਐੇਸ ਐਚ ਓ ਨਵਾਂਸ਼ਹਿਰ ਮੌਕੇ ਤੇ ਪਹੁੰਚ ਗਏ। ਨਾਇਬ ਤਹਿਸੀਲਦਾਰ ਸ਼ੰਜੇ ਸ਼ਰਮਾ ਨੇ ਦੱਸਿਆ ਕਿ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਦੇ ਨੋਟਿਸ ਵਿੱਚ ਲਿਆਂਦਾ ਗਿਆ ਹੈ ਅਤੇ ਆਉਂਦੇ ਸੋਮਵਾਰ ਤੱਕ ਆਮ ਇਜਲਾਸ ਸੱਦਕੇ ਇਸਤੇ ਵਿਚਾਰ ਕੀਤਾ ਜਾਵੇਗਾ।

Send this to a friend