ਜਲੰਧਰ, 11 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਆਈ.ਐਮ.ਟੀ.ਈ ਸਟੁਡੈਂਟ ਚੈਂਬਰ ਵਲੋਂ ਸੀਟੀ ਗਰੁੱਪ ਆੱਫ ਇੰਸਟੀਟਊਸ਼ਨਸ ਵਿੱਚ ਸੀ.ਐਸ.ਈ ਵਿਭਾਗ ਵਲੇਂ ਇਨੋਵਿਜ਼ਨ-14 ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦਾ ਆਰੰਭ ਸੀਟੀ ਗਰੁੱਪ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਗਰੁ¤ਪ ਡਾਇਰੈਕਟਰ ਡਾ. ਮਨੋਜ ਕੁਮਾਰ ਨੇ ਕੀਤਾ। ਵਿਦਿਆਰਥਿਆਂ ਦੇ ਵੱਖ ਵੱਖ ਮੁਕਾਬਲੇ ਕਰਨਾਏ ਗਏ, ਜੋ ਕਿ ਉਹਨਾਂ ਨੂੰ ਬਹੁਤ ਸਾਰੀ ਤੱਥਾ ਤੋਂ ਜਾਗਰੂਕ ਕਰਨ ਦੇ ਨਾਲ-ਨਾਲ ਮਨੋਰੰਜਕ ਵੀ ਲਗੇ। ਇਸ ਵਿੱਚ ਸ਼ਾਮਿਲ ਸਨ- ਟੈਕਨਿਕਲ ਪੋਸਟਰ ਮੇਕਿੰਗ, ਕੌਲਾਜ ਮੇਕਿੰਗ, ਕੋਡ ਡਿਬੰਗਿੰਗ, ਨੈਟਵਰਕ ਟ੍ਰਬਲਸ਼ੂਟਿੰਗ, ਰੰਗੋਲੀ ਮੇਕਿੰਗ, ਪੋੲਟਰੀ ਅਤੇ ਏਲ.ਏ.ਐਨ ਗੇਮਿੰਗ।
ਪ੍ਰਤਿਯੋਗਿਤਾ ਵਿੱਚ ਟ੍ਰੇਨਿੰਗ ਐਂਡ ਪਲੇਸਮੈਂਟ ਸੈਲ ਦੇ ਡਿਪਟੀ ਡਾਇਰੈਕਟਰ ਅਭਿਸ਼ੇਕ ਸੋਨੀ ਅਤੇ ਅਪਲਾਈਡ ਸਾਇਸ ਦੇ ਮੁੱਖੀ ਪੰਕਜ ਵਿਕਾਸ ਠਾਕੁਰ ਜੱਜ ਰਹੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ, ਸੀ.ਐਸ.ਈ ਵਿਭਾਗ ਦੀ ਮੁੱਖੀ, ਡਾ ਮੰਜੂ ਬਾਲਾ ਨੇ ਕਿਹਾ ਕਿ ਇਹਨਾਂ ਇਵੈਂਟ ਵਿਚ ਵਿਦਿਆਰਥਿਆਂ ਨੂੰ ਨੱਥੀ ਟਾਇਮ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਨੇ ਟੈਕਨਿਕਲ ਨਾਲ ਸੰਬੰਧਿਤ ਥੀਮ ਤੇ ਇਹਨਾਂ ਮੁਕਾਬਲਿਆਂ ਚ ਹਿੱਸਾ ਲਿਆ।
ਇਹਨਾਂ ਮੁਕਾਬਲਿਆਂ ਦੇ ਜੇਤੂ ਵਿਦਿਆਰਥਿਆਂ ਵਿਚ ਸ਼ਾਮਿਲ ਹਨ, ਟੈਕਨਿਕਲ ਪੋਸਟਰ ਮੇਕਿੰਗ ਵਿਚ ਯਾਸਿਰ ਜ਼ਾਹੂਰ (ਸੀ.ਐਸ.ਸੀ –6ਏ) ਅਤੇ ਵਿਕਾਸ ਕੁਮਾਰ (ਸੀ.ਐਸ.ਸੀ –4), ਕੌਲਾਜ ਮੇਕਿੰਗ ਵਿੱਚ ਪਲਵ ਕੁਮਾਰ (ਆਈ.ਟੀ-6) ਅਤੇ ਸੇਮ ਪ੍ਰਕਾਸ਼ (ਸੀ.ਐਸ.ਸੀ –4ਬੀ), ਕੋਡ ਡਿਬੰਗਿੰਗ ਵਿੱਚ ਮਿਤੁਲ ਰਾਜ਼ਦਾਨ (ਸੀ.ਐਸ.ਸੀ –6ਏ) ਅਤੇ ਸ਼ਿਲਪਾ (ਸੀ.ਐਸ.ਸੀ –4), ਨੈਟਵਰਕ ਟ੍ਰਬਲਸ਼ੂਟਿੰਗ ਵਿੱਚ ਮਗਨਜੋਤ ਸਿੰਘ (ਸੀ.ਐਸ.ਸੀ –6ਬੀ) ਅਤੇ ਅਜੇਪਾਲ (ਸੀ.ਐਸ.ਸੀ –6ਏ), ਰੰਗੋਲੀ ਮੇਕਿੰਗ ਵਿੱਚ ਸੁਰਭੀ (ਸੀ.ਐਸ.ਸੀ –6ਬੀ) ਪ੍ਰੀਯਾਂਸ਼ (ਸੀ.ਐਸ.ਸੀ –6ਏ) ਅਤੇ ਸੁਪਰੀਤ (ਸੀ.ਐਸ.ਸੀ –4ਏ) ਵਿਕਾਸ (ਸੀ.ਐਸ.ਸੀ –4), ਪੋੲਟਰੀ ਵਿੱਚ ਮੁਕੇਸ਼ ਕੁਮਾਰ (ਸੀ.ਐਸ.ਸੀ –6ਏ) ਅਤੇ ਰਾਧਿਕਾ ਅਰੋੜਾ (ਸੀ.ਐਸ.ਸੀ –4ਬੀ) ਨੇ ਲੜੀਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਇਸ ਤੋ ਇਲਾਵਾ ਏਲ.ਏ.ਐਨ ਗੇਮਿੰਗ ਵਿੱਚ ਤਰੂਨ ਚੰਦਰ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਇਸ ਬਾਰੇ ਗਰੁੱਪ ਡਾਇਰੈਕਟਰ, ਡਾ. ਮਨੋਜ ਕੁਮਾਰ ਨੇ ਕਿਹਾ ਕਿ ਇਹ ਪ੍ਰੋਗ੍ਰਾਮ ਵਿਦਿਆਰਥਿਆਂ ਨੂੰ ਜਾਗ੍ਰਤ ਕਰਨ ਦੇ ਨਾਲ-ਨਾਲ ਪ੍ਰੋਫੈਸ਼ਨਲ ਫੀਲਡ ਵਿੱਚ ਲਿੜਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਜਦਕਿ ਚੈਅਰਮੈਨ, ਸ. ਚਰਨਜੀਤ ਸਿੰਘ ਚੰਨ੍ਹੀ ਨੇ ਕਿਹਾ ਕਿ ਸਾਡੇ ਇੰਸਟੀਚਿਉਟ ਚੰਗੇ ਵਿਦਿਆਰਥਿਆਂ ਦੇ ਦੀ ਮੇਹਨਤ ਅਤੇ ਪ੍ਰਤਿਭਾ ਦੇ ਚਲਦੇ ਅੱਜ ਇਸ ਮੁਕਾਮ ਤੇ ਪੁਜਾ ਹੈ। ਆਉਣ ਵਾਲੇ ਮਸੇਂ ਵਿਚ ਇਹ ਵਿਦਿਆਰਥੀ ਕਾਲੇਜ ਤੋਂ ਬਾਅਦ ਵੀ ਆਪਣੀ ਇਸ ਸੰਸਥਾ ਦਾ ਨਾਂ ਰੋਸ਼ਨ ਕਰਦੇ ਰਹਿੰਗੇ।