ਮਨਪ੍ਰੀਤ ਨੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਪਾਰਟੀ ਨਾਲ ਸਮਝੌਤਾ ਕਰ ਕੇ ਧਰੋਹ ਕੀਤੈ : ਬਾਦਲ

image ਬਰੇਟਾ, 11 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)-ਲੋਕ ਸਭਾ ਚੋਣਾ ਵਿੱਚ ਮਨਪ੍ਰੀਤ ਬਾਦਲ ਨੇ ਸਿੱਖਾਂ ਦੀ ਦੁਸ਼ਮਣ ਪਾਰਟੀ ਕਾਂਗਰਸ ਨਾਲ ਚੋਣ ਸਮਝੋਤਾ ਕਰ ਕੇ ਧਰੋਹ ਕੀਤਾ ਹੈ ਜਿਹੜੀ ਕਾਂਗਰਸ ਪਾਰਟੀ ਨੇ ਸ੍ਰੀ ਹਰਮੰਦਰ ਸਾਹਬ ਤੇ ਹਮਲੇ ਕਰਵਾਇਆ ਅਤੇ ਬੇਕਸੂਰ ਸਿੱਖਾਂ ਦੇ ਕਤਲ ਕਰਵਾਏ ਅਪਣੇ ਨਿੱਜੀ ਹਿੱਤ ਲਈ ਮਨਪ੍ਰੀਤ ਬਾਦਲ ਵੱਲੋ ਸਮਝੋਤਾ ਕਰ ਕੇ ਸਿੱਖਾ ਨਾਲ ਧੋਖਾ ਕੀਤਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਬਰੇਟਾ ਇਲਾਕੇ ਦੇ ਪਿੰਡਾਂ ਬਹਾਦਰਪੁਰ, ਕਿਸ਼ਨਗੜ੍ਹ, ਖੁਡਾਲ ਸੇਖੁਪੁਰ, ਕਾਹਨਗੜ੍ਹ, ਖੁਡਾਲ ਅਕਬਰਪੁਰ, ਦਿਆਲਪੁਰਾ, ਕੁਲਰੀਆਂ, ਬਖਸ਼ੀਵਾਲਾ ਅਤੇ ਧਰਮਪੁਰਾ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ।ਇਸ ਮੋਕੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਦਸ

ਸਾਲਾਂ ਦੇ ਰਾਜ ਵਿੱਚ ਦੇਸ਼ ਆਰਥਿਕ ਪੱਖੋ ਕਮਜੋਰ ਹੋ ਕੇ ਰਹਿ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਆਏ ਦਿਨ ਗੁਆਂਢੀ ਦੇਸ਼ ਵੱਲੋ ਸਾਡੇ ਦੇਸ਼ ਧੀਆਂ ਸਰਹੱਦਾਂ ਤੇ ਗੋਲੀਬਾਰੀ ਕਰਕੇ ਸਾਡੇ ਫੋਜੀਆਂ ਦੇ ਸਿਰ ਕਲਮ ਕੀਤੇ ਜਾ ਰਹੇ ਹਨ ਪਰ ਯੂ.ਪੀ.ਏ. ਸਰਕਾਰ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਬਹਾਲ ਰੱਖਣ ਵਿੱਚ ਬੂਰੀ ਤਰਾਂ ਫੇਲ ਰਹੀ ਹੈ ਅਤੇ ਹੁਣ ਦੇਸ਼ ਨੂੰ ਨਰਿੰਦਰ ਮੋਦੀ ਵਰਗੇ ਮਜਬੂਤ ਪ੍ਰਧਾਨ ਮੰਤਰੀ ਦੀ ਜਰੂਰਤ ਹੈ।ਕਾਂਗਰਸ ਤੇ ਵਰਦੇ ਹੋਏ ਉਨ੍ਹਾ ਕਿਹਾ ਕਿ, ਕਾਂਗਰਸ ਦੇ ਇਸ ਰਾਜ ਵਿੱਚ ਮਜਦੂਰਾਂ ਦੀ ਬਦਹਾਲੀ ਹੈ ਅਤੇ ਦੇਸ਼ ਨੂੰ 50 ਪ੍ਰਤੀਸ਼ਤ ਅਨਾਜ ਮੁਹਈਆਂ ਕਰਵਾਉਣ ਵਾਲੇ ਕਿਸਾਨ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋਏ ਹਨ ਕਿਉ ਕਿ ਕੇਂਦਰ ਸਰਕਾਰ ਵੱਲੋ ਕਿਸਾਨਾਂ ਦੀ ਸਹਿਮਤੀ ਤੋ ਬਗੈਰ ਫਸਲਾਂ ਦਾ ਮੁੱਲ ਤਹਿ ਕਰ ਦਿੱਤਾ ਜਾਂਦਾ ਹੈ।
ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਵਾਰੇ ਉਨ੍ਹਾ ਕਿਹਾ ਕਿ, ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਬਠਿੰਡਾ ਲੋਕ ਸਭਾ ਹਲਕੇ ਤੋ ਅਪਣੀ ਹਾਰ ਕਬੂਲ ਕਰ ਲਈ ਹੈ ਅਤੇ ਸਾਡੇ ਹੀ ਪਰਿਵਾਰ ਦਾ ਇੱਕ ਮੈਬਰ ਕਾਂਗਰਸ ਦੇ ਜਾਲ ਵਿੱਚ ਫਸ ਗਿਆ ਹੈ ਉਨ੍ਹਾ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾ ਵਾਲਾ ਹਾਲ ਹੀ ਇਸ ਵਾਰ ਕਾਂਗਰਸ ਦਾ ਹੋਵੇਗਾ।ਉਨ੍ਹਾਂ ਸੰਸਦ ਮੈਬਰ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ, ਬੀਬਾ ਜੀ ਨੇ ਪਿਛਲੇ ਸਮੇ ਦੋਰਾਨ ਪੰਜਾ ਦੇ ਹਿੱਤਾ ਨੂੰ ਬਾਖੁਬੀ ਸੰਸਦ ਵਿੱਚ ਪੇਸ਼ ਕੀਤਾ ਹੈ ਇਸ ਲਈ ਇੱਕ ਵਾਰ ਫੇਰ ਇੱਥੋ ਦੇ ਲੋਕ ਬੀਬਾ ਹਰਸਿਮਰਤ ਕੋਰ ਨੂੰ ਸੰਸਦ ਮੈਬਰ ਬਨਾਉਣ।ਇਸ ਮੋਕੇ ਤੇ ਉਨ੍ਹਾਂ ਦੇ ਨਾਲ ਵਿਧਾਇਕ ਚਤਿੰਨ ਸਿੰਘ ਸਮਾਉ,ਜਿਲ੍ਹਾ ਪ੍ਰਧਾਨ ਹਰਬੰਤ ਦਾਤੇਵਾਸ,ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮੰਗਤ ਰਾਮ ਬਾਂਸਲ, ਦਲਵੀਰ ਸਿੰਘ ਕਾਲਾ ਕੁਲਰੀਆਂ ਮੈਂਬਰ ਜਿਲਾ ਪ੍ਰੀਸ਼ਦ, ਬੋਘ ਸਿੰਘ ਖੁਡਾਲ ਸਰਪੰਚ, ਬਿਲਾਸ ਸਿੰਘ ਸਰਪੰਚ, ਅਜੀਤ ਸਿੰਘ ਭੋਲਾ ਕਾਹਨਗੜ੍ਹ ਡਰੲਇਕਟਰ, ਚੇਤ ਸਿੰਘ ਸਰਪੰਚ ਕਾਹਨਗੜ੍ਹ, ਗੁਰਦੀਪ ਟੋਡਰਪੁਰ,ਨਿਰੰਜਨ ਦਿਆਲਪੁਰਾ,ਸੁਖਚੈਨ ਧਰਮਪੁਰਾ ਮੈਬਰ ਐਸ.ਜੀ.ਪੀ.ਸੀ. ਅਤੇ ਹੋਰ ਅਕਾਲੀ ਵਰਕਰ ਮੋਜੂਦ ਸਨ।

Send this to a friend