ਮੂਨਕ, 11 ਮਾਰਚ (ਰਣਦੀਪ ਸਿੰਘ ਖੰਗੂੜਾ, ਕੁਲਵੰਤ ਦੇਹਲਾ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਅਕਾਲੀ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਇਲਾਕੇ ਦੀ ਸੰਗਤ ਵੱਲੋਂ ਬਾਬਾ ਜੀ ਦੇ ਜੱਦੀ ਪਿੰਡ ਦੇਹਲਾ ਸੀਹਾਂ ਵਿਖੇ 10 ਮਾਰਚ ਤੋਂ 14 ਮਾਰਚ ਤੱਕ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਅੱਜ ਸਮਾਗਮ ਦੇ ਦੂਸਰੇ ਦਿਨ ਬਾਬਾ ਸੁਰਜੀਤ ਸਿੰਘ ਘੁੰਨਕੜੀ ਵਾਲੇ ਪਟਿਆਲਾ ਵੱਲੋਂ ਦੀਵਾਨ ਸਜਾਏ ਗਏ,ਜਿਸ ਵਿੱਚ ਸੈਂਕੜਿਆਂ ਦੀ ਤਦਾਦ ਵਿੱਚ ਇਲਾਕੇ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਹਾਜਰੀ ਭਰੀ। ਭਾਈ ਹੀਰਾ ਸਿੰਘ ਮਨਿਹਾਲਾ ਵਾਲੇ ਢਾਡੀ ਜੱਥਿਆਂ ਵੱਲੋਂ ਵੀ ਆਪਣੀਆਂ ਢਾਡੀ ਵਾਰਾਂ ਰਾਂਹੀ ਗੁਰੂ ਸਾਹਿਬਾਨਾਂ ਦੀਆਂ ਗਥਾਵਾਂ ਰਾਂਹੀ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ
ਬੀਬੀ ਹਰਜੀਤ ਕੌਰ ਢੀਂਡਸਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬੈਹਣੀਵਾਲ ਨੇ ਵੀ ਆਪਣੀ ਹਾਜਰੀ ਲਗਵਾਈ। ਇਸ ਮੌਕੇ ਸਮੂਹ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਬਲਾਕ ਸੰਮਤੀ ਮੈਂਬਰ ਜਸਪਾਲ ਸਿੰਘ ਦੇਹਲਾ,ਸਾਬਕਾ ਸਰਪੰਚ ਗੌਰਾ ਸਿੰਘ,ਸਰਪੰਚ ਜਸਵੰਤ ਸਿੰਘ ਦੇਹਲਾ ਬਲਾਕ ਪ੍ਰਧਾਨ ਪੰਚਾਇਤ ਯੂਨਿਅਨ ਮਾਸਟਰ ਰਾਮ ਸਿੰਘ ਦੇਹਲਾ ਨੇ ਦੱਸਿਆ ਕਿ 13 ਮਾਰਚ ਨੂੰ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਅਤੇ 14 ਮਾਰਚ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜੱਥੇਦਾਰ ਅਵਤਾਰ ਸਿੰਘ ਅਤੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਸਮੇਤ ਇਲਾਕੇ ਦੀਆਂ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀਆਂ ਹਨ। 14 ਮਾਰਚ ਨੂੰ ਅੰਮ੍ਰਿਤ ਸੰਚਾਰ ਹੋਵੇਗਾ। ਪੰਜੇ ਕਕਾਰ ਫਰੀ ਦਿੱਤੇ ਜਾਣਗੇ।