ਸੰਗਰੂਰ 11 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਅੱਜ ਸਵੇਰ ਸਮੇਂ ਕਰੀਬ 9.30 ਵਜੇ ਨੇੜਲੇ ਪਿੰਡ ਢਢੋਗਲ ਖੇੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਦੇ ਪ੍ਰਸ਼ਾਸਨਿਕ ਅਧਿਕਾਰੀ ਵਿਦਿਆਰਥੀਆਂ ਨੂੰ ਮਾਈਭਾਗੋ ਵਿੱਦਿਆ ਸਕੀਮ ਤਹਿਤ ਸਾਇਕਲ ਵੰਡਣ ਦੀਆਂ ਤਿਆਰੀਆਂ ਕਰ ਰਹੇ ਸਨ, ਜਿਸਦੀ ਸੂਚਨਾ ਪਿੰਡ ਵਾਸੀਆਂ ਨੇ ਕਾਂਗਰਸ ਦੇ ਉਮੀਦਵਾਰ ਐਮ. ਪੀ. ਵਿਜੈਇੰਦਰ ਸਿੰਗਲਾ ਨੂੰ ਦਿੱਤੀ। ਸ੍ਰੀ ਸਿੰਗਲਾ ਨੇ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਮੁਖੀ ਵੀ.ਕੇ. ਸਿੰਘ ਨੂੰ ਸੂਚਿਤ ਕੀਤਾ ਅਤੇ ਆਪਣੀ ਟੀਮ ਅਸ਼ਵਨੀ ਸ਼ਰਮਾ,ਦਲਵੀਰ ਸਿੰਘ ਗੋਲਡੀ, ਜਗਤਾਰ ਸਿੰਘ, ਅਮ੍ਰਿਤ ਬਰਾੜ, ਇੰਦਰਜੀਤ ਸਿੰਘ ਧੂਰੀ, ਨਾਨੂੰਖਾਨ, ਨਾਸਰ ਖਾਨ ਨੂੰ ਮੌਕੇ ’ਤੇ
ਭੇਜਿਆ, ਜਿਨ੍ਹਾਂ ਨੇ ਦੋ ਟਰੱਕ ਪੀ. ਬੀ. 10. ਡੀ.ਐ¤ਸ. 1076 ਅਤੇ ਪੀ.ਬੀ.10.ਬੀ.ਟੀ. 9998 ਨੂੰ ਬਾਦਲ ਸਾਹਿਬ ਦੀਆਂ ਫੋਟੋਆਂ ਵਾਲੇ ਸੈਂਕੜੇ ਸਾਇਕਲਾਂ ਸਮੇਤ ਕਾਬੂ ਕੀਤਾ ਗਿਆ। ਜਿਨ੍ਹਾਂ ਵਿੱਚੋਂ ਬਹੁਤੇ ਸਾਇਕਲ ਸਕੂਲ ਅੰਦਰ ਵੰਡਣ ਲਈ ਉਤਾਰੇ ਜਾ ਚੁੱਕੇ ਸਨ। ਮੌਕੇ ’ਤੇ ਟਰੱਕ, ਸਾਇਕਲ ਅਤੇ ਜੋ ਕਾਗਜਾਤ ਬਰਾਮਦ ਕੀਤੇ ਗਏ ਉਨ੍ਹਾਂ ਦੇ ਬਿੱਲ ਪਿਛਲੀਆਂ ਤਾਰੀਖਾਂ ਵਿੱਚ ਕੱਟੇ ਗਏ ਹਨ। ਜੋ ਕਿ ਵਿਸ਼ਾਲ ਸਾਇਕਲ ਪ੍ਰਾ. ਲਿਮ. ਲੁਧਿਆਣਾ ਦੇ ਬਿੱਲ ਨੰ. ਡੀ. ਓ. ਐ¤ਮ. 3860 ਅਤੇ ਡੀ. ਓ. ਐ¤ਮ. 3861, ਬਿਲਟੀ ਨੰ. 36348 ਅਤੇ 36349 ਹਨ। ਜ਼ਿਕਰਯੋਗ ਹੈ ਕਿ ਇਸ ਮੌਕ ੇਇਲਾਕੇ ਦੇ ਤਹਿਸੀਲਦਾਰ ਅਤੇ ਕਾਨੂੰਗੋ ਮੌਜੂਦ ਸਨ ਜੋ ਤਸਵੀਰ ਵਿੱਚ ਵੀ ਦਿਖਾਈ ਦੇ ਰਹੇ ਹਨ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਚਾਨਕ ਆਏ ਵੇਖ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗੲ। ਉਨ੍ਹਾਂ ਦੱਸਿਆ ਕਿ ਇਸ ਬਾਬਤ ਉਹ ਅਤੇ ਸੁਰਿੰਦਰ ਪਾਲ ਸਿਬਿਆ (ਮੀਤ ਪ੍ਰਧਾਨ ਪੀ.ਸੀ.ਸੀ.) ਵੀ.ਕੇ. ਸਿੰਘ ਨੂੰ ਮਿਲਣ ਗਏ ਜੋ ਕਿ ਅੱਜ ਪੰਜਾਬ ਦੇ ਦੌਰ ੇਦੌਰਾਨ ਸੰਗਰੂਰ ਆਏ ਹੋਏਸਨ। ਜਿਨ੍ਹਾਂ ਨੇ ਉਨ੍ਹਾਂ ਨੂੰ ਸ਼ਾਮ ਚਾਰ ਵਜੇ ਬਰਨਾਲਾ ਵਿਖੇ ਮਿਲਣ ਲਈ ਕਿਹਾ। ਅੱਗੇ ਸ਼ਰਮਾ ਜੀ ਨੇ ਦੱਸਿਆ ਕਿ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਅਕਾਲੀ ਦਲ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਨੀਲੇ ਕਾਰਡ ਅਤੇ ਸਾਇਕਲ ਵੰਡਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।