ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ਦੀ ਜਨਤਾ ਨੂੰ ਕਰੀਬ 8 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ ਦਿੱਤੀ ਹੈ׀ ਉਨ੍ਹਾਂ ਨੈ ਅਸੰਧ ਵਿਧਾਨ ਸਭਾ ਖੇਤਰ ਦੇ ਪਿੰਡ ਚੌਗਾਮਾ ਤੇ ਬਦਰਾਲਾ ਵਿਚ ਬਣੇ 33 ਕੇ.ਬੀ. ਸਬ ਸਟੇਸ਼ਨ ਦਾ ਊਦਘਾਟਨ ਕੀਤਾ׀ ਇੰਨਾ ਸਬ ਸਟੇਸ਼ਨਾਂ ਦੇ ਬਨਣ ’ਤੇ ਕਰੀਬ 5 ਕਰੋੜ 50 ਲੱਖ ਰੁਪਏ ਦਾ ਖਰਚ ਹੋਇਆ ਹੈ ਇੱਥੋਂ ਹੀ ਮੁੱਖ ਮੰਤਰੀ ਨੇ ਕਰਨਾਲ ਵਿਧਾਨ ਸਭਾ ਖੇਤਰ ਦੇ ਪਿੰਡ ਪੁੰਡਰਕ ਤੇ ਕਲਾਮਪੁਰਾ ਵਿਚ ਬਨਣ ਵਾਲੇ ਸਮੂਦਾਇਕ ਕੇਂਦਰ ਦਾ ਨੀਂਹ ਪੱਥਰ ਰੱਖਿਆ׀ ਇੰਨਾ ਕੇਂਦਰਾਂ ਦੇ ਬਨਣ ’ਤੇ ਕਰੀਬ 2 ਕਰੋੜ 50 ਲੱਖ ਰੁਪਏ ਦੀ ਰਕਮ ਖਰਚ ਹੋਵੇਗੀ׀ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕਰਨਾਲ ਵਿਚ ਕਰੀਬ 8 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ ਹੈ׀ ਜਦੋਂ ਵੀ ਉਹ ਕਰਨਾਲ ਵਿਚ ਆਉਂਦੇ ਹਨ ਤਾਂ ਕਰਨਾਲ ਦੀ ਜਨਤਾ ਦੇ ਲਈ ਇਕ ਨਵੀਂ ਸੌਗਾਤ ਲੈ ਕੇ ਆਊਂਦੇ ਹਨ, ਇਸ ਕੜੀ ਵਿਚ ਉਨ੍ਹਾਂ ਨੇ ਅੱਜ ਵੀ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਚੌਗਾਮਾ ਬਲਾਕ ਅਸੰਧ ਦੇ ਬਿਜਲੀ ਖਪਤਕਾਰਾਂ ਨੂੰ ਚੰਗੀ ਵੋਲਟੇਜ ਤੇ ਬਿਨਾ ਅੜਚਨ ਬਿਜਲੀ ਸਪਲਾਈ ਯਕੀਨੀ ਕਰਨ ਦੇ ਲਈ ਬੰਦਰਾਲਾ ਵਿਚ ਇਕ ਨਵੇਂ 33 ਕੇ.ਬੀ. ਸਬ ਸਟੇਸ਼ਨ ਦਾ ਨਿ+ਮਾਣ ਕਰਾਇਆ ਗਿਆ ਹੈ׀ ਇਸ ਸਬ ਸਟੇਸ਼ਨ ਨੂੰ 220 ਕੇ.ਬੀ. ਸਬ ਸਟੇਸ਼ਨ ਮੁੰਡ ਤੋਂ ਲਗਭਗ 6 ਕਿਲੋਮੀਟਰ ਲੰਬੀ 33 ਕੇ.ਬੀ. ਲਾਇਨ ਦੇ ਵੱਲੋਂ ਜੋੜਿਆ ਗਿਆ ਹੈ׀ ਇਸ ਵਿਚ ਹੁਣ ਕੁੱਲ ਸਮਰੱਥਾ 10 ਐਮ.ਬੀ.ਏ. ਦਾ ਨਵਾ ਟ੍ਰਾਂਸਫ਼ਾਰਮਰ ਸਥਾਪਿਤ ਕੀਤਾ ਗਿਆ ਹੈ׀ ਇਸ ਦੇ ਚਾਲੂ ਹੋਣ ਨਾਲ ਪਿੰਡ ਚੌਗਾਮਾ, ਡੇਰਾ ਗਾਮਾ, ਖਿਜਰਾਬਾਦ, ਖੇੜੀ ਸਫ਼ਰਲੀ, ਬੱਸੀ ਤੇ ਥਲ ਖੇਤਰ ਦੇ ਲਗਭਗ 2418 ਘਰੇਲੂ ਤੇ ਖੇਤੀਬਾੜੀ ਖਪਤਕਾਰਾਂ ਨੂੰ ਲਾਭ ਮਿਲੇਗਾ׀ ਇਸ ਤਰ੍ਹਾ ਨਿਗਮ ਵੱਲੋਂ ਬੰਦਰਾਲਾ ਵਿਚ ਖਪਤਕਾਰਾਂ ਨੂੰ ਚੰਗੀ ਵੋਲਟੇਜ ਤੇ ਬਿਨ੍ਹਾਂ ਅੜਚਨ ਬਿਜਲੀ ਸਪਲਾਈ ਯਕੀਨੀ ਕਰਨ ਦੇ ਲਈ ਬੰਦਰਾਲਾ ਵਿਚ ਇਕ ਨਵੇਂ 33 ਕੇ.ਬੀ. ਸਬ ਸਟੇਸ਼ਨ ਮੰਡ ਤੋਂ ਲਗਭਗ ਸਾਡੇ ਚਾਰ ਕਿਲੋਮੀਟਰ ਲੰਬੀ 33 ਕੇ. ਬੀ. ਲਾਇਨ ਵੱਲੋਂ ਜੋੜਿਆ ਗਿਆ ਹੈ׀ ਇਸ ਸਬ ਸਟੇਸ਼ਨ ਦੇ ਚਾਲੂ ਹੋਣ ਨਾਲ ਬੰਦਰਾਲਾ, ਦਨੋਲੀ, ਡੇਰਾ ਗੁਜਰਾਤਿਆ, ਡੇਰਾ ਫ਼ਤੂਵਾਲਾ, ਸਫ਼ੀਦੋਂ ਰੋਡ ਤੇ ਜੀਂਦ ਰੋਡ ਖੇਤਰਾਂ ਦੇ ਲਗਭਗ 2148 ਘਰੇਲੂ ਤੇ ਖੇਤੀਬਾੜੀ ਖਪਤਕਾਰਾਂ ਨੂੰ ਲਾਭ ਹੋਵੇਗਾ׀ ਕਰਨਾਲ ਵਿਧਾਨ ਸਭਾ ਖੇਤਰ ਦੇ ਪਿੰਡ ਪੁੰਡਰਕ ਤੇ ਕਲਾਮਪੁਰਾ ਵਿਚ ਕਰੀਬ 2 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਸਮੁਦਾਇਕ ਕੇਂਦਰਾਂ ਦਾ ਨਿਰਮਾਣ ਕਰਾਇਆ ਜਾਵੇਗਾ׀ ਇਹ ਕੇਂਦਰ 2-2 ਏਕੜ ਥਾਂ ’ਤੇ ਬਣ ਕੇ ਤਿਆਰ ਹੋਵੇਗਾ, ਇੰਨਾ ਕੇਂਦਰਾਂ ਵਿਚ ਵੱਡਾ ਹਾਲ ਜਿਸ ਵਿਚ ਲਗਭਗ 350 ਲੋਕਾਂ ਦੇ ਬੈਠਨ ਦੀ ਵਿਵਸਥਾ ਹੋਵੇਗੀ׀ ਇਸ ਮੌਕੇ ’ਤੇ ਅਸੰਧ ਦੇ ਵਿਧਾਇਕ ਬਖਸ਼ੀਸ਼ ਸਿੰਘ, ਨੀਲੋਖੇੜੀ ਦੇ ਵਿਧਾਇਕ ਭਗਵਾਨਦਾਸ ਕਬੀਰਪੰਥੀ, ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਨ, ਸ਼ੂਗਰਫ਼ੈਡ ਦੇ ਚੇਅਰਮੈਨ ਚੰਦਰ ਪ੍ਰਕਾਸ਼ ਕਥੂਰਿਆ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ׀