3 ਕਰੋੜ ਦੀ ਹੈਰੋਇਨ ਸਮੇਤ 2 ਔਰਤਾਂ ਸਣੇ 5 ਪੁਲਿਸ ਅੜਿੱਕੇ

image ਮੁਕੰਦਪੁਰ/ਬੰਗਾ, 11 ਮਾਰਚ (ਅਮਰੀਕ ਕਟਾਰੀਆ, ਹਰਮਿੰਦਰ ਸਿੰਘ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸ ਐਸ ਪੀ ਮੈਡਮ ਧੰਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਨਸ਼ਾ ਤਸਕਰਾ ਦੇ ਖਿਲਾਫ ਵਿ¤ਢੀ ਮੁਹਿੰਮ ਅਤੇ ਅਗਾਮੀ ਲੋਕ ਸਭਾ ਚੋਣਾਂ ਦੇ ਮ¤ਦੇਨਜ਼ਰ ਸ਼¤ਕੀ ਵਾਹਨਾਂ ਦੀ ਚੈਕਿੰਗ ਦੌਰਾਨ ਲਗਾਏ ਨਾਕਿਆਂ ’ਚ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਫੜ੍ਹਨ ’ਚ ਭਾਰੀ ਸਫਲਤਾ ਪ੍ਰਾਪਤ ਹੋਈ। ਇਸ ਸਬੰਧੀ ਡੀ ਐਸ ਪੀ ਬੰਗਾ ਹੰਸ ਰਾਜ ਲਾਲਕਾ ਨੇ ਮੁਕੰਦਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਦ¤ਸਿਆ ਕਿ ਐਸ ਐਚ ਓ ਗੁਰਦਿਆਲ ਸਿੰਘ ਥਾਣਾ ਸਦਰ ਬੰਗਾ ਵਲੋਂ ਲਗਾਏ ਵ¤ਖ-ਵ¤ਖ ਤਿੰਨ ਪੁਲਿਸ ਨਾਕਿਆਂ ਦੌਰਾਨ 610 ਗ੍ਰਾਮ ਹੈਰੋਇਨ ਸਮੇਤ ਦੋ ਔਰਤਾਂ ਤੇ ਤਿੰਨ ਮਰਦਾਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ। ਜਿਨ੍ਹਾਂ ਵਿ¤ਚ ਪ੍ਰਦੀਪ

ਕੁਮਾਰ ਉਰਫ ਦੀਪਾ ਪੁ¤ਤਰ ਰਜਨੀਸ਼ ਕੁਮਾਰ ਵਾਸੀ ਲਖਨਪਾਲ ਥਾਣਾ ਜਮਸ਼ੇਰ (ਜਲੰਧਰ) ਤੇ ਮਨਜੀਤ ਕੌਰ ਉਰਫ ਮੀਤਾਂ ਪਤਨੀ ਸੰਤੋਖ ਸਿੰਘ ਵਾਸੀ ਧਨੀ ਪਿੰਡ (ਜਲੰਧਰ) ਜੋ ਕਿ ਇ¤ਕ ਕਾਰ ਬਿਨ੍ਹਾਂ ਨੰਬਰੀ (ਇਟਸ) ਨਾਕਾ ਮਜਾਰੀ ਤੋਂ ਮ¤ਲੂਪੋਤਾ ਰੇਲਵੇ ਕਰਾਸਿੰਗ ’ਤੇ ਪਹੁੰਚੇ ਸ਼¤ਕ ਦੇ ਅਧਾਰ ’ਤੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ 295 ਗ੍ਰਾਮ ਹੈਰੋਇਨ ਐਸ ਆਈ ਗੁਰਦਿਆਲ ਸਿੰਘ ਐਚ ਸੀ ਮਨੋਜ ਕੁਮਾਰ, ਐਚ ਸੀ ਮਨਜੀਤ, ਪੀ ਐਚ ਜੀ ਅਮਰੀਕ ਸਿੰਘ ਅਤੇ ਐਲ ਸੀ ਅਮਰਜੀਤ ਕੌਰ ਨੇ ਹੈਰੋਇਨ ਫੜ੍ਹੀ। ਦੂਸਰੇ ਕੇਸ ਵਿ¤ਚ ਅਮਰੀਕ ਸਿੰਘ ਪ¤ੁਤਰ ਜਸਮੇਲ ਸਿੰਘ ਕੌਮ ਜ¤ਟ ਵਾਸੀ ਚ¤ਕ ਮਾਈ ਦਾਸ ਤੇ ਮਨਦੀਪ ਕੌਰ ਪਤਨੀ ਅਮਰੀਕ ਸਿੰਘ ਨੂੰ ਐਸ ਆਈ ਕਸ਼ਮੀਰਾ ਸਿੰਘ ਨੇ ਪਿੰਡ ਮਾਹਲ ਗਹਿਲਾਂ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ। ਕਾਰ ਨੰਬਰ ਪੀ ਬੀ 08 ਕਿਊ 0019 ਮਾਰਕਾ ਜੈਨ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋ 290 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਤੀਸਰੇ ਕੇਸ ਵਿ¤ਚ ਇੰਦਰਜੀਤ ਸਿੰਘ ਘੰਟੀ ਪੁ¤ਤਰ ਅਮਰਜੀਤ ਸਿੰਘ ਵਾਸੀ ਭਰੋਮਜਾਰਾ ਨੂੰ ਨਹਿਰ ਪੁਲ ਪਿੰਡ ਕਮਾਮ ਨਵਾਂ ਸ਼ਹਿਰ ਏ ਐਸ ਆਈ ਬਲਦੇਵ ਸਿੰਘ ਨੇ ਸਮੇਤ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਸ਼¤ਕ ਦੇ ਅਧਾਰ ’ਤੇ ਇੰਦਰਜੀਤ ਸਿੰਘ ਘੰਟੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹਾਂ ਸਾਰਿਆਂ ਨੂੰ ਨਸ਼ਾ ਐਕਟ ਅਧੀਨ ਗ੍ਰਿਫਤਾਰ ਕਰਕੇ ਅਗਲੀ ਕਾਰਵਾਰੀ ਆਰੰਭ ਕਰ ਦਿ¤ਤੀ ਹੈ ਤਾਂ ਕਿ ਹੋਰ ਸਮਾਜ ਦੇ ਭੈੜੇ ਅਨਸਰਾਂ ਦਾ ਪਤਾ ਲੱਗ ਸਕੇ।

Send this to a friend