ਚੰਡੀਗੜ, 11 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦਸਿਆ ਹੈ ਕਿ ਸੂਬਾ ਵਾਸੀਆਂ ਨੂੰ ਇਕ ਹੋਰ ਸਹੂਲਤ ਪ੍ਰਦਾਨ ਕਰਦਿਆਂ ਸਬ ਰਜਿਸਟਰਾਰ ਦਫਤਰਾਂ ਵਿਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਕਰਾਉਣ ਲਈ ਆਉਣ ਵਾਲੇ ਲੋਕਾਂ ਨੂੰ ‘ਤਤਕਾਲ ਸੇਵਾ‘ ਮੁਹਈਆ ਕਰਵਾਈ ਗਈ ਹੈ। ਸੋਮਵਾਰ ਤੋਂ ਸਾਰੇ ਰਾਜ ਵਿਚ ਇਸ ਸੇਵਾ ਦਾ ਫਾਇਦਾ ਉਠਾਇਆ ਜਾ ਸਕਦਾ ਹੈ।ਮਾਲ ਮੰਤਰੀ ਨੇ ਦਸਿਆ ਕਿ ਪੰਜ ਹਜ਼ਾਰ ਰੁਪਏ ਅਦਾ ਕਰਕੇ ‘ਤਤਕਾਲ ਸੇਵਾ‘ ਦੀ ਸਹੂਲਤ ਦਾ ਲਾਭ ਉਠਾਇਆ ਜਾ ਸਕਦਾ ਹੈ ਅਤੇ ਸਬ ਰਜਿਸਟਰਾਰ ਦਫਤਰਾਂ ਵਿਚ ਪਹਿਲਾ ਘੰਟਾ ਯਾਨੀ ਕਿ ਸਵੇਰੇ 9 ਤੋਂ 10 ਵਜੇ ਤਕ ਦਾ ਸਮਾਂ ਉਨਾਂ ਲੋਕਾਂ ਲਈ ਰਾਖਵਾਂ ਰਹੇਗਾ ਜਿਨਾਂ ਨੇ ‘ਤਤਕਾਲ ਸੇਵਾ‘ ਦੀ ਸਹੂਲਤ ਲਈ ਹੈ। ਉਨਾਂ ਦਸਿਆ ਕਿ ਲੋਕ ਰਜਿਸਟਰੀ ਕਰਾਉਣ ਦਾ ਸਮਾਂ ਵੈਬਸਾਈਟ ਾ.ਰੲਵੲਨੁੲ.ਪੁਨਜੳਬ.ਗੋਵ.ਨਿ ‘ਤੇ ਦਿਤੇ ਲਿੰਕ ਤੋਂ ਪ੍ਰਾਪਤ ਕਰ ਸਕਦੇ ਹਨ। ਸ੍ਰੀ ਸਰਕਾਰੀਆ ਨੇ ਅਗੇ ਦਸਿਆ ਕਿ ਜਿਹੜੇ ਲੋਕ ਕੰਪਿਊਟਰ ਦੀ ਜ਼ਿਆਦਾ ਜਾਣਕਾਰੀ ਨਹੀਂ ਰਖਦੇ ਉਨਾਂ ਲਈ ਬਹੁਤ ਜਲਦ ਸਮਾਂ ਲੈਣ ਦੀ ਸਹੂਲਤ ਸੇਵਾ ਕੇਂਦਰਾਂ ਰਾਹੀਂ ਸ਼ੁਰੂ ਕਰਨ ਦੀ ਯੋਜਨਾ ਹੈ।ਉਨ੍ਹਾਂ ਅਗੇ ਦਸਿਆ ਕਿ ਆਨਲਾਈਨ ਰਜਿਸਟਰੇਸ਼ਨ ਦੀ ਸੁਵਿਧਾ ਸਾਰੇ ਪੰਜਾਬ ਵਿਚ 27 ਜੂਨ ਨੂੰ ਸ਼ੁਰੂ ਹੋ ਗਈ ਸੀ ਅਤੇ ਲੋਕਾਂ ਨੂੰ ਇਹ ਸੁਵਿਧਾ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਚੁਕਾ ਹੈ।