ਕਵੇਟਾ, 11 ਅਗਸਤ- ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਇਕ ਆਤਮਘਾਤੀ ਹਮਲੇ ’ਚ ਤਿੰਨ ਚੀਨੀ ਨਾਗਰਿਕਾਂ ਇੰਜੀਨੀਅਰਾਂ ਤੇ 3 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਹਨ।ਇਹ ਹਮਲਾ ਕਵੇਟਾ ਤੋਂ 340 ਕਿੱਲੋਮੀਟਰ ਦੂਰ ਦਲਬੰਦਿਨ ਇਲਾਕੇ ਵਿੱਚ ਵਾਪਰਿਆ। ਪੁਲਿਸ ਨੇ ਦਸਿਆ ਕਿ ਆਤਮਘਾਤੀ ਹਮਲਾਵਰ ਨੇ ਈਰਾਨ ਦੇ ਬਣੇ ਪਿਕ-ਅਪ ਟਰਕ ਨੂੰ ਵਿਦੇਸ਼ੀ ਨਾਗਰਿਕਾਂ ਨੂੰ ਲਿਜਾ ਰਹੀ ਬਸ ‘ਚ ਮਾਰ ਦਿਤਾ। ਇਹ ਲੋਕ ਪਾਕਿਸਤਾਨ ਦੀ ਈਰਾਨ ਤੇ ਅਫਗਾਨਿਸਤਾਨ ਦੀ ਸਰਹਦ ਦੇ ਨੇੜੇ ਸਥਿਤ ਡਲਬੈਂਡਿੰਗ ‘ਚ ‘ਸਾਈਨਡਕ ਕਾਪਰ-ਗੋਲਡ ਮਾਈਨ‘ ਜਾ ਰਹੇ ਸਨ। ਸੈਂਕੜੇ ਚੀਨੀ ਨਾਗਰਿਕ ਬਲੋਚਿਸਤਾਨ ਚੀਨ-ਪਾਕਿਸਤਾਨ ਆਰਥਿਤ ਗਲਿਆਰੇ ਦੇ ਤਹਿਤ ਵਖ-ਵਖ ਪਰਿਯੋਜਨਾਵਾਂ ‘ਚ ਕੰਮ ਕਰ ਰਹੇ ਹਨ। ਜ਼ਖਮੀ ਹੋਏ ਚੀਨੀ ਨਾਗਰਿਤ ਸੋਨੇ ਤੇ ਤਾਂਬੇ ਦੀ ਖਦਾਨ ‘ਚ ਕੰਮ ਕਰਦੇ ਸਨ।
ਇਕ ਅਧਿਕਾਰੀ ਨੇ ਆਪਣਾ ਨਾਮ ਨਾ ਦਸੇ ਜਾਣ ਦੀ ਸ਼ਰਤ ‘ਤੇ ਕਿਹਾ ਕਿ ਹਮਲਾਵਰ ਨੇ ਈਰਾਨੀ ਕੰਪਨੀ ਦਾ ਇਕ ਪਿਕ-ਅਪ ਟਰਕ ਇਸਤੇਮਾਲ ਕੀਤਾ ਸੀ, ਜਿਸ ਦੀ ਵਰਤੋਂ ਆਮ ਕਰਕੇ ਤੇਲ ਲਿਜਾਣ ਲਈ ਕੀਤੀ ਜਾਂਦੀ ਹੈ। ਹਮਲੇ ‘ਚ ਟਰਕ ਤੇ ਬਸ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ।ਹਮਲੇ ਉਹ ਸੁਰਖਿਆ ਕਰਮਚਾਰੀ ਜ਼ਖਮੀ ਹੋਏ ਹਨ ਜੋ ਚੀਨੀ ਨਾਗਰਿਕਾਂ ਦੀ ਸੁਰਖਿਆ ਲਈ ਤਾਇਨਾਤ ਸਨ। ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਸੁਰਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।ਦੇਸ਼ ‘ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਇਹ ਪਹਿਲਾ ਆਤਮਘਾਤੀ ਹਮਲਾ ਹੈ। ਪਾਕਿਸਤਾਨ ਤਾਲਿਬਾਨ ਤੇ ਹੋਰ ਕਟੜਪੰਥੀ ਸਮੂਹਾਂ ਨਾਲ ਜੁੜੇ ਅਤਵਾਦੀ ਅਕਸਰ ਅਜਿਹੇ ਹਮਲਿਆਂ ਨੂੰ ਅੰਜਾਮ ਦਿੰਦੇ ਹਨ।ਉਤਰੀ ਗਿਲਗਿਤ ਬਲੋਚਿਸਤਾਨ ਖੇਤਰ ਦੀ ਸਥਾਨਕ ਸਰਕਾਰ ਦੇ ਇਕ ਬੁਲਾਰੇ ਫੈਜ਼ੁਲਾਹ ਫਾਰਕ ਨੇ ਕਿਹਾ ਕਿ ਪੁਲਿਸ ਚੌਕੀ ’ਤੇ ਹਮਲਾ ਕਰਨ ਵਾਲੇ ਇਕ ਬੰਦੂਕਧਾਰੀ ਨੇ ਸ਼ੁਕਰਵਾਰ ਦੇਰ ਰਾਤ ਨੂੰ ਗੋਲੀਬਾਰੀ ਕਰਕੇ ਤਿੰਨ ਪੁਲਿਸ ਕਰਮੀ ਮਾਰ ਦਿੱਤੇ ਸਨ। ਅੱਜ ਵਾਪਰੇ ਆਤਮਘਾਤੀ ਹਮਲੇ ਬਾਅਦ ਖੇਤਰ ਦੇ ਇਕ ਸੀਨੀਅਰ ਅਧਿਕਾਰੀ ਹਾਸ਼ਿਮ ਘਿਲਜੇਈ ਨੇ 6 ਜ਼ਖਮੀਆਂ ਦੀ ਪੁਸ਼ਟੀ ਕੀਤੀ ਹੈ। ਇਹ ਸਾਰੇ ਚੀਨੀ ਇੰਜੀਨੀਅਰ ਚੀਨ-ਪਾਕਿਸਤਾਨ ਦੇ ਸਾਂਝੇ ਸੈਂਦਕ ਪ੍ਰੋਜੈਕਟ ’ਤੇ ਕੰਮ ਕਰ ਰਹੇ ਸਨ।