ਕੀਰਤਪੁਰ ਸਾਹਿਬ, 11 ਅਗਸਤ (ਅਮਰਾਨ ਖਾਨ)- ਡੀ.ਐਸ.ਪੀ. ਤੋਂ ਪਦ ਉਨਤ ਹੋ ਕੇ ਐਸ.ਪੀ ਬਣੇ ਧਰਮਵੀਰ ਸਿੰਘ ਨੇ ਸ਼ੁਕਰਾਨੇ ਵਜੋਂ ਆਪਣੇ ਪਰਿਵਾਰ ਸਮੇਤ ਉਤਰੀ ਭਾਰਤ ਦੀ ਪ੍ਰਸਿਧ ਦਰਗਾਹ ਸਾਈਂ ਪੀਰ ਬਾਬਾ ਬੁਢਣ ਸ਼ਾਹ ਜੀ ਵਿਖੇ ਨਤਮਸਤਕ ਹੋਏ।ਦਰਗਾਹ ‘ਤੇ ਪਹੁੰਚਣ ਤੇ ਖਾਦਿਮ ਅਮਿਤਾਜ ਬਿਟੂ ਸ਼ਾਹ ਨੇ ਐਸ.ਪੀ. ਧਰਮਵੀਰ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ, ਤੇ ਉਨ੍ਹਾਂ ਲਈ ਦੁਆ(ਅਰਦਾਸ) ਕੀਤੀ।ਐਸ.ਪੀ. ਧਰਮਵੀਰ ਨੇ ਪਤਰਕਾਰ ਨਾਲ ਗਲਬਾਤ ਕਰਦਿਆਂ ਕਿਹਾ ਕਿ ਮੈਂ ਕਾਫੀ ਸਮੇਂ ਤੋਂ ਸਾਈਂ ਜੀ ਦੀ ਦਰਗਾਹ ਉਤੇ ਆ ਰਿਹਾ ਹਾਂ ਇਨ੍ਹਾਂ ਦੀ ਰਹਿਮਤ ਸਦਕਾ ਹੀ ਮੈਨੂੰ ਅਜ ਤਰਕੀ ਮਿਲੀ ਹੈ ਸੋ ਸ਼ੁਕਰਾਨੇ ਵਜੋਂ ਮੈਂ ਅਜ ਇਥੇ ਨਤਮਸਤਕ ਹੋਣ ਆਇਆ ਹਾਂ , ਇਸ ਸਮੇਂ ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਨਾਲ ਮੌਜੂਦ ਸੀ।