ਬਰੇਟਾ, 11 ਅਗਸਤ (ਵਕੀਲ ਬਾਂਸਲ)- ਸਥਾਨਕ ਕੈਂਚੀਆਂ ਤੇ ਬਣਨ ਵਾਲੇ ਹਾਈਵੇਅ ਐਨ ਐਚ 148 ਨਾਲ ਸਬੰਧਤ ਫਲਾਈ ਓਵਰ ਤੋ ਪ੍ਰਭਾਵਿਤ ਹੋਣ ਵਾਲੇ ਦੁਕਾਨਦਾਰ ਅੱਜ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ ਨੂੰ ਮਿਲੇ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਮ ਇੱਕ ਮੰਗ ਪੱਤਰ ਦਿੱਤਾ।ਜਿਸ ਵਿੱਚ ਸਰਕਾਰ ਵੱਲੋ ਮਿਲਣ ਮੁਆਵਜਾ ਕਾਬਜ ਦੁਕਾਨਦਾਰਾਂ ਨੁੰ ਮਿਲਣਾ, ਜਗ੍ਹਾ ਦਾ ਰੇਟ ਮਾਰਕੀਟ ਰੇਟ ਤੋਂ 10 ਗੁਣਾ ਜਿਆਦਾ, ਬਣੀ ਹੋਈ ਦੁਕਾਨ ਦਾ ਮੁਆਵਜਾ ਅੱਜ ਦੇ ਰੇਟ ਅਨੁਸਾਰ ਮਿਲਣਾ, ਉਜੜੇ ਹੋਏ ਦੁਕਾਨਦਾਰ ਅਤੇ ਪ੍ਰਾਪਰਟੀ ਮਾਲਕ ਨੂੰ ਸਰਕਾਰੀ ਨੌਕਰੀ ਮਿਲਣਾ, ਫਲਾਈ ਓਵਰ ਪਿਲਰਾਂ ਤੇ ਬਣਨ ਸਬੰਧੀ ਮੰਗਾਂ ਸ਼ਾਮਿਲ ਸਨ।ਇਸ ਸਬੰਧੀ ਸਿੰਗਲਾ ਨੇ ਕਿਹਾ ਕਿ ਦੁਕਾਨਦਾਰਾਂ ਦੀਆਂ ਮੰਗਾਂ ਨੂੰ ਵਿਭਾਗ ਨਾਲ ਰਾਵਤਾ ਕਾਇਮ ਕਰਕੇ ਜਲਦੀ ਹੱਲ ਕਰਵਾਇਆ ਜਾਵੇਗਾ।ਇਸ ਮੌਕੇ ਨਗਰ ਕੌਸਲ ਦੇ ਐਕਟਿੰਗ ਪ੍ਰਧਾਨ ਵਿਕਾਸ ਕੁਮਾਰ ਮਿੱਤਲ, ਜੁਗਰਾਜ ਸਿੰਘ, ਪ੍ਰੇਮ ਸਿੰਘ, ਬਨਾਰਸੀ ਦਾਸ, ਭਗਵਾਨ ਦਾਸ, ਲੱਕੀ ਕੁਮਾਰ, ਮੁਕੇਸ਼ ਕੁਮਾਰ, ਜਨਕਾ ਰਾਮ, ਰਾਕੇਸ਼ ਕੁਮਾਰ, ਮਾਸਟਰ ਸ਼ਤੀਸ਼ ਕੁਮਾਰ, ਸੁਰਿੰਦਰ ਕੁਮਾਰ, ਮਦਨ ਲਾਲ, ਰਜਿੰਦਰ ਕੁਮਾਰ, ਤੇਲੂ ਰਾਮ, ਜਗਦੀਸ਼ ਸਿੰਘ, ਮੰਗੂ ਰਾਮ, ਬਿੰਦਰ ਸਪੇਅਰਪਾਰਟ ਵਾਲਾ, ਸੰਨੀ ਵਾਲੀਆ ਸ਼ਾਮਿਲ ਸਨ।