April 27, 2026 2:55 pm

ਭਾਰਤ ਪੈਟਰੋਲੀਅਮ ਦੇ ਪਲਾਂਟ ’ਚ ਲਗੀ ਅਗ, 45 ਜ਼ਖ਼ਮੀ

ਮੁੰਬਈ, 8 ਅਗਸਤ (ਪੀ.ਟੀ.)- ਮੁੰਬਈ ਦੇ ਚੈਂਬੁਰ ਸਥਿਤ ਭਾਰਤ ਪੈਟਰੋਲੀਅਮ ਦੇ ਇਕ ਪਲਾਂਟ ’ਚ ਅਜ ਅਗ ਲਗਣ ਕਾਰਨ 45 ਲੋਕ ਜ਼ਖ਼ਮੀ ਹੋ ਗਏ।ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ, ਜਿਨ੍ਹਾਂ ’ਚੋਂ ਇਕ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਅੱਗ ’ਤੇ ਕਾਬੂ ਪਾਉਣ ਲਈ ਅਗ ਬੁਝਾਊ ਦਸਤੇ ਦੀਆਂ ਕਈ ਗਡੀਆਂ ਮੌਕੇ ’ਤੇ ਪਹੁੰਚੀਆਂ, ਜਿਨ੍ਹਾਂ ਨੇ ਕਾਫ਼ੀ ਮਸ਼ਕਤ ਤੋਂ ਬਾਅਦ ਇਸ ’ਤੇ ਕਾਬੂ ਪਾਇਆ।

Send this to a friend