ਕੇਂਦਰੀ ਮੰਤਰੀ ਮੰਡਲ ਨੇ ਨੋਟੀਫਿਕੇਸ਼ਨਾਂ ਲਈ ਰਾਸ਼ਟਰਪਤੀ ਨੂੰ ਭੇਜੀਆਂ ਚੋਣ ਤਰੀਕਾਂ

ਨਵੀਂ ਦਿੱਲੀ, 10 ਮਾਰਚ (ਪੀ.ਟੀ.)-ਅੱਜ ਸਰਕਾਰ ਨੇ ਚੋਣ ਕਮਿਸ਼ਨ ਦੀ ਸਿਫਾਰਸ਼ ’ਤੇ ਰਾਸ਼ਟਰਪਤੀ ਨੂੰ 9 ਪੜਾਵੀ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਭੇਜ ਕੇ ਨੋਟੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। 7 ਅਪ੍ਰੈਲ ਨੂੰ ਸ਼ੁਰੂ ਹੋ ਰਹੀਆਂ ਚੋਣਾਂ ਲਈ 13 ਮਾਰਚ ਨੂੰ ਪਹਿਲਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਅੱਜ ਹੋਈ ਕੈਬਨਿਟ ਮੀਟਿੰਗ ’ਚ ਰਾਸ਼ਟਰਪਤੀ ਨੂੰ ਵੱਖ-ਵੱਖ ਪੜਾਵਾਂ ਲਈ ਨੋਟੀਫਿਕੇਸ਼ਨ ਜਾਰੀ ਕਰਨ ਲਈ ਪ੍ਰਵਾਨਗੀ ਦੇਣ ਦੀ ਸਿਫਾਰਸ਼ ਕੀਤੀ ਹੈ। ਚੋਣ ਕਮਿਸ਼ਨ ਨੇ 5 ਮਾਰਚ ਨੂੰ ਚੋਣਾਂ ਦਾ ਐਲਾਨ ਕੀਤਾ ਸੀ ਤੇ ਲੋਕ ਸਭਾ ਚੋਣ ਤਰੀਕਾਂ ਦੇ ਨੋਟੀਫਿਕਸ਼ਨ ਲਈ 7 ਮਾਰਚ ਨੂੰ ਕਾਨੂੰਨ ਮੰਤਰਾਲੇ ਨੂੰ ਜ਼ਰੂਰੀ ਸਿਫਾਰਸ਼ ਭੇਜੀ ਸੀ।

Send this to a friend