ਰਾਸ਼ਟਰੀ ਲੋਕਦਲ ’ਚ ਸ਼ਾਮਿਲ ਹੋਏ ਅਮਰ ਸਿੰਘ ਤੇ ਜਯਾ ਪ੍ਰਦਾ

ਨਵੀਂ ਦਿੱਲੀ, 10 ਮਾਰਚ (ਵਿਸ਼ਵ ਵਾਰਤਾ)- ਅਮਰ ਸਿੰਘ ਅਤੇ ਜਯਾ ਪ੍ਰਦਾ ਅੱਜ ਰਾਸ਼ਟਰੀ ਲੋਕਦਲ ਵਿ¤ਚ ਸ਼ਾਮਿਲ ਹੋ ਗਏ। ਇਸ ਸਬੰਧੀ ਐਲਾਨ ਪਾਰਟੀ ਪ੍ਰਧਾਨ ਅਜੀਤ ਸਿੰਘ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਨੇ ਇਨ੍ਹਾਂ ਦੋਨਾਂ ਆਗੂਆਂ ਦਾ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਸਵਾਗਤ ਕੀਤਾ। ਅਜੀਤ ਸਿੰਘ ਨੇ ਕਿਹਾ ਕਿ ਅਸੀ ਪ¤ਛਮ ਉ¤ਤਰ ਪ੍ਰਦੇਸ਼ ਦੀਆਂ ਅ¤ਠ ਸੀਟਾਂ ਉ¤ਤੇ ਚੋਣ ਲੜਾਂਗੇ। ਇਸ ਮੌਕੇ ਅਮਰ ਸਿੰਘ ਤੇ ਜਯਾ ਪ੍ਰਦਾ ਵੀ ਮੌਜੂਦ ਸਨ। ਅਮਰ ਸਿੰਘ ਫਤਿਹਪੁਰ ਸੀਕਰੀ ਅਤੇ ਜਯਾ ਪ੍ਰਦਾ ਬਿਜਨੌਰ ਤੋਂ ਰਾਸ਼ਟਰੀ ਲੋਕਦਲ ਦੀ ਟਿਕਟ ਉ¤ਤੇ ਚੋਣ ਮੈਦਾਨ ਵਿਚ ਉਤਰਨਗੇ। ਇਸ ਮੌਕੇ ਜਯਾ ਪ੍ਰਦਾ ਨੇ ਕਿਹਾ ਉਹ ਆਪਣਾ ਸਿਆਸੀ ਜੀਵਨ ਉ¤ਤਰ ਪ੍ਰਦੇਸ਼ ਨੂੰ ਸਮਰਪਤ ਕਰੇਗੀ। ਜ਼ਿਕਰਯੋਗ ਹੈ ਕਿ ਅਮਰ ਸਿੰਘ ਤੇ ਜਯਾ ਪ੍ਰਦਾ ਇ¤ਕ ਸਮੇਂ ਸਮਾਜਵਾਦੀ ਪਾਰਟੀ ਸੁਪ੍ਰੀਮੋ ਮੁਲਾਇਮ ਸਿੰਘ ਦੇ ਕਰੀਬੀ ਸਨ, ਲੇਕਿਨ ਦੋਨਾਂ ਨੂੰ ਸਮਾਜਵਾਦੀ ਪਾਰਟੀ ਨੇ ਪਾਰਟੀ ਨੇ ਕੱਢ ਦਿੱਤਾ ਸੀ।

Send this to a friend