ਮੋਹਾਲੀ/ਅਜੀਤ ਨਗਰ, 10 ਮਾਰਚ (ਪੰਜਾਬ ਟਾਇਮਜ਼ ਬਿਊਰੋ)-‘ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਜਾਂ ਮਨਜੀਤ ਸਿੰਘ ਜੀ ਕੇ ਵਰਗੇ ਬਾਦਲ ਦਲੀਆਂ ਦੇ ਆਗੂਆਂ ਵੱਲੋਂ ਸਿੱਖ ਕੌਮ ਦੇ ਖਜ਼ਾਨੇ ਵਿਚੋਂ ਡੇਢ ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕਰਕੇ ਦਿੱਲੀ ਵਿਖੇ ਫਤਿਹ ਦਿਹਾੜਾ ਮਨਾਉਣ ਦੇ ਅਮਲ ਜਿਥੇ ਆਪੋ ਆਪਦੀਆਂ ਸਿਆਸੀ ਅਤੇ ਧਾਰਮਿਕ ਸ਼ਕਤੀ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਵਿਚ ਨਿਰਾਰਥਕ ਹੋ ਚੁੱਕੀਆਂ ਆਪਣੀਆਂ ਲੀਡਰੀਆਂ ਨੂੰ ਚਮਕਾਉਣ ਦੀਆਂ ਕਾਰਵਾਈਆਂ ਦਿਸ਼ਾਹੀਣ ਸੋਚ ਨੂੰ ਪ੍ਰਤੱਖ ਕਰਦੀਆਂ ਹਨ ਉਥੇ ਇਹ ਵੀ ਸਾਬਿਤ ਕਰਦੀਆਂ ਹਨ ਕਿ ਮੌਜੂਦਾ ਲੀਡਰਸ਼ਿਪ ਆਤਮਿਕ, ਇਖਲਾਕੀ, ਕੌਮੀਂ ਅਤੇ ਧਾਰਮਿਕ ਤੌਰ ਉ¤ਤੇ ਮਨਫੀ ਹੋ ਚੁੱਕੀ ਹੈ ਅਤੇ ਇਹ ਲੀਡਰਸ਼ਿਪ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਸਿਆਸੀ ਤੌਰ ਉ¤ਤੇ ਆਪ
ਣੀ ਮੰਜਿਲ ਉ¤ਤੇ ਪਹੁੰਚਾਉਣ ਅਤੇ ਮਾਲੀ ਤੌਰ ਉ¤ਤੇ ਮਜਬੂਤ ਕਰਨ ਦੇ ਬਿਲਕੁਲ ਵੀ ਸਮਰੱਥ ਨਹੀਂ ਹੈ।’ ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਬਾਦਲ ਦਲੀਆਂ ਵੱਲੋਂ ਸਿੱਖ ਕੌਮ ਦੇ ਖਜ਼ਾਨੇ ਅਤੇ ਧਾਰਮਿਕ ਅਸਥਾਨਾਂ ਦੀ ਆਪਣੇ ਨਿੱਜੀ ਸਵਾਰਥਾਂ ਲਈ ਦੁਰਵਰਤੋਂ ਕਰਨ ਦੀਆਂ ਬੇਨਤੀਜਾ ਕਾਰਵਾਈਆਂ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜ ਵਾਰੀ ਮੁੱਖ ਮੰਤਰੀ ਬਣਨ ਅਤੇ ਸੈਂਟਰ ਵਿਚ ਇਨ੍ਹਾਂ ਦੀਆਂ ਭਾਈਵਾਲ ਸਰਕਾਰਾਂ ਬਣਨ ਉਪਰੰਤ ਵੀ ਸਿੱਖ ਕੌਮ ਨੂੰ ਧਾਰਮਿਕ , ਸਮਾਜਿਕ , ਮਾਲੀ, ਸੱਭਿਆਚਾਰਕ ਅਤੇ ਸਿਅਸੀ ਤੌਰ ਊ¤ਤੇ ਕਿਸੇ ਪੱਤਣ ਉ¤ਤੇ ਲਾਇਆ ਹੀ ਨਹੀਂ ਅਤੇ ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਦੀ ਰਾਜਧਾਨੀ, ਬਿਜਲੀ ਪੈਦਾ ਕਰਨ ਵਾਲੇ ਹੈ¤ਡ ਵਰਕਸ, ਸਿੱਖ ਕੌਮ ਨੂੰ ਬਤੌਰ ਵੱਖਰੀ ਕੌਮ ਦੇ ਵਿਧਾਨਿਕ ਤੌਰ ਉ¤ਤੇ ਪ੍ਰਵਾਨ ਕਰਨ, ਸਿੱਖ ਪਰਸਨਲ ਲਾਅ, ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਅਤੇ ਲੰਮੇਂ ਸਮੇਂ ਤੋਂ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ , ਪੰਜਾਬ ਸੂਬੇ ਨੂੰ ਬੇਰੁਜ਼ਗਾਰੀ ਅਤੇ ਨਸ਼ੀਲੀਆਂ ਵਸਤਾਂ ਦੇ ਸੇਵਨ ਅਤੇ ਸਮਗਲਿੰਗ ਵਰਗੀਆਂ ਬੁਰਾਈਆਂ ਅਤੇ ਸੰਜੀਦਾ ਮਸਲਿਆਂ ਤੋਂ ਨਿਜਾਤ ਨਹੀਂ ਦਿਵਾ ਸਕੇ। ਬਲਕਿ ਇਹ ਲੀਡਰਸ਼ਿਪ ਤਾਂ ਸਿੱਖੀ ਸਿਧਾਂਤਾਂ, ਮਰਿਆਦਾਵਾਂ ਅਤੇ ਸਿੱਖੀ ਸੋਚ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਫਿਰਕੂ ਜਮਾਤਾਂ ਆਰਐਸਐਸ, ਬੀਜੇਪੀ ਆਦਿ ਦੀ ਪੱਕੇ ਤੌਰ ਉ¤ਤੇ ਗੁਲਾਮ ਬਣ ਚੁੱਕੀ ਹੈ, ਫਿਰ ਕਿਸ ਖੁਸ਼ੀ ਵਿਚ ਫਤਿਹ ਦਿਹਾੜੇ ਮਨਾ ਰਹੇ ਹਨ? ਉ¤ਨ੍ਹਾਂ ਕਿਹਾ ਕਿ ਪਹਿਲੇ ਇਨ੍ਹਾਂ ਨੇ ਐਸਜੀਪੀਸੀ ਅਤੇ ਪੰਜਾਬ ਦੇ ਖਜ਼ਾਨੇ ਵਿਚੋਂ ਕਰੋੜਾਂ ਰੁਪਏ ਖਰਚ ਕਰਕੇ ਘੱਟ ਗਿਣਤੀ ਕੌਮਾਂ ਵਿਰੋਧੀ ਮੋਦੀ ਦੀ ਰੈਲੀ ਕੀਤੀ, ਉਸ ਵਿਚ ਬੁਰੀ ਤਰ੍ਹਾਂ ਪੰਜਾਬ ਦੇ ਨਿਵਾਸੀਆਂ ਨੇ ਇਨ੍ਹਾਂ ਨੂੰ ਪਛਾੜਿਆ। ਹੁਣ ਕੌਮ ਦੇ ਕਰੋੜਾਂ ਰੁਪੇ ਦਿੱਲੀ ਵਿਚ ਖਰਚ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਕਰ ਰਹੇ ਹਨ ਅਤੇ ਹਿੰਦੂਤਵ ਜਮਾਤਾਂ ਨੂੰ ਮਜਬੂਤ ਕਰਨ ਵਿਚ ਲੱਗੇ ਹੋਏ ਹਨ । ਜਿਸ ਦਾ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਕੋਈ ਰਤੀ ਭਰ ਵੀ ਫਾਇਦਾ ਨਹੀਂ ਹੋਣ ਵਾਲਾ।
ਉਨ੍ਹਾਂ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਸੂਬੇ ਵਿਚ ਕਾਂਗਰਸ , ਬੀਜੇਪੀ ਅਤੇ ਬਾਦਲ ਦਲੀਆਂ ਵੱਲੋਂ ਲੋਕ ਸਭਾ ਚੋਣਾਂ ਲਈ ਖੜ੍ਹਾਏ ਗਏ ਬਹੁਤੇ ਉਮੀਦਵਾਰਾਂ ਦੇ ਇਖਲਾਕੀ ਤੌਰ ਉ¤ਤੇ ਦਾਗੀ ਹੋਏ ਪਏ ਹਨ, ਜੋ ਧਾਰਮਿਕ ਅਤੇ ਸਮਾਜਿਕ ਫੰਡਾਂ ਦੀ ਨਿਰੰਤਰ ਦੁਰਵਰਤੋਂ ਕਰਦੇ ਹੋਏ ਗੈਰ ਕਾਨੂੰਨੀਂ ਅਤੇ ਗੈਰ ਸਮਾਜਿਕ ਰਿਸ਼ਵਤਖੋਰੀ ਅਤੇ ਨਸ਼ੀਲੀਆਂ ਵਸਤਾਂ ਦੀ ਸਮਗਲਿੰਗ ਵਿਚ ਮਸ਼ਰੂਫ ਹਨ। ਅਜਿਹੇ ਉਮੀਦਵਾਰ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਮੰਝਧਾਰ ਵਿਚ ਡਿਕ ਡੋਲੇ ਖਾਂਦੀ ਬੇੜੀ ਨੂੰ ਕਦੀ ਵੀ ਕਿਨਾਰੇ ਉ¤ਤੇ ਨਹੀਂ ਲਗਾ ਸਕਦੇ। ਇਸ ਲਈ ਪੰਜਾਬ ਦੇ ਨਿਵਾਸੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਪੰਜਾਬ ਅਤੇ ਕੌਮ ਵਿਚ ਵਿਚਰ ਰਹੇ ‘‘ਹੰਸਾਂ ਅਤੇ ਬਗਲਿਆਂ’’ ਦੀ ਪਹਿਚਾਣ ਕਰਕੇ ਹੀ 30 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿਚ ਆਪਣੇ ਵੋਟ ਹੱਕ ਦੀ ਬਿਨਾਂ ਕਿਸੇ ਡਰ , ਭੈਅ , ਦਬਾਅ , ਲਾਲਚ ਆਦਿ ਤੋਂ ਵਰਤੋਂ ਕਰਕੇ ਸ. ਸਿਮਰਨਜੀਤ ਸਿੰਘ ਮਾਨ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਕਾਬਿਲ ਅਤੇ ਇਮਾਨਦਾਰ ਸ਼ਖਸੀਅਤਾਂ ਨੂੰ ਅੱਗੇ ਲਿਆ ਕੇ ਇਖਲਾਕੀ ਅਤੇ ਕੌਮੀਂ ਸੋਚ ਨੂੰ ਮਜਬੂਤ ਕਰਨਾਂ ਚਾਹੀਦਾ ਹੈ। ਸ. ਟਿਵਾਣਾ ਨੇ ਪੰਜਾਬ ਦੇ ਨਿਵਾਸੀਆਂ ਵੱਲੋਂ ਵੱਖ ਵੱਖ ਲੋਕ ਸਭਾ ਹਲਕਿਆਂ ਵਿਚ ਪਾਰਟੀ ਦੀ ਸਰਬੱਤ ਦੇ ਭਲੇ ਵਾਲੀ ਸੋਚ ਅਤੇ ਸਭ ਨੂੰ ਬਰਾਬਰਤਾ ਦੇ ਅਧਿਕਾਰ ਦੇਣ ਵਾਲੇ ‘‘ਹਲੀਮੀ ਰਾਜ’’ ਪ੍ਰਬੰਧ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਵਿਸ਼ਵਾਸ ਜਿਤਾਇਆ ਕਿ ਸਿੱਖ ਕੌਮ ਅਤੇ ਪੰਜਾਬ ਨਿਵਾਸੀ ਪਾਰਲੀਮੈਂਟ ਚੋਣਾਂ ਦੇ ਉਸਾਰੂ ਨਤੀਜੇ ਕੱਢਣਗੇ।