ਸਮਰਾਲਾ ਪੁਲਿਸ ਵੱਲੋਂ 70 ਗ੍ਰਾਮ ਹੈਰੋਇਨ ਅਤੇ ਚੂਰਾ ਪੋਸਤ ਸਮੇਤ 4 ਕਾਬੂ..

image ਸਮਰਾਲਾ, 10 ਮਾਰਚ (ਕਮਲਜੀਤ)– ਪੁਲਿਸ ਜ਼ਿਲ੍ਹਾ ਖੰਨਾ ਨੇ ਨਵ-ਨਿਯੁਕਤ ਸੀਨੀਅਰ ਪੁਲਿਸ ਕਪਤਾਨ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਉ¤ਪ ਪੁਲਿਸ ਕਪਤਾਨ ਸਮਰਾਲਾ ਜਸਵਿੰਦਰ ਸਿੰਘ ਘਾਰੂ ਦੀ ਨਿਗਰਾਨੀ ’ਚ ਮੁੱਖ ਥਾਣਾ ਅਫ਼ਸਰ ਸਮਰਾਲਾ ਇੰਸਪੈਕਟਰ ਪਵਨਜੀਤ ਵੱਲੋਂ ਚੋਣਾਂ ਦੇ ਮੱਦੇਨਜ਼ਰ ਨਾਕਾਬੰਦੀ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਨ ਦਾ ਅਭਿਆਨ ਚਲਾਇਆ ਗਿਆ। ਜਿਸ ਦੇ ਤਹਿਤ ਅੱਜ ਥਾਣਾ ਸਮਰਾਲਾ ਵਿਖੇ ਸੱਦੀ ਗਈ ਇੱਕ ਭਰਵੀਂ ਪ੍ਰੈ¤ਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਡੀ.ਐਸ.ਪੀ. ਸਮਰਾਲਾ ਨੇ ਦੱਸਿਆ ਕਿ ਸਮਰਾਲਾ ਥਾਣਾ ਵੱਲੋਂ ਇੱਕ ਵੱਡੀ ਪ੍ਰਾਪਤੀ ਪੁਲਿਸ ਚੌਂਕੀ ਹੇਡੋਂ ਦੇ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਦੀ

ਪੁਲਿਸ ਪਾਰਟੀ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਪਿੰਡ ਟੋਡਰਪੁਰ ਦੇ ਸੂਆ ਪੁਲ਼ੀ ਲਾਗੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਜਦੋਂ ਇੱਕ ਸਕੂਟਰ ਨੰ. ਪੀ.ਏ.ਐਨ. 5599 ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਰੁਕਣ ’ਤੇ ਉਸਦੀ ਤਲਾਸ਼ ਲੈਣ ਲਈ ਜਦੋਂ ਡਿੱਗੀ ਖੋਲ੍ਹੀ ਤਾਂ ਉਸ ਵਿੱਚੋਂ ਕਰੀਬ 70 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸਦੀ ਇੰਟਰਨੈਸ਼ਨਲ ਕੀਮਤ ਕੀਬ 35 ਲੱਖ ਰੁਪਏ ਦੱਸੀ ਜਾਂਦੀ ਹੈ। ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋਵੇਂ ਸਕੂਟਰ ਸਵਾਰ ਕਥਿੱਤ ਦੋਸ਼ੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ ਉਰਫ਼ ਹੈਪੀ (28) ਵਾਸੀ ਸ਼ਿਮਲਾਪੁਰੀ ਲੁਧਿਆਣਾ ਤੇ ਦੂਜਾ ਲਖਵਿੰਦਰ ਸਿੰਘ ਉਰਫ਼ ਪੰਨੂ (25) ਵਾਸੀ ਜਨਤਾ ਨਗਰ ਲੁਧਿਆਣਾ ਵਜੋਂ ਹੋਈ। ਪੁਲਿਸ ਨੇ ਦੱਸਿਆ ਹੈ ਕਿ ਇਨ੍ਹਾਂ ’ਤੇ ਇੱਕ ਚੋਰੀ ਦਾ ਅਤੇ 420 ਦਾ ਲੁਧਿਆਣਾ ਥਾਣੇ ਵਿੱਚ ਕੇਸ ਦਰਜ ਹੈ। ਜਦਕਿ ਪੁਲਿਸ ਚੌਂਕੀ ਬਰਧਾਲਾਂ ਦੇ ਇੰਚਾਰਜ ਥਾਣੇਦਾਰ ਨਛੱਤਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਪਿੰਡ ਬਘੌਰ ਦੇ ਟੀ-ਪੁਆਇੰਟ ਤੋਂ ਇੱਕ ਪੈਦਲ ਤੁਰੀ ਆ ਰਹੀ ਔਰਤ ਨੂੰ ਸ਼ੱਕ ਦੇ ਅਧਾਰ ’ਤੇ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 15 ਗ੍ਰਾਮ ਸਮੈਕ ਬਰਾਮਦ ਹੋਈ। ਪੁਲਿਸ ਵੱਲੋਂ ਕਥਿੱਤ ਦੋਸ਼ੀ ਦੀ ਪਹਿਚਾਣ ਜਸਵੀਰ ਕੌਰ ਉਰਫ਼ ਜੱਸੀ (30) ਵਾਸੀ ਪਿੰਡ ਬਘੌਰ ਥਾਣਾ ਸਮਰਾਲਾ ਵਜੋਂ ਹੋਈ, ਪੁਲਿਸ ਦੇ ਦੱਸਣ ਮੁਤਾਬਕ ਉਕਤ ਔਰਤ ਤਲਾਕਸ਼ੁਦਾ ਹੈ ਤੇ ਇਸਦੇ ਇੱਕ ਲੜਕਾ ਹੈ ਅਤੇ ਇਹ ਔਰਤ ਏਡਜ਼ ਦੀ ਬਿਮਾਰੀ ਨਾਲ ਪੀੜ੍ਹਤ ਵੀ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਥਾਣੇਦਾਰ ਤੇਜਾ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਸਰਹਿੰਦ ਨਹਿਰ ’ਤੇ ਨੀਲੋਂ ਪੁਲ਼ ਲਾਗੇ ਲਗਾਏ ਗਏ ਨਾਕੇ ਦੌਰਾਨ ਇੱਕ ਔਰਤ ਨੂੰ ਸ਼ੱਕ ਪੈਣ ’ਤੇ ਉਸਦੀ ਲਈ ਗਈ ਤਲਾਸ਼ੀ ਦੌਰਾਨ ਉਸ ਕੋਲੋਂ 8 ਕਿੱਲੋ 500 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਇਸ ਕਥਿੱਤ ਔਰਤ ਦੀ ਪਹਿਚਾਣ ਸੁਖਵਿੰਦਰ ਕੌਰ ਉਰਫ਼ ਸੁੱਖੀ (35) ਵਾਸੀ ਪਿੰਡ ਭੈਰੋਮੁੰਨਾ ਥਾਣਾ ਸਾਹਨੇਵਾਲ ਵਜੋਂ ਹੋਈ।
ਪੁਲਿਸ ਨੇ ਇਸ ਔਰਤ ਦੇ ਸਬੰਧ ਵਿੱਚ ਦੱਸਿਆ ਹੈ ਕਿ ਇਸਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਬਾਅਦ ਵਿੱਚ ਇਹ ਬੇਅੰਤ ਸਿੰਘ ਵਾਸੀ ਪਿੰਡ ਪਵਾਂ ਦੀ ਸਹੇਲੀ ਬਣ ਕੇ ਉਸਦੇ ਨਾਲ ਰਹਿਣ ਲੱਗ ਪਈ, ਹੁਣ ਇਸ ਉ¤ਪਰ ਥਾਣਾ ਸਾਹਨੇਵਾਲ ਵਿੱਚ ਕਤਲ ਤੇ ਥਾਣਾ ਮਾਛੀਵਾੜਾ ਵਿੱਚ ਵੀ 200 ਗ੍ਰਾਮ ਅਫੀਮ ਦਾ ਕੇਸ ਵੀ ਦਰਜ ਹੈ, ਜਿਨ੍ਹਾਂ ਤੋਂ ਇਹ ਜ਼ਮਾਨਤ ’ਤੇ ਬਾਹਰ ਆਈ ਹੋਈ ਸੀ। ਡੀ.ਐਸ.ਪੀ. ਅਤੇ ਐਸ.ਐਚ.ਓ. ਸਮਰਾਲਾ ਅਨੁਸਾਰ ਇਨ੍ਹਾਂ ਫੜੇ ਗਏ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈਣ ਉਪਰੰਤ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਹ ਨਸ਼ਾ ਉਹ ਕਿੱਥੋਂ ਲੈ ਕੇ ਆਉਂਦੇ ਸਨ ਤੇ ਅੱਗੇ ਕਿੱਥੇ ਸਪਲਾਈ ਦਿੰਦੇ ਸਨ।

Send this to a friend