ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 3 ਅਤੇ 4 ਅਗਸਤ ਨੂੰ ਗੁਰੂਗ੍ਰਾਮ ਵਿਚ ਵੱਖ-ਵੱਖ ਪੋ੍ਰਗ੍ਰਾਮਾਂ ਵਿਚ ਸ਼ਾਮਿਲ ਹੋਣਗੇ׀ ਉਹ 3 ਅਗਸਤ ਸ਼ੁਕਰਵਾਰ ਨੂੰ ਸਵੇਰੇ 11 ਵਜੇ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ (ਜੀ.ਐਮ.ਡੀ.ਏ.) ਦੀ ਕਾਰਜਕਾਰੀ ਕਮੇਟੀ ਦੀ ਪ੍ਰਧਾਨਗੀ ਕਰਨਗੇ׀ ਇਹ ਮੀਟਿੰਗ ਗੁਰੂਗ੍ਰਾਮ ਦੇ ਗੋਲਡਨ ਜੈਯੰਤੀ ਲੋਕ ਨਿਰਮਾਣ ਗੈਸਟ ਹਾਊਸ ਵਿਚ ਆਯੋਜਿਤ ਕੀਤੀ ਜਾਵੇਗੀ׀ ਮੁੱਖ ਮੰਤਰੀ ਸ਼ਕਰਵਾਰ ਨੂੰ ਹੀ ਦੁਪਹਿਰ 12:30 ਵਜੇ ਲੋਕ ਨਿਰਮਾਣ ਗੈਸਟ ਹਾਊਸ ਵਿਚ ਹੀ ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ ਲਿਮਟਿਡ ਵੱਲੋਂ ਮਲਟੀ ਮਾਡਲ ਟ੍ਰਾਂਜਿਸਟ ਕੰਪਲੈਕਸ ਦਿੱਤੀ ਜਾਣ ਵਾਲੀ ਪੇਸ਼ਕਾਰੀ ਨੂੰ ਦੇਖਣਗੇ ਅਤੇ ਇਸ ਵਿਸ਼ੇ ਵਿਚ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਵੀ ਲੈਣਗੇ׀ ਉਨ੍ਹਾਂ ਨੇ ਦਸਿਆ ਕਿ 4 ਅਗਸਤ ਸ਼ਨੀਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਸਵੇਰੇ 9 ਵਜੇ ਮਾਤਾ ਸ਼ੀਤਲਾ ਦੇਵੀ ਮੰਦਿਰ ਵਿਚ ਸ੍ਰੀਮਾਤਾ ਸ਼ੀਤਲਾ ਦੇਵੀ ਪੂਜਾ ਸਥਾਨ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ׀ ਮੁੱਖ ਮੰਤਰੀ ਇਸ ਬੋਰਡ ਦੇ ਚੇਅਰਮੈਨ ਹਨ׀ ਦਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿਚ ਮੰਦਿਰ ਦੇ ਆਮ ਏਜੰਡੇ ਤੋਂ ਇਲਾਵਾ ਮੰਦਿਰ ਦੇ ਪ੍ਰਸਤਾਵਿਤ ਮੁਰੰਮਤ ਲਈ ਕੰਸਲਟੈਂਟ ਵੱਲੋਂ ਤਿਆਰ ਕੀਤਾ ਗਿਆ ਡਿਜਾਇਨ ਮੁੱਖ ਮੰਤਰੀ ਅਤੇ ਬੋਰਡ ਦੇ ਹੋਰ ਮੈਂਬਰਾਂ ਦੇ ਸਾਹਮਣੇ ਰੱਖਿਆ ਜਾਵੇਗਾ׀ ਇਸ ਡਿਜਾਇਨ ਨੂੰ ਬੋਰਡ ਦੀ ਮੀਟਿੰਗ ਵਿਚ ਮੰਜੂਰੀ ਮਿਲਣ ਦੇ ਬਾਅਦ ਹੀ ਮੰਦਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਵੇਗਾ׀ ਮੁੱਖ ਮੰਤਰੀ ਸ਼ਨੀਵਾਰ ਨੂੰ ਹੀ ਸਵੇਰੇ 11 ਵਜੇ ਗੁਰੂਗ੍ਰਾਮ ਵਿਚ ਜਿਲ੍ਹਾ ਲੋਕ ਸ਼ਿਕਾਇਤ ਹੱਲ ਕਮੇਟੀ ਦੀ ਮਾਸਿਕ ਮੀਟਿੰਗ ਦੀ ਪ੍ਰਧਾਨਗੀ ਕਰਨਗੇ׀ ਇਸ ਵਾਰ ਇਸ ਮੀਟਿੰਗ ਵਿਚ ਮੁੱਖ ਮੰਤਰੀ ਦੇ ਸਾਹਮੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 24 ਸਮੱਸਿਆਵਾਂ ਰੱਖੀਆਂ ਜਾਣਗੀਆਂ, ਜਿੰਨ੍ਹਾਂ ’ਤੇ ਸ਼ਿਕਾਇਤਕਰਤਾ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀ ਦਾ ਪੱਖ ਸੁਨਣ ਤੋਂ ਬਾਅਦ ਮੁੱਖ ਮੰਤਰੀ ਵੱਲੋਂ ਮੌਕੇ ’ਤੇ ਹੀ ਫ਼ੈਸਲਾ ਸੁਣਾਇਆ ਜਾਵੇਗਾ׀ ਮੀਟਿੰਗ ਵਿਚ ਕਮੇਟੀ ਦੇ ਸਾਰੇ ਸਰਕਾਰੀ ਅਤੇ ਨਾਮਜਦ ਮੈਂਬਰ ਹਾਜ਼ਿਰ ਰਹਿਣਗੇ