ਜਗਰਾਉਂ, 30 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਦੀਆਂ ਹਦਾਇਤਾਂ ’ਤੇ ਥਾਣਾ ਸਿਟੀ ਦੇ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਦੀ ਅਗਵਾਈ ’ਚ ਏ. ਐਸ. ਆਈ. ਤਰਸੇਮ ਲਾਲ ਨੇ ਸਮੇਤ ਪੁਲਿਸ ਪਾਰਟੀ ਸ਼ੇਰਪੁਰ ਚੌਕ ਵਿਖੇ ਨਾਕੇਬੰਦੀ ਕੀਤੀ ਤਾਂ ਇੱਥੇ ਕੁਝ ਵਿਅਕਤੀਆਂ ਨੂੰ ਚੋਰੀ ਦੇ ਮੋਟਰ ਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ਦਿੱਤੀ ਕਿ ਮੋਗਾ ਸਾਈਡ ਤੋਂ ਕੁਝ ਵਿਅਕਤੀ ਚੋਰੀ ਦੇ ਮੋਟਰ ਸਾਈਕਲ ਲੈ ਕੇ ਆ ਰਹੇ ਹਨ ਤਾਂ ਨਾਕੇਬੰਦੀ ਦੌਰਾਨ ਗੁਰਸੇਵਕ ਸਿੰਘ ਵਾਸੀ ਜਗਰਾਉਂ ਤੇ ਸਤਨਾਮ ਸਿੰਘ ਵਾਸੀ ਪੱਤੋ ਨਿਹਾਲ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰਕੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਨ੍ਹਾਂ ਖਿਲਾਫ਼ ਮੁਕੱਦਮਾ ਨੰਬਰ 217 ਤੇ ਧਾਰਾ 379/411 ਤਹਿਤ ਥਾਣਾ ਸਿਟੀ ਦੇ ਮਾਮਲਾ ਦਰਜ ਕੀਤਾ ਗਿਆ।