April 24, 2026 6:04 pm

ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਪੁਲੀਸ ਵੱਲੋਂ ਮਲਸੀਆਂ ਵਿਖੇ ਮੀਟਿੰਗ

ਸ਼ਾਹਕੋਟ, 30 ਜੁਲਾਈ (ਸੁਰਿੰਦਰ ਸਿੰਘ ਖਾਲਸਾ)- ਨੌਜਵਾਨੀ ਨੂੰ ਨਸ਼ਿਆ ਤੋਂ ਬਚਾਉਣ ਲਈ ਸਮਾਜ ਅੰਦਰ ਜਾਗਰਿਤੀ ਪੈਦਾ ਕਰਨ ਦੇ ਮੰਤਵ ਨਾਲ ਅੱਜ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆ ਵਿਖੇ ਪੁਲੀਸਿੰਗ ਸਾਂਝ ਕੇਂਦਰ,ਥਾਣਾ ਸ਼ਾਹਕੋਟ ਅਤੇ ਚੌਕੀ ਮਲਸੀਆਂ ਵੱਲੋਂ ਨਸ਼ਾਂ ਜਾਗਰੂਕਤੀ ਮੀਟਿੰਗ ਕਰਵਾਈ ਗਈ। ਇਸ ਮੀਟਿੰਗ ‘ਚ ਇਲਾਕੇ ਦੇ ਪਤਵੰਤੇ ਅਤੇ ਆਮ ਲੋਕਾਂ ਵੱਲੋਂ ਭਰਵੀ ਸਮੂਲੀਅਤ ਕੀਤੀ ਗਈ। ਮਲਸੀਆਂ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆ ਐਸ ਐਸ ਪੀ ਜਲੰਧਰ (ਦਿਹਾਤੀ) ਨਵਜੋਤ ਸਿੰਘ ਮਾਹਿਲ ਨੇ ਕਿਹਾ ਕਿ ਨਸ਼ਿਆ ਉੱਪਰ ਕਾਬੂ ਪਾਏ ਤੋਂ ਬਗੈਰ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਨਸ਼ਿਆ ਦਾ ਖਾਤਮਾ ਨਹੀ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਮੁਲਾਜਮਾ ਨੂੰ ਸਖਤ ਹਦਾਇਤ ਕੀਤੀ ਕਿ ਨਸ਼ਿਆ ਖਿਲਾਫ ਕੀਤੀ ਜਾਣ ਵਾਲੀ ਹਰ ਮੀਟਿੰਗ ਵਿਚ ਸੱਚੀ ਗੱਲ ਕਹਿਣ ਵਾਲਿਆ ਨੂੰ ਜਰੂਰ ਬੁਲਾਓ। ਡੀ ਐਸ ਪੀ ਸ਼ਾਹਕੋਟ ਸ੍ਰੀ ਮਤੀ ਨਵਨੀਤ ਕੌਰ ਬੱਲ ਨੇ ਕਿਹਾ ਕਿ ਦੇਸ਼ ਦੇ ਹਰ ਨਾਗਰਿਕ ਵੱਲੋ ਜੇਕਰ ਆਪਣੇ ਫਰਜ਼ਾਂ ਨੂੰ ਪਹਿਚਾਣ ਲਿਆ ਜਾਵੇ ਤਾਂ ਫਿਰ ਨਸ਼ੇ ਤੇ ਅਪਰਾਧਾ ਤੇ ਕਾਬੂ ਪਾਇਆ ਜਾ ਸਕਦਾ ਹੈ। ਮੀਟਿੰਗ ‘ਚ ਚਰਨਜੀਤ ਥੰਮੂਵਾਲ,ਦਲਜੀਤ ਸਿੰਘ ਗੱਟੀ ਰਾਏਪੁਰ,ਪ੍ਰਿੰਸੀਪਲ ਵੰਦਨਾ ਧਵਨ,ਸਤੀਸ ਰਿਹਾਨ, ਸੁਰਿੰਦਰਪਾਲ ਸਿੰਘ,ਅਜਮੇਰ ਸਿੰਘ ਖਾਲਸਾ ਸੇਰੋਵਾਲੀਆ,ਅਮਰਜੀਤ ਈਦਾ,ਅਮਰਜੀਤ ਸੋਹਲ,ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ ਅਤੇ ਡੀ.ਐਸ.ਪੀ ਸ਼ਾਹਕੋਟ ਦਿਲਬਾਗ ਸਿੰਘ ਨੇ ਵੀ ਆਪਣੇ ਵਿਚਾਰ ਪੇਸ ਕੀਤੇ। ਇਸ ਮੌਕੇ ਡੀ ਐਸ ਪੀ ਸ਼ਾਹਕੋਟ ਦਿਲਬਾਗ ਸਿੰਘ, ਐਸ.ਐਚ ਓ ਸ਼ਾਹਕੋਟ ਦਵਿੰਦਰ ਸਿੰਘ ਘੁੰਮਣ,ਐਸ.ਐਚ ਓ ਲੋਹੀਆ ਸੁਰਿੰਦਰ ਕੁਮਾਰ ਅਤੇ ਐਸ.ਐਚ.ਓ ਮਹਿਤਪੁਰ ਕੇਵਲ ਸਿੰਘ,ਅਜਮੇਰ ਸਿੰਘ ਖਾਲਸਾ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਗੁਲਜ਼ਾਰ ਸਿੰਘ ਥਿੰਦ ਐਮ.ਸੀ,ਸਰਪੰਚ ਅਸ਼ਵਿੰਦਰਪਾਲ ਸਿੰਘ ਨੀਟੂ, ਐਸ.ਐਮ ਓ ਸ਼ਾਹਕੋਟ ਡਾ ਦਵਿੰਦਰ ਸਮਰਾ, ਸੁਰਜੀਤ ਸਿੰਘ ਸੈਂਟੀ ਸੀਚੇਵਾਲ,ਬਲਾਕ ਪ੍ਰਧਾਨ ਹਰਦੇਵ ਸਿੰਘ ਬਧੇਸ਼ਾ, ਕਾਂਗਰਸੀ ਆਗੂ ਬੂਟਾ ਸਿੰਘ ਕਲਸੀ, ਸੀਨੀਅਰ ਕਾਂਗਰਸੀ ਆਗੂ ਪਰਵੀਨ ਗਰੋਵਰ,ਬਿਕਰਮਜੀਤ ਸਿੰਘ ਬਜਾਜ,ਰਾਜ ਕੁਮਾਰ ਰਾਜੂ ਐਮ.ਸੀ, ਪਵਨ ਅਗਰਵਾਲ ਐਮ.ਸੀ, ਮੰਡੀ ਪ੍ਰਧਾਨ ਕਪਿਲ ਗੁਪਤਾ, ਵਾਈਸ ਪ੍ਰਧਾਨ ਲੱਕੀ ਬਧੇਸ਼ਾ, ਗੁਰਨਾਮ ਸਿੰਘ ਚੱਠਾ,ਸੁਰਿੰਦਰਪਾਲ ਸਿੰਘ,ਅਮਨ ਮਲਹੋਤਰਾ,ਕਾਮਰੇਡ ਚਰਨਜੀਤ ਥੰਮੂਵਾਲ,ਜਸਵਿੰਦਰ ਸਿੰਘ ਰਾਮਪੁਰ,ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਸਕੂਲ ਦੇ ਮੁੱਖ ਪ੍ਰਬੰਧਕ ਸ੍ਰੀ ਰਾਮ ਮੂਰਤੀ, ਮੈਨੇਜਰ ਸ੍ਰੀ ਵਿਜੇ ਦੱਤ,ਪ੍ਰਿੰਸੀਪਲ ਵੰਦਨਾ ਧਵਨ ਅਤੇ ਸੁਖਦੀਪ ਸਿੰਘ ਕੰਗ ਪੀਏ ਸ਼ੇਰੋਵਾਲੀਆ ਆਦਿ ਹਾਜ਼ਰ ਸਨ। ਅਖੀਰ ਵਿਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ ਵਲੋ ਭੇਜੇ ਗਏ ਅਜਮੇਰ ਸਿੰਘ ਖਾਲਸਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

Send this to a friend