ਨਾਭਾ, 28 ਜੁਲਾਈ (ਕਰਮਜੀਤ ਸੋਮਲ, ਸਿਕੰਦਰ)- ਅਨਾਜ ਮੰਡੀ ਨਾਭਾ ਵਿਖੇ ਪੰਜਾਬ ਸਰਕਾਰ ਵੱਲੋਂ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਸਹਿਯੋਗ ਨਾਲ 69ਵਾਂ ਵਣ ਮਹਾਂਉਤਸਵ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਾਧੂ ਸਿੰਘ ਧਰਮਸੋਤ ਜਗਲਾਤ, ਛਪਾਈ ਤੇ ਲਿਖਣ ਸਮੱਗਰੀ, ਅਨੂਸੁਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਭਲਾਈ ਮੰਤਰੀ ਪੰਜਾਬ ਵੱਲੋਂ ਕੀਤੀ ਗਈ। ਸਾਧੂ ਸਿੰਘ ਧਰਮਸੋਤ ਨੇਂ ਦੱਸਿਆ ਕਿ ਜੰਗਲੀ ਸਰਵੇ ਆਫ ਇੰਡੀਆਂ ਦੀ ਰਿਪੋਰਟ ਅਨੁਸਾਰ ਵਣਾਂ ਤੇ ਵਣਾਂ ਤੋਂ ਬਾਹਰ ਰੁੱਖਾਂ ਹੇਠ 35583 ਏਕੜ ਰਕਬੇ ਦਾ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਜਾਗਰੁਕਤਾ ਲਈ ਪਿੰਡਾਂ ਤੇ ਸ਼ਹਿਰਾਂ ਵਿਚ ਕੈਂਪ ਲਗਾਏ ਜਾ ਰਹੇ ਹਨ ਤੇ ਵਣ ਵਿਭਾਗ ਵੱਲੋਂ ਲੋਕਾਂ ਨੂੰ ਮੁੱਫਤ ਬੂਟੇ ਵੰਡੇ ਜਾ ਰਹੇ ਹਨ।ਅੱਗੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਦਾਰੇ ਨੇਂ ਜੀ ਪੀ ਐਸ ਅਤੇ ਸੈਟੇਲਾਈਟ ਚਿਤਰ ਤਕਨਾਲੋਜੀ ਰਾਹੀਂ ਗਰੀਨ ਕਵਰ ਦੇ ਮੈਪਿੰਗ ਅਤੇ ਮੋਨੀਟਰਿੰਗ ਲਈ ਮੋਬਾਈਲ ਐਪ ਤਿਆਰ ਕੀਤਾ ਗਿਆ ਹੈ ਜੋ ਜੰਗਲਾ ਦੀ ਰਾਖੀ ਤੇ ਦੇਖ ਭਾਲ ਕਰਨ ਵਿਚ ਸਹਾਇਤਾ ਕਰੇਗਾ।ਸਾਧੂ ਸਿੰਘ ਧਰਮਸੋਤ ਨੇਂ ਕਿਹਾ ਕਿ ਉਦਯੋਗ ਵਿਭਾਗ ਵੱਲੋਂ ਜਾਰੀ ਕੀਤੀ ਗਈ ਨਵੀਂ ਉਦਯੋਗਿਕ ਅਤੇ ਬਿਜਨਸ ਵਿਸਥਾਰ ਪਾਲਿਸੀ ਤਹਿਤ ਲੱਕੜ ਅਧਾਰਿਤ ਲੱਕੜ ਉਦਯੋਗਾਂ ਨੂੰ ਇਕ ਵੱਡਾ ਹੁੰਗਾਰਾ ਦੇਣ ਲਈ ਨਿਯਮ ਬਨਾਉਣੇਂ ਸਰਕਾਰ ਦੇ ਵਿਚਾਰ ਅਧੀਨ ਹਨ।ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਲੱਕੜ ਦਾ ਵੱਧ ਮੁਨਾਫਾ ਮਿਲੇਗਾ ਤੇ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮਨੁੱਖਤਾ ਦੀ ਤੰਦਰੁਸਤੀ ਤੇ ਭਲਾਈ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ ਤਾਂ ਜੋ ਇਕ ਚੰਗੇ ਸਮਾਜ ਦੀ ਸਿਰਜਣਾਂ ਕੀਤੀ ਜਾ ਸਕੇ।ਇਸ ਮੌਕੇ ਨਾਭਾ ਤੇ ਆਲੇ ਦੁਆਲੇ ਦੇ ਲੋਕਾਂ ਦੇ ਭਾਰੀ ਇਕੱਠ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾ ਪਹੁੱਚਣ ਤੇ ਭਾਰੀ ਨਮੋਸ਼ੀ ਵੇਖਣ ਨੂੰ ਮਿਲੀ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਇਕ ਵਾਰ ਵੀ ਨਾਭੇ ਨਹੀ ਆਏ ਜਦੋਂ ਕਿ ਨਾਭਾ ਹਲਕੇ ਵਿਚ ਕਾਂਗਰਸ ਭਾਰੀ ਫਰਕ ਨਾਲ ਜਿੱਤ ਪ੍ਰਾਪਤ ਕਰਦੀ ਹੈ।ਇਸ ਸਬੰਧੀ ਲੋਕਾਂ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।ਇਸ ਮੌਕੇ ਵਣ ਵਿਭਾਗ ਦੇ ਉਚ ਅਧਿਕਾਰੀਆਂ ਤੋਂ ਇਲਾਵਾ ਵੱਖ 2 ਮਹਿਕਮਿਆਂ ਅਧਿਕਾਰੀ ਤੇ ਸਮੂੰਹ ਕਾਂਗਰਸ ਲੀਡਰਸ਼ਿੱਪ ਹਾਜ਼ਰ ਸੀ।