ਬੁਢਲਾਡਾ, 28 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਗੁਰੂ ਨਾਨਕ ਕਾਲਜ ਵਿਖੇ ਐਮ.ਐਸਸੀ. ਕੈਮਿਸਟਰੀ, ਐਮ.ਐਸਸੀ. ਫਿਜ਼ਿਕਸ ਅਤੇ ਐਮ.ਕਾਮ. ਵਿੱਚ ਦਾਖਲਿਆਂ ਸਬੰਧੀ ਕਾਊਂਸਲਿੰਗ ਕਾਲਜ ਕੈਂਪਸ ਵਿਖੇ 30 ਜੁਲਾਈ ਸਵੇਰੇ 10 ਵਜੇ ਰੱਖੀ ਗਈ ਹੈ। ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਊਂਸਲਿੰਗ ਸਮੇਂ ਵਿਦਿਆਰਥੀ ਅਸਲ ਸਰਟੀਫਿਕੇਟ ਤੇ ਅਧਾਰ ਕਾਰਡ ਜਾਂ ਕੋਈ ਵੀ ਪਹਿਚਾਨ ਪੱਤਰ ਨਾਲ ਲੈਕੇ ਆਉਣ।