ਰੂਪਨਗਰ, 27 ਜੁਲਾਈ (ਲਾਡੀ ਖਾਬੜਾ)- ਰੋਪੜ ਜਲੰਧਰ ਨੈਸ਼ਨਲ ਹਾਈਵੇ ਨੇੜੇ ਹੈਡ ਵਰਕਸ ਤੇ ਉਸ ਸਮੇਂ ਵਡਾ ਹਾਦਸਾ ਹੋਣ ਤੋਂ ਬਚ ਗਿਆ ਜਦੋਂ ਜਲੰਧਰ ਵੱਲੋਂ ਆ ਰਹੀ ਸਵਾਰੀਆਂ ਨਾਲ ਭਰੀ ਹੋਈ ਲਿਬੜਾ ਟਰਾਂਸਪੋਰਟ ਕੰਪਨੀ ਦੀ ਤੇਜ ਰਫਤਾਰ ਬਸ (ਨੰਬਰ- ਫ2-13-1ਲ਼ 2577) ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋਣ ਕਾਰਨ ਚੰਡੀਗੜ੍ਹ ਪਾਸੋਂ ਆ ਰਹੇ ਕੈਂਟਰ (ਨੰਬਰ ਫ2-11-1ਫ-9385) ਨਾਲ ਸਾਹਮਣੇ ਜਾ ਟਕਰਾਈ, ਜਿਸ ਕਾਰਨ ਬਸ ਵਿਚ ਬੈਠੀ ਇਕ ਲੜਕੀ ਹੇਮ ਲਤਾ(25 ਸਾਲ) ਪੁਤਰੀ ਹੁਸਨ ਲਾਲ ਬਲਾਚੌਰ ਨੂੰ ਮਾਮੂਲੀ ਸਟਾਂ ਲਗੀਆਂ ਅਤੇ ਕੈਂਟਰ ਦੇ ਕੰਡਕਟਰ ਛੱਜੂ ਰਾਮ ਪੁਤਰ ਫਕੀਰ ਚੰਦ ਵਾਸੀ ਪਿੰਡ ਬੂਟਾ ਸਿੰਘਵਾਲਾ,ਬਨੂੜ ਦੇ ਮੂੰਹ ਤੇ ਕਾਫੀ ਗੰਭੀਰ ਸਟਾਂ ਅਤੇ ਚਾਰ ਟਾਂਕੇ ਲਗੇ ਜਿਸ ਕਾਰਨ ਬਸ ਵਿਚ ਸਫਰ ਕਰ ਰਹੀਆਂ ਬਾਕੀ ਸਵਾਰੀਆਂ ਵਿਚ ਦਹਿਸ਼ਤ ਫੈਲ ਗਈ । ਬਸ ਵਿਚ ਕਰੀਬ 35 ਸਵਾਰੀਆਂ ਸਫਰ ਕਰ ਰਹੀਆਂ ਸਨ। ਬਸ ਜਲੰਧਰ ਤੋਂ ਮੋਹਾਲੀ ਜਾ ਰਹੀ ਸੀ ਅਤੇ ਮੌਕੇ ਤੇ ਸਵਾਰੀਆਂ ਤੇ ਹੋਰ ਸਥਾਨਕ ਲੋਕਾਂ ਨਾਲ ਗਲ ਬਾਤ ਕਰਨ ਤੇ ਪਤਾ ਲਗਿਆ ਕੇ ਬਸ ਦੀ ਰਫਤਾਰ ਕਾਫੀ ਤੇਜ਼ ਸੀ ਅਤੇ ਜਦੋਂ ਇਸ ਮਾਮਲੇ ਸੰਬੰਧੀ ਬਸ ਦੇ ਡਰਾਈਵਰ ਹਰਵਿੰਦਰ ਸਿੰਘ ਪੁਤਰ ਹਰਪਾਲ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਸਨੇ ਦਸਿਆ ਕਿ ਉਹ ਜਿਸ ਤਰ੍ਹਾ ਹੀ ਸਤਲੁਜ ਦਰਿਆ ਤੇ ਬਣਿਆ ਪੁਲ ਪਾਰ ਕਰ ਰਿਹਾ ਸੀ ਤਾਂ ਇਕ ਸਕਾਰਪੀਓ ਗਡੀ ਨੂੰ ਪਾਸ ਕਰਨ ਲਗੇ ਇਹ ਹਾਦਸਾ ਵਾਪਰਿਆ। ਜਦੋਂ ਇਸ ਸੰਬੰਧੀ ਹਸਪਤਾਲ ਵਿਚ ਜੇਰੇ ਇਲਾਜ਼ ਬਸ ਵਿਚ ਸਵਾਰ ਹੇਮ ਲਤਾ ਨਾਲ ਗਲਬਾਤ ਕੀਤੀ ਗਈ ਤਾਂ ਉਹਨਾਂ ਦਸਿਆ ਕਿ ਬਸ ਦੀ ਰਫਤਾਰ ਕਾਫੀ ਜ਼ਿਆਦਾ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ। ਦੂਜੇ ਪਾਸੇ ਕੈਂਟਰ ਦੇ ਡਰਾਈਵਰ ਨਿਸ਼ਾਨ ਸਿੰਘ ਪੁਤਰ ਦਲਜੀਤ ਸਿੰਘ ਵਾਸੀ ਰਾਜਪੁਰਾ ਨੇ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹ ਰਾਜਪੁਰਾ ਤੋਂ ਸਵਰਾਜ ਮਾਜਦਾ ਲਿਮ. ਫੈਕਟਰੀ ਦਾ ਸਾਮਾਨ ਲੈ ਕੇ ਆ ਰਹੇ ਸਨ,ਅਤੇ ਜਿਸ ਤਰਾਂ ਹੀ ਉਹ ਹੈਡ ਵਰਕਸ ਰੂਪਨਗਰ ਦੇ ਨੇੜੇ ਪਹੁੰਚੇ ਤਾਂ ਜਲੰਧਰ ਸਾਈਡ ਤੋਂ ਆ ਰਹੀ ਤੇਜ਼ ਰਫਤਾਰ ਬਸ ਨੇ ਉਹਨਾ ਦੀ ਗਡੀ ਨੂੰ ਜਬਰਦਸਤ ਟਕਰ ਮਾਰੀ ਉਹਨਾਂ ਨੇ ਆਪਣੀ ਗਡੀ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਆਪਣੇ ਕੈਂਟਰ ਨੂੰ ਨੀਚੇ ਵਾਲੀ ਸਾਈਡ ਰੋਡ ਤੇ ਬਣੀ ਚਿਟੀ ਪਟੀ ਤੋਂ ਥਲੇ ਉਤਾਰ ਲਿਆ ਪਰ ਫਿਰ ਵੀ ਬਸ ਉਹਨਾ ਦੇ ਕੈਂਟਰ ਦੀ ਬਾਡੀ ਨਾਲ ਜਾ ਟਕਰਾਈ,ਜਿਸ ਵਿਚ ਉਹਨਾਂ ਦਾ ਕੰਡਕਟਰ ਛਜੂ ਰਾਮ ਗੰਭੀਰ ਜਖਮੀ ਹੋ ਗਿਆ। ਜੋ ਰੂਪਨਗਰ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹੈ।