April 23, 2026 5:30 pm

ਅਕਾਲੀ ਦਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਤੇ ਪੰਚਾਇਤ ਚੋਣਾਂ ਸਬੰਧੀ ਤਆਰੀਆਂ ਸ਼ੁਰੂ

ਸੁਲਤਾਨਪੁਰ ਲੋਧੀ, 25 ਜੁਲਾਈ (ਮਲਕੀਤ ਕੌਰ)- ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਸੁਲਤਾਨਪੁਰ ਲੋਧੀ ਦੇ ਸਮੂਹ ਅਕਾਲੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਇਕ ਜਰੂਰੀ ਮੀਟਿੰਗ ਸਾਬਕਾ ਕੈਬਨਿਟ ਮੰਤਰੀ ਅਤੇ ਕੋਰ ਕਮੇਟੀ ਮੈਂਬਰ ਡਾ.ਉਪਿੰਦਰਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਖਾਲਸਾ ਕਾਲਜ ਵਿਖੇ ਕੀਤੀ ਗਈ।ਇਸ ਮੌਕੇ ਹਾਜਰ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਡਾ.ਉਪਿੰਦਰਜੀਤ ਕੌਰ ਨੇ ਕਿਹਾ ਕਿ ਜਿਲ੍ਹਾ ਪ੍ਰੀਸ਼ਦ,ਬਲਾਕ ਸੰਮਤੀ ਅਤੇ ਪੰਚਾਇਤ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ ਵਲੋਂ ਲੋਕਤੰਤਰਿਕ ਤਰੀਕੇ ਨਾਲ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ।ਇਸ ਮੌਕੇ ਉਹਨਾਂ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਇਹਨਾਂ ਚੋਣਾਂ ਵਿੱਚ ਨਸ਼ਿਆ ਦੀ ਵਰਤੋਂ ਨਹੀਂ ਕਰੇਗਾ ਕਿਉਂਕਿ ਪੰਜਾਬ ਵਿੱਚ ਪਹਿਲਾਂ ਹੀ ਨਸ਼ਿਆਂ ਦੇ ਵਗ੍ਹ ਰਹੇ ਦਰਿਆ ਕਾਰਨ ਨੌਜਵਾਨੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਨੇ ਇਹਨਾਂ ਚੋਣਾਂ ਦੌਰਾਨ ਸੱਤਾ ਦੀ ਦੁਰਵਰਤੋਂ ਕਰਦਿਆਂ ਧੱਕੇਸ਼ਾਹੀ ਕੀਤੀ ਤਾਂ ਸਮੂਹ ਅਕਾਲੀ ਵਰਕਰ ਇਸਦਾ ਜਵਾਬ ਦੇਣਗੇ।ਕਿਉਂਕਿ ਕਾਂਗਰਸ ਸਰਕਾਰ ਨੇ ਗੁਰਦਾਸਪੁਰ ਅਤੇ ਸ਼ਾਹਕੋਟ ਦੀ ਉਪ ਚੋਣ ਹਰ ਹੱਥ ਕੰਡਾ ਵਰਤਿਆ।ਉਹਨਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ ਪੈਂਦੀਆਂ 2 ਜਿਲ੍ਹਾ ਪ੍ਰੀਸ਼ਦ ਅਤੇ 17 ਬਲਾਕ ਸੰਮਤੀਆਂ ਜੋਨਾਂ ਉਪਰ ਸ੍ਰੋਮਣੀ ਅਕਾਲੀ ਦਲ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਖੜੇ ਕਰੇਗਾ ਜੋ ਨਸ਼ਿਆਂ ਅਤੇ ਪੈਸੇ ਦੀ ਵਰਤੋਂ ਨਹੀਂ ਕਰੇਗਾ। ਇਸ ਮੌਕੇ ਗੁਰਪ੍ਰੀਤ ਕੌਰ ਰੂਹੀ ਐਗਜੈਕਟਿਵ ਮੈਂਬਰ ਐਸਜੀਪੀਸੀ, ਸਵਰਨ ਸਿੰਘ ਰੀਟਾਇਰਡ ਐਕਸੀਅਨ, ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ,ਮਾ.ਗੁਰਦੇਵ ਸਿੰਘ ਉਪ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਨੇ ਸੰਬੋਧਨ ਕਰਦਿਆਂ ਵਰਕਰਾਂ ਨੂੰ ਇਹਨਾਂ ਚੋਣਾਂ ਦੌਰਾਨ ਡਟ ਕੇ ਕੰਮ ਕਰਨ ਲਈ ਕਿਹਾ ਤਾਂ ਜੋ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ। ਇਸ ਮੌਕੇ ਜਸਵਿੰਦਰ ਕੌਰ ਸਰਪੰਚ ਟਿੱਬਾ, ਪ੍ਰਤਾਪ ਸਿੰਘ ਮੋਮੀ, ਸੁਰਿੰਦਰ ਕੌਰ ਸ਼ਾਹ ਬਲਾਕ ਸੰਮਤੀ ਵਾਈਸ ਚੇਅਰਮੈਨ, ਗੁਰਜੰਟ ਸਿੰਘ ਸੰਧੂ ਸਾਬਕਾ ਉਪ ਚੇਅਰਮੈਨ, ਸਤਨਾਮ ਸਿੰਘ ਰਾਮੇ, ਸ਼ਮਸ਼ੇਰ ਸਿੰਘ ਭਰੋਆਣਾ, ਮਾ. ਪੂਰਨ ਸਿੰਘ ਮਹੀਜੀਤ ਪੁਰ, ਕਾਰਜ ਸਿੰਘ ਸਰਪੰਚ ਤਕੀਆ, ਸਰੂਪ ਸਿੰਘ ਸਰਪੰਚ ਭਰੋਆਣਾ, ਹਰਜਿੰਦਰ ਸਿੰਘ ਲਾਡੀ, ਰਜਿੰਦਰ ਸਿੰਘ ਨਸੀਰੇਵਾਲ,ਹਰਜਿੰਦਰ ਸਿੰਘ ਵਿਰਕ, ਜਥੇਦਾਰ ਮੇਹਰ ਸਿੰਘ, ਕਰਨਜੀਤ ਸਿੰਘ ਆਹਲੀ, ਗੁਰਚਰਨ ਸਿੰਘ ਟਿੱਬੀ, ਮਲਕੀਤ ਸਿੰਘ ਰਣਧੀਰਪੁਰ, ਜਸਵੀਰ ਸਿੰਘ ਭੌਰ,ਕੁਲਦੀਪ ਸਿੰਘ ਬੂਲੇ ਆਦਿ ਹਾਜ਼ਰ ਸਨ।

Send this to a friend