April 23, 2026 12:21 pm

ਰੂਪਨਗਰ ਸਰਹੰਦ ਨਹਿਰ ਦੇ ਪੁਲ ’ਤੇ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਰੂਪਨਗਰ, 24 ਜੁਲਾਈ (ਲਾਡੀ ਖਾਬੜਾ)- ਰੂਪਨਗਰ ਅਜ ਸਵੇਰੇ 6ਵਜੇ ਉਸ ਵੇਲੇ ਸ਼ਹਿਰ ਵਿਚ ਸਨਸਨੀ ਫੈਲ ਗਈ ,‘ਜਦੋਂ ਇਕ ਨੌਜਵਾਨ ਦੀ ਲਾਸ਼ ਪੁਲ ਦੇ ਹੇਠਾਂ ਲਟਕਦੀ ਵੇਖੀ ਗਈ ਮਾਮਲਾ ਅਜ ਸਵੇਰੇ ਉਸ ਵੇਲੇ ਦਾ ਹੈ। ਜਦੋਂ ਸ਼ਹਿਰ ਵਾਸੀ ਪੁਲ ਉਪਰੋਂ ਸੈਰ ਕਰਨ ਲਈ ਲੰਘਦੇ ਹਨ ਤਾਂ‘ ਉਨ੍ਹਾਂ ਵੇਖਿਆ ਕਿ ਪੁਲ ਦੇ ਹੇਠਾਂ ਇਕ ਨੌਜਵਾਨ ਦੀ ਲਾਸ਼ ਰਸੇ ਨਾਲ ਲਟਕ ਰਹੀ ਹੈ… ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕਢਵਾਇਆ ‘ਲਾਸ਼ ਪੁਲ ਤੋਂ 25 ਫੁਟ ਨੀਵੀਂ ਅਤੇ ਪਾਣੀ ਤੋਂ 5 ਫੁਟ ਉਪਰ ਲਟਕ ਰਹੀ ਸੀ ।ਜਿਸ ਨੂੰ ਕਢਣ ਲਈ ਪੁਲਸ ਨੂੰ ਬਹੁਤ ਮਸ਼ਕਤ ਦਾ ਸਾਹਮਣਾ ਕਰਨਾ ਪਿਆ‘, ਗੋਤਾਖੋਰਾਂ ਨੂੰ ਬੁਲਾ ਕੇ ਲਾਸ਼ ਨੂੰ ਬਾਹਰ ਕਢਿਆ ਗਿਆ ਲਾਸ਼ ਨੂੰ ਬਾਹਰ ਕਢਣ ਤੋਂ ਬਾਅਦ ਪੁਲਸ ਨੂੰ ਪੁਲ ਉਪਰ ਪਿਆ ਇਕ ਬੈਗ ਵੀ ਮਿਲਿਆ ।ਜਿਸ ਵਿਚ ਮ੍ਰਿਤਕ ਦੇ ਸਕੂਲੀ ਸਰਟੀਫਿਕੇਟ ਅਤੇ ਹੋਰ ਕਾਗਜ਼ਾਤ ਸਨ। ਮ੍ਰਿਤਕ ਦਾ ਨਾਮ ਗੁਰਦੇਵ ਕੁਮਾਰ ਪੁਤਰ ਵਿਮਲ ਭਗਤ ਉਮਰ 25 ਸਾਲ ਵਾਸੀ ਮਕਾਨ ਨੰਬਰ 168 ਸੈਕਟਰ 70 ਮੁਹਾਲੀ ਵਜੋਂ ਪਛਾਣ ਹੋਈ। ਜਿਸ ਤੋਂ ਬਾਅਦ ਪੁਲਿਸ ਨੇ ਇਸ ਦੀ ਜਾਣਕਾਰੀ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਦਿਤੀ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਵਿਚ ਉਸ ਦਾ ਜੀਜਾ ਧਨੇਸ਼ਵਰ ਕੁਮਾਰ ਮੌਕੇ ਤੇ ਪਹੁੰਚਿਆ ‘ਅਤੇ ਉਸ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਸਿਆ ਕੀ ਗੁਰਦੇਵ ਕੁਮਾਰ ਝਾਰਖੰਡ ਜ਼ਿਲ੍ਹਾ ਗੁਮਲਾ ਗਾਓ ਬਰਗਾੜੀ ਦਾ ਰਹਿਣ ਵਾਲਾ ਸੀ ‘ਅਤੇ ਪਿਛਲੇ 16,17 ਸਾਲਾਂ ਤੋਂ ਇਕ ਜਜ ਸਾਹਿਬ ਦੀ ਕੋਠੀ ਵਿਚ ਕੰਮ ਕਰ ਰਿਹਾ ਸੀ । ਜਜ ਸਾਹਿਬ ਇਸ ਵਕਤ ਨਵਾਂਸ਼ਹਿਰ ਬਤੌਰ ਜਜ ਤੈਨਾਤ ਹਨ ਉਨ੍ਹਾਂ ਨੇ ਹੀ ਉਸ ਨੂੰ ਪੜ੍ਹਾਇਆ ਲਿਖਾਇਆ ਸੀ ਅਤੇ ਉਹ ਉਨ੍ਹਾਂ ਦੇ ਘਰ ਵਿਚ ਹੀ ਰਹਿੰਦਾ ਸੀ, ਮ੍ਰਿਤਕ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ । ਅਜੇ ਤਿੰਨ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ । ਮ੍ਰਿਤਕ ਦੇ ਜੀਜੇ ਦਾ ਕਹਿਣਾ ਹੈ ਕਿ ਉਸ ਨੇ ਦਸਿਆ ਕਿ ਬੀਤੇ ਚਾਰ ਪੰਜ ਦਿਨਾਂ ਤੋਂ ਉਹ ਥੋੜ੍ਹਾ ਪ੍ਰੇਸ਼ਾਨ ਸੀ ‘ਕਿਉਂਕਿ ਜਿਸ ਜਜ ਸਾਹਿਬ ਦੀ ਕੋਠੀ ਵਿਚ ਉਹ ਕੰਮ ਕਰਦਾ ਸੀ। ਉਨ੍ਹਾਂ ਦੇ ਘਰ ਵਿਚੋਂ ਹੀ ਇਕ ਲਖ ਰੁਪਿਆ ਚੋਰੀ ਹੋ ਗਿਆ ਸੀ‘ ਅਤੇ ਉਸ ਦਾ ਇਲਜ਼ਾਮ ਗੁਰਦੇਵ ਕੁਮਾਰ ਤੇ ਲਗ ਰਿਹਾ ਸੀ ।ਜਿਸ ਕਾਰਨ ਉਸਨੂੰ ਜਜ ਸਾਹਿਬ ਨੇ ਨੌਕਰੀ ਤੋਂ ਹਟਾ ਦਿਤਾ ਸੀ ਅਤੇ ਆਪਣੇ ਘਰ ਜਾਣ ਲਈ ਕਿਹਾ ਸੀ ।ਪਰ ਉਹ ਆਪਣੇ ਘਰ ਨਹੀਂ ਪਹੁੰਚਿਆ ਮਿ?ਤਕ ਦੇ ਜੀਜੇ ਨੇ ਦਸਿਆ ਕਿ ਉਸ ਦੀ ਉਸ ਨਾਲ ਫੋਨ ਤੇ ਗਲ ਹੋਈ ਸੀ ਉਹ ਬਹੁਤ ਪ੍ਰੇਸ਼ਾਨ ਸੀ ਉਸ ਨੇ ਕਿਹਾ ਸੀ ਕਿ ਉਹ ਕਲ੍ਹ ਸਵੇਰੇ ਘਰ ਪਹੁੰਚ ਜਾਵੇਗਾ ਪਰ ਅਜ ਉਨ੍ਹਾਂ ਨੂੰ ਸਵੇਰੇ ਹੀ ਪੁਲਿਸ ਦਾ ਫ਼ੋਨ ਗਿਆ ਉਨ੍ਹਾਂ ਦਸਿਆ ਕਿ ਤੁਹਾਡੇ ਬੰਦੇ ਨੇ ਪੁਲ ਤੋਂ ਛਾਲ ਮਾਰ ਕੇ ਸੁਸਾਇਡ ਕਰ ਲਈ ਹੈ ਪੁਲਸ ਨੇ ਇਸ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਧਾਰਾ 174ਅਧੀਨ ਥਾਣਾ ਸਿਟੀ ਰੂਪਨਗਰ ਮਾਮਲਾ ਦਰਜ ਕਰ ਲਿਆ ਹੈ ਪਰ ਲੋਕਾਂ ਵਲੋਂ ਇਸ ਮਾਮਲੇ ਵਿਚ ਹੋਰ ਹੀ ਚਰਚਾ ਹੈ ਲੋਕਾਂ ਦਾ ਕਹਿਣਾ ਹੈ ਕਿ 25 ਫੁਟ ਤੋਂ ਛਾਲ ਮਾਰਨ ਤੋਂ ਬਾਅਦ ਵੀ ਉਸ ਦੀ ਗਰਦਨ ਨਹੀਂ ਸੀ ਟੁਟੀ ਅਤੇ ਉਸ ਦੇ ਉਸਦਾ ਚਸ਼ਮਾ ਵੀ ਉਸਦੇ ਅਖਾਂ ਉਤੇ ਲਗਿਆ ਹੋਇਆ ਸੀ ਜੋ ਕਿ ਇਕ ਜਾਂਚ ਦਾ ਵਿਸ਼ਾ ਹੈ। ਅਜ ਦੇਰੀ ਹੋਣ ਕਾਰਨ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ, ਜਿਸ ਤੋਂ ਇਹ ਸਪਸ਼ਟ ਹੋ ਸਕੇ ਕਿ ਇਹ ਇਕ ਆਤਮ ਹਤਿਆ ਹੈ ਜਾਂ ਇਕ ਸੋਚੀ ਸਮਝੀ ਸਾਜ਼ਿਸ਼ ਨਾਲ ਕੀਤਾ ਗਿਆ ਕਤਲ ।

Send this to a friend