ਧੂਰੀ, 24 ਜੁਲਾਈ (ਸੰਜੀਵ ਸਿੰਗਲਾ)- ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਲੋਕਾਂ ਦੇ ਸਰਕਾਰੀ ਦਫਤਰਾਂ ਦੇ ਕੰਮ ਬਗੈਰ ਕਿਸੇ ਖੱਜਲ ਖੁਆਰੀ ਤੋਂ ਕਰਵਾਉਣ ਲਈ ਹਲਕੇ ਵਿੱਚ ਲਗਵਾਏ ਜਾ ਰਹੇ ਲੋਕ ਸੁਵਿਧਾ ਕੈਂਪਾਂ ਦੀ ਲੜੀ ਤਹਿਤ ਅੱਜ ਪਿੰਡ ਬਾਲੀਆ, ਕੁੰਬੜਵਾਲ, ਕਾਂਝਲੀ, ਨੱਤ, ਬਟੂਹਾ, ਕਿਲਾ ਹਕੀਮਾਂ ਦਾ ਸਾਂਝਾ ਕੈਂਪ ਪਿੰਡ ਬਾਲੀਆ ਵਿਖੇ ਲਗਾਇਆ ਗਿਆ, ਜਿਸ ਵਿੱਚ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਤੋਂ ਇਲਾਵਾ ਸਰਕਾਰੀ ਦਫਤਰਾਂ ਦੇ ਵੱਖ-ਵੱਖ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਦਾ ਮੁੱਖ ਏਜੰਡਾ ਸੀ ਕਿ ਚੋਣ ਜਿੱਤਣ ਤੋਂ ਬਾਅਦ ਲੋਕਾਂ ਨੂੰ ਸਰਕਾਰੀ ਦਫਤਰਾਂ ਵਿੱਚ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਅਤੇ ਲੋਕਾਂ ਦੇ ਕੰਮ ਉਨ੍ਹਾਂ ਦੇ ਪਿੰਡ ਜਾ ਕੇ ਕੀਤੇ ਜਾਣਗੇ, ਜਿਸ ਤਹਿਤ ਹੀ ਇਹ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੇਕਰ ਕਿਸੇ ਵਿਰੁੱਧ ਕੋਈ ਸ਼ਿਕਾਇਤ ਪ੍ਰਾਪਤ ਹੋਈ ਤਾਂ ਸਖਤ ਕਾਰਵਾਈ ਕੀਤੇ ਜਾਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹਨੀ ਤੂਰ, ਇੰਦਰਜੀਤ ਸਿੰਘ ਮਰਾਹੜ, ਕਾਕਾ ਤੁਰ, ਚਮਕੌਰ ਸਿੰਘ ਕੁੰਬੜਵਾਲ, ਇੰਦਰਪਾਲ ਸਿੰਘ ਗੋਲਡੀ, ਅੱਛਰਾ ਸਿੰਘ ਭਲਵਾਨ, ਇੰਦਰਜੀਤ ਸਿੰਘ ਘਨੌਰੀ, ਕੁਲਦੀਪ ਸਿੰਘ ਨੱਤ, ਕੁਲਦੀਪ ਸਿੰਘ ਬਾਲੀਆ, ਗੁਰਬਰਿੰਦਰ ਸਿੰਘ ਬੱਬਲ, ਕੁਲਦੀਪ ਸਿੰਘ ਬਟੂਹਾ ਹਾਦਿ ਵੀ ਹਾਜਰ ਸਨ।