April 23, 2026 12:21 pm

ਭੇਦ-ਭਰੇ ਹਲਾਤਾਂ ਵਿਚ ਨੌਜਵਾਨ ਦੀ ਮੌਤ

ਰਾਮਪੁਰਾ ਫੂਲ, 24 ਜੁਲਾਈ (ਲੱਖਾ ਹਰੀ, ਮਨਦੀਪ ਢੀਂਗਰਾ)-ਪਿੰਡ ਮਹਿਰਾਜ ਦੇ ਇੱਕ ਨੌਜਵਾਨ ਦੀ ਭੇਦ-ਭਰੇ ਹਲਾਤਾਂ ਵਿਚ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੋਨਾ ਸਿੰਘ(32) ਪੁੱਤਰ ਨਛੱਤਰ ਸਿੰਘ ਆਪਣੇ ਹੀ ਪਿੰਡ ਦੇ ਜਿਮੀਂਦਾਰ ਦੀ ਖੇਤੀਬਾੜੀ ਦੀ ਸਾਂਭ-ਸੰਭਾਲ ਕਰਦਾ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੋਨਾ ਸਿੰਘ ਰੋਜਾਨਾ ਦੀ ਤਰਾਂ ਖੇਤ ਵਿਚ ਕੰਮ ਕਰਨ ਗਿਆ ਸੀ ।ਤਕਰੀਬਨ ਸਵੇਰੇ 9 ਵਜੇ ਘਰੋਂ ਉਸ ਲਈ ਰੋਟੀ ਲੈ ਕੇ ਖੇਤ ਗਏ ਤਾਂ ਉਹ ਗੁਆਢੀ ਦੇ ਖੇਤ ਮੰਜੇ ਉਪਰ ਪਿਆ ਸੀ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਉਸਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਉਕਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋ ਇਲਾਵਾ ਛੋਟੀ ਉਮਰ ਦੇ ਲੜਕਾ ਅਤੇ ਲੜਕੀ ਨੂੰ ਛੱਡ ਗਿਆ ਹੈ।

Send this to a friend