April 21, 2026 5:41 pm

ਹਰਿਆਣਾ ਦੇ ਮੁੱਖ ਮੰਤਰੀ ਨੇ ਸੂਬੇ ਦੇ 7 ਸ਼ਹਿਰਾਂ ਦੇ ਪਿੰਡਾਂ ਦੇ ਖਰੜਾ ਵਿਕਾਸ ਪਲਾਨ ਨੂੰ ਦਿੱਤੀ ਪ੍ਰਵਾਨਗੀ

ਚੰਡੀਗੜ੍ਹ, 24 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅਜ ਇਥੇ ਆਯੋਜਿਤ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੀ ਰਾਜ ਪਧਰੀ ਕਮੇਟੀ ਦੀ ਮੀਟਿੰਗ ਵਿਚ ਸੂਬੇ ਦੇ 7 ਸ਼ਹਿਰਾਂ ਦੇ ਪਿੰਡਾਂ ਦਾ ਖਰੜਾ ਵਿਕਾਸ ਪਲਾਨ ਨੂੰ ਪ੍ਰਵਾਨਗੀ ਦਿਤੀ ਗਈ, ਜਿੰਨ੍ਹਾਂ ਵਿਚ ਝਜਰ ਦਾ ਬਾਢਸਾ, ਝਜਰ, ਰੋਹਤਕ ਦਾ ਕਲਾਨੌਰ, ਰੋਹਤਕ, ਮੇਵਾਤ ਦਾ ਨੂੰਹ, ਪਾਣੀਪਤ ਦੇ ਇਸਰਾਨਾ ਅਤੇ ਮਡਲੌਡਾ ਸ਼ਾਮਿਲ ਹਨ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁਖ ਮੰਤਰੀ ਨੇ ਅਧਿਕਾਰੀਆਂ ਨੂੰ ਜਿਲਾ ਝਜਰ ਵਿਚ ਸਾਬਕਾ ਫੌਜੀਆਂ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਵਲੋਂ ਸੈਕਟਰ ਵਿਕਸਿਤ ਕਰਨ ਦੇ ਵੀ ਆਦੇਸ਼ ਦਿਤੇ ਅਤੇ ਇਹ ਸੂਬਾ ਦਾ ਪਹਿਲਾ ਅਜਿਹਾ ਸੈਕਟਰ ਹੋਵੇਗਾ, ਜਿਸ ਵਿਚ ਇੰਹਾਂਸਮੈਂਟ ਨਹੀਂ ਆਵੇਗੀ। ਇਸ ਤੋਂ ਇਲਾਵਾ, ਮੁਖ ਮੰਤਰੀ ਨੇ ਅਧਿਕਾਰੀਆਂ ਨੂੰ ਸੂਬੇ ਵਿਚ ਲੈਂਡ ਪੂਲੰਿਗ ਲਈ ਵੀ ਨੀਤੀ ਤਿਆਰ ਕਰਨ ਦੇ ਵੀ ਆਦੇਸ਼ ਦਿਤੇ।

Send this to a friend