ਮਹਿਲਾਵਾਂ ਪ੍ਰਤੀ ਨਕਾਰਾਤਮਕ ਧਾਰਨਾ ਬਦਲਣ ਲਈ ਮਿਲ ਕੇ ਕੰਮ ਕਰਨ ਦੀ ਲੋੜ : ਰਾਸ਼ਟਰਪਤੀ

image ਨਵੀਂ ਦਿੱਲੀ, 7  ਮਾਰਚ (ਪੀ.ਟੀ.)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਹਰੇਕ ਸਾਲ 8 ਮਾਰਚ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਭਾਰਤ ਵਿੱਚ ਮਹਿਲਾਵਾਂ ਨੇ ਰਾਜਨੀਤਕ, ਸਿੱਖਿਆ ਅਤੇ ਅਧਿਆਤਮਿਕ ਸਾਰੇ ਖੇਤਰਾਂ ਵਿੱਚ ਮਹਾਨਤਾ ਪ੍ਰਾਪਤ ਕੀਤੀ ਹੈ। ਪ੍ਰਾਚੀਨ ਭਾਰਤ ਵਿੱਚ ਵੀ ਉਨ੍ਹਾਂ ਨੂੰ ਆਜ਼ਾਦੀ ਪ੍ਰਾਪਤ ਸੀ ਅਤੇ ਉਹ ਜਨਤਕ ਜੀਵਨ ਵਿੱਚ ਬਰਾਬਰੀ ਦੇ ਆਧਾਰ ਉਤੇ ਹਿੱਸਾ ਲੈਂਦੀਆਂ ਸਨ। ਰਿਗ ਵੇਦ ਵਿੱਚ ਵੀ ਮਹਿਲਾਵਾ ਨੂੰ ਉਚਾ ਸਥਾਨ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾਕਿ ਸਵਾਮੀ ਵਿਵੇਕਾਨੰਦ ਨੇਠੀਕ ਹੀ ਕਿਹਾ ਸੀ ਕਿ ਜਿਸ ਦੇਸ਼ ਵਿੱਚ ਮਹਿਲਾਵਾਂ ਨੂੰ ਸਨਮਾਨ ਦਿੱਤਾ ਜਾਂਦਾ ਹੈ ਉਹ ਮਹਾਨ ਬਣਦਾ ਹੈ। ਭਾਰਤੀ ਸੰਵਿਧਾਨ ਵਿੱਚ ਵੀ ਮਹਿਲਾਵਾਂ ਦੀ ਬਰਾਬਰੀ ਉਤੇ ਜ਼ੋਰ ਦਿੱਤਾ ਗਿਆ ਹੇ।

ਸੰਵਿਧਾਨ ਵਿੱਚ ਹੀ ਨਹੀਂ ਸਗੋਂ ਭਾਰਤੀ ਰਾਸ਼ਟਰ ਵਿੱਚ ਵੀ ਮਹਿਲਾਵਾਂ ਨੂੰ ਬਰਾਬਰੀ ਦਾ ਦਰਜ਼ਾ ਹਾਸਿਲ ਹੈ। ਜਿਹੜੇ ਰਾਜ ਅਜਿਹੇ ਸਰਗਰਮ ਉਪਾਅ ਕਰਦੇ ਹਨ ਉਥੇ ¦ਿਗ ਆਧਾਰਿਤ ਵਿਤੱਕਰਾ ਨਹੀਂ ਹੁੰਦਾ। ਮਹਿਲਾ ਸ਼ਕਤੀਕਰਨ ਅਜਿਹਾ ਮੰਨਣਾ ਚਾਹੀਦਾ ਹੈ ਜਿਸ ਨਾਲ ¦ਿਗ ਬਰਾਬਰੀ ਵਾਸਤੇ ਹੀ ਸਾਡੀਆਂ ਕੋਸ਼ਿਸ਼ਾਂ ਨਾ ਹੋਣ ਸਗੋਂ ਰਾਸ਼ਟਰ ਨਿਰਮਾਣ ਵਿੱਚ ਵੀ ਉਹ ਪੂਰੀ ਤਰ੍ਹਾਂ ਸ਼ਾਮਿਲ ਹੋਣ ਦੀ ਭੂਮਿਕਾ ਨਿਭਾਉਣ। ਇਸ ਲਈ ਮਹਿਲਾਵਾਂ ਪ੍ਰਤੀ ਨਕਾਰਾਤਮਿਕ ਧਾਰਨਾ ਬਦਲਣ ਲਈ ਮਿਲ ਕੇ ਕੰਮ ਕਰਨ ਦੀ ਲੋੜ ਹੈ।

Send this to a friend