ਮਨੁੱਖੀ ਤਸਕਰੀ ਨੂੰ ਰੋਕਣ ਸਮੇਤ ਕਈ ਅਹਿਮ ਬਿੱਲ ਪਾਸ
ਮੁਕੰਮਲ ਬਜਟ ਲੋਕ ਸਭਾ ਚੋਣਾਂ ਤੋਂ ਬਾਅਦ ਪੇਸ਼ ਕੀਤਾ ਜਾਵੇਗਾ
ਚੰਡੀਗੜ੍ਹ, 7 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਵੱਲੋਂ ਬਜਟ ਦੀ ਥਾਂ ਪੇਸ਼ 4 ਮਹੀਨਿਆਂ ਦੇ ਖਰਚੇ ਦਾ 2,52,92,9620,000 ਰੁਪਏ ਦਾ ਖਰਚਾ ਬਿਲ ਅੱਜ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਧਾਨ ਸਭਾ ਵੱਲੋਂ ਧੋਖੇਬਾਜ ਟਰੈਵਲ ਏਜੰਟਾਂ ਨੂੰ ਨਕੇਲ ਪਾਉਣ ਸਬੰਧੀ ਸੋਧ ਬਿਲ ਸਮੇਤ 7 ਮਹੱਤਵਪੂਰਨ ਬਿਲ ਵੀ ਪਾਸ ਕਰ ਦਿੱਤੇ ਗਏ ਹਨ। ਇਹ ਸਾਰੇ ਬਿਲ ਵਿਰੋਧੀ ਧਿਰ ਕਾਂਗਰਸ ਦੀ ਗੈਰ-ਹਾਜ਼ਰੀ ਵਿੱਚ ਪਾਸ ਕੀਤੇ ਗਏ ਜਦਕਿ ਸਿਰਫ 2 ਬਿੱਲਾਂ ’ਤੇ ਹੀ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ਵਿੱਚ ਸੱਤਾਧਾਰੀ ਧਿਰ ਦੇ ਹੀ ਦੋ ਵਿਧਾਇਕਾਂ ਵੱਲੋਂ ਆਪਣੇ ਸੰਖੇਪ ਸੁਝਾਅ ਦਿਤੇ ਗਏ।ਅੱਜ ਵਿਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ 1 ਅਪ੍ਰੈਲ ਤੋਂ 31 ਜੁਲਾਈ 2014 ਤਕ ਦਾ ਖਰਚਾ ਬਿਲ
(ਵੋਟ ਆਨ ਅਕਾਊਂਟ) ਵਿਧਾਨ ਸਭਾ ਚ ਪੇਸ਼ ਕੀਤਾ ਗਿਆ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ। ਢੀਂਡਸਾ ਨੇ ਹਾਊਸ ਨੂੰ ਦੱਸਿਆ ਕਿ 2014-15 ਦਾ ਮੁਕੰਮਲ ਬਜਟ ਲੋਕ ਸਭਾ ਚੋਣਾਂ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਢੀਂਡਸਾ ਨੇ ਇਸ ਮੌਕੇ ਸੂਬੇ ਦੀ ਆਰਥਿਕਤਾ ਤੇ ਵੀ ਸੰਖੇਪ ਚਾਨਣਾ ਪਾਇਆ ਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈ।
ਇਸ ਤੋਂ ਪਹਿਲਾਂ ਪੰਜਾਬ ਕਿਰਤ ਭਲਾਈ ਫੰਡ ਸੋਧ ਬਿਲ, ਪੰਜਾਬ ਮਿਊਂਸਪਲ ਬੁਨਿਆਦੀ ਢਾਂਚਾ ਵਿਕਾਸ ਫੰਡ ਸੋਧ ਬਿਲ, ਪੰਜਾਬ ਪੰਚਾਇਤੀ ਰਾਜ ਸੋਧ ਬਿਲ, ਪੰਜਾਬ ਸੇਵਾ ਦਾ ਅਧਿਕਾਰ ਸੋਧ ਬਿਲ, ਪੰਜਾਬ ਆਬਕਾਰੀ ਸੋਧ ਬਿਲ, ਪੰਜਾਬ ਮੁੱਲ ਅਧਾਰਤ ਕਰ ਸੋਧ ਬਿਲ ਸਮੇਤ ਪੰਜਾਬ ਮਨੁੱਖੀ ਤਸਕਰੀ ਤੇ ਰੋਕ ਸੋਧ ਬਿਲ 2014 ਪਾਸ ਕਰ ਦਿਤੇ ਗਏ। ਪੰਜਾਬ ਮਨੁੱਖੀ ਤਸਕਰੀ ਤੇ ਰੋਕ ਸੋਧ ਬਿਲ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਵਿਧਾਇਕ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਈ ਧੋਖੇਬਾਜ ਏਜੰਟ ਕੰਮ ਤੇ ਪੜ੍ਹਾਈ ਦਾ ਵੀਜ਼ਾ ਲਵਾਉਣ ਲਈ ਪੈਸੇ ਤਾਂ ਲੈ ਲੈਂਦੇ ਹਨ ਪਰ ਜਦੋਂ ਵੀਜ਼ਾ ਨਹੀਂ ਲਗਦਾ ਤਾਂ ਵਿਦੇਸ਼ ’ਚ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਦੀਆਂ ਫੀਸਾਂ ਵੀ ਫਸ ਜਾਂਦੀਆਂ ਹਨ ਤੇ ਕੰਮ ਦੇ ਚਾਹਵਾਨਾਂ ਵਲੋਂ ਦਿਤੇ ਪੈਸੇ ਵੀ ਨਹੀਂ ਮੋੜੇ ਜਾਂਦੇ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕੰਮ ਨਾ ਹੋਣ ਤੇ ਦਿੱਤੇ ਪੈਸੇ ਵਾਪਿਸ ਕਰਾਉਣ ਲਈ ਪ੍ਰਬੰਧ ਕੀਤੇ ਜਾਣ। ਇਸ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਜਰੂਰੀ ਕਦਮ ਚੁੱਕਣਗੇ।
ਇਸ ਤੋਂ ਪਹਿਲਾਂ ਵਿਰੋਧੀ ਧਿਰ ਕਾਂਗਰਸ ਵਲੋਂ ਆਪਣੇ ਇੱਕ ਵਿਧਾਇਕ ਦਾ ਸੁਆਲ ਸਪੀਕਰ ਵੱਲੋਂ ਸਮਾਂ ਪੂਰਾ ਹੋਣ ਕਾਰਨ ਕਾਰਵਾਈ ’ਚ ਸ਼ਾਮਲ ਨਾ ਕੀਤੇ ਜਾਣ ਕਾਰਨ ਹੰਗਾਮਾ ਕੀਤਾ। ਵਿਰੋਧੀ ਧਿਰ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਕਿ ਸਾਡੇ ਵਿਧਾਇਕ ਦਾ ਸੁਆਲ ਸ਼ਾਮਲ ਕੀਤਾ ਜਾਵੇ ਪਰ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਕਿ ਜਿਸ ਦਿਨ ਬਜਟ ਪੇਸ਼ ਹੋਣਾ ਹੋਵੇ, ਉਸ ਦਿਨ ਇਹ ਜ਼ਰੂਰੀ ਨਹੀਂ ਹੁੰਦਾ। ਇਸ ਉਪਰੰਤ ਵਿਰੋਧੀ ਧਿਰ ਮੈਂਬਰਾਂ ਵਲੋਂ ਨਾਅਰੇਬਾਜ਼ੀ ਕਰਦਿਆਂ ਸਪੀਕਰ ਦੀ ਚੇਅਰ ਵੱਲ ਵਧਣ ਦਾ ਯਤਨ ਕੀਤਾ ਗਿਆ ਜਿਸ ਕਾਰਨ ਸਪੀਕਰ ਨੇ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ। ਕਾਰਵਾਈ ਫੇਰ ਸ਼ੁਰੂ ਹੋਣ ਤੇ ਵਿਰੋਧੀ ਧਿਰ ਮੈਂਬਰਾਂ ਵੱਲੋਂ ਫੇਰ ਇਸੇ ਮੁੱਦੇ ਤੇ ਨਾਅਰੇਬਾਜ਼ੀ ਕਰਦਿਆਂ ਵਾਕਆਊਟ ਕਰ ਦਿਤਾ ਗਿਆ।
ਖਰਚਾ ਬਿੱਲ ਪੇਸ਼ ਕਰਨ ਮੌਕੇ ਹਾਊਸ ਨੂੰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਸਾਲ 2011 ਵਿੱਚ ਵਿਸ਼ਵ ਆਰਥਿਕ ਵਿਕਾਸ ਦਰ 3 ਫ਼ੀਸਦ, 2012 ਵਿ¤ਚ 3 ਫ਼ੀਸਦ ਅਤੇ 2013 ਵਿ¤ਚ 3 ਫ਼ੀਸਦ ਸੀ। ਅਮਰੀਕਾ ਹੁਣੇ ਜਿਹੇ ਹੀ ਲੰਮੀ ਆਰਥਿਕ ਮੰਦੀ ਵਿਚੋਂ ਉਭਰਿਆ ਹੈ। ਜਪਾਨ ਅਤੇ ਯੂਰੋਜ਼ੋਨ ਸਮੂਚੇ ਰੂਪ ਵਿੱਚ ਨਾ ਮਾਤਰ ਵਿਕਾਸ ਦਰ ਦਰਸਾ ਰਹੇ ਹਨ। ਚੀਨ ਦੀ ਵਿਕਾਸ ਦਰ ਵੀ ਧੀਮੀ ਹੋ ਗਈ ਹੈ। ਭਾਰਤੀ ਆਰਥਿਕਤਾ ਵੀ ਵਧੇਰੇ ਵਧੀਆ ਨਹੀਂ ਹੈ। ਕੌਮੀ ਵਿਕਾਸ ਦਰ ਸਾਲ 2006-07 ਵਿੱਚ 9 ਫ਼ੀਸਦ ਤੋਂ ਘਟ ਕੇ ਸਾਲ 2013-14 ਵਿੱਚ 4 ਫ਼ੀਸਦ ’ਤੇ ਆ ਗਈ ਹੈ। ਤਾਜ਼ਾ ਅਨੁਮਾਨਾਂ ਮੁਤਾਬਿਕ ਸਾਲ 2012-13 ਲਈ ਰਾਜ ਦੀ ਵਿਕਾਸ ਦਰ 4 ਫ਼ੀਸਦ ਦੀ ਕੌਮੀ ਵਿਕਾਸ ਦਰ ਦੇ ਮੁਕਾਬਲੇ 4.70 ਫ਼ੀਸਦ ਹੈ। ਸਾਲ 2013-14 ਲਈ ਅਗੇਤੇ ਅਨੁਮਾਨਾਂ ਅਨੁਸਾਰ ਰਾਜ ਵਲੋਂ 4.86 ਫ਼ੀਸਦ ਦੀ ਕੌਮੀ ਵਿਕਾਸ ਦਰ ਦੇ ਮੁਕਾਬਲੇ 5.30 ਫ਼ੀਸਦ ਵਿਕਾਸ ਦਰ ਪ੍ਰਾਪਤ ਕੀਤੇ ਜਾਣ ਦੀ ਸੰਭਾਵਨਾ ਹੈ। ਸਾਲ 2006-07 ਦੌਰਾਨ ਚਾਲੂ ਕੀਮਤਾਂ ਉ¤ਤੇ ਰਾਜ ਦਾ ਕੁਲ ਘਰੇਲੂ ਉਤਪਾਦ 1,27,123 ਕਰੋੜ ਰੁਪਏ ਤੋਂ ਵ¤ਧ ਕੇ ਸਾਲ 2012-13 ਦੌਰਾਨ 2,86,809 ਕਰੋੜ ਰੁਪਏ ਹੋ ਗਿਆ ਹੈ ਅਤੇ ਸਾਲ 2013-14 ਦੌਰਾਨ 3,19,117 ਕਰੋੜ ਰੁਪਏ ਹੋ ਜਾਣ ਦੀ ਸੰਭਾਵਨਾ ਹੈ। ਸਾਲ 2006-07 ਦੌਰਾਨ ਚਾਲੂ ਕੀਮਤਾਂ ਤੇ ਰਾਜ ਦੀ ਪ੍ਰਤੀ ਜੀਅ ਆਮਦਨ 41,883 ਰੁਪਏ (ਕੌਮੀ ਅੰਕੜੇ 31,206 ਰੁਪਏ) ਤੋਂ ਵ¤ਧ ਕੇ ਸਾਲ 2012-13 ਦੌਰਾਨ 86,106 ਰੁਪਏ (ਕੌਮੀ ਅੰਕੜੇ 67,839 ਰੁਪਏ) ਹੋ ਗਈ ਹੈ ਅਤੇ 2013-14 ਦੌਰਾਨ 94,532 ਰੁਪਏ (ਕੌਮੀ ਅੰਕੜੇ 74,920 ਰੁਪਏ) ਹੋ ਜਾਣ ਦੀ ਸੰਭਾਵਨਾ ਹੈ।
ਮਾਲੇ ਘਾਟੇ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਦ¤ਸਿਆ ਕਿ ਮਾਹਲੇਖਾਕਾਰ ਪੰਜਾਬ ਦੇ ਲੇਖਿਆਂ ਦੇ ਮੁਤਾਬਿਕ ਦਸੰਬਰ, 2013 ਲਈ ਰਾਜ ਦਾ ਮਾਲੀ ਘਾਟਾ ਪੂਰਬਲੇ ਸਾਲ ਦੇ 3,970 ਕਰੋੜ ਰੁਪਏ ਦੇ ਮੁਕਾਬਲੇ 2,515 ਕਰੋੜ ਰੁਪਏ ਹੈ। ਇਸ ਤਰ੍ਹਾਂ ਰਾਜ ਨੇ ਚਾਲੂ ਵਿ¤ਤੀ ਸਾਲ ਦੌਰਾਨ ਆਪਣੇ ਮਾਲੀ ਘਾਟੇ ਨੂੰ ਹੇਠਾਂ ਲਿਆਉਣ ਵਿ¤ਚ ਮਹ¤ਤਵਪੂਰਣ ਪ੍ਰਾਪਤੀ ਹਾਸਲ ਕੀਤੀ ਹੈ। ਰਾਜ ਦਾ ਾ 2012-13 ਲਈ ਵਿ¤ਤੀ ਘਾਟਾ 9,346 ਕਰੋੜ ਰੁਪਏ ਸੀ ਜੋ ਕਿ 13ਵੇਂ ਵਿ¤ਤ ਕਮਿਸ਼ਨ ਵ¤ਲੋਂ ਰਾਜ ਨੂੰ ਦਿ¤ਤੀ ਗਈ 3 ਫ਼ੀਸਦ ਦੀ ਉਪਰਲੀ ਸੀਮਾ ਦੇ ਮੁਕਾਬਲੇ ਰਾਜ ਦੇ ਕੁਲ ਘਰੇਲੂ ਉਤਪਾਦ ਦਾ 3 ਫ਼ੀਸਦ ਹੈ। ਸਾਲ 2013-14 (ਬਜਟ ਅਨੁਮਾਨ) ਦਾ ਵਿ¤ਤੀ ਘਾਟਾ 9,258 ਕਰੋੜ ਰੁਪਏ ਹੈ ਜੋ ਕਿ 13ਵੇਂ ਵਿ¤ਤ ਕਮਿਸ਼ਨ ਵ¤ਲੋਂ ਰਾਜ ਨੂੰ ਦਿ¤ਤੀ ਗਈ 3 ਫ਼ੀਸਦ ਦੀ ਉਪਰਲੀ ਸੀਮਾ ਦੇ ਮੁਕਾਬਲੇ ਰਾਜ ਦੇ ਕੁਲ ਘਰੇਲੂ ਉਤਪਾਦ ਦਾ 2 ਫ਼ੀਸਦ ਹੈ।
ਰਾਜ ਦੇ ਕਰਜ਼ੇ ਦਾ ਕੁਲ ਘਰੇਲੂ ਉਤਪਾਦ ਨਾਲ ਅਨੁਪਾਤ ਸਾਲ 2002 ਤੋਂ 2007 ਦੌਰਾਨ ਦੀ ਫ਼ੀਸਦ ਵ¤ਜੋਂ ਬਕਾਇਆ ਕਰਜ਼ੇ ਦਾ ਔਸਤ ਅਨੁਪਾਤ 46 ਫ਼ੀਸਦ ਸੀ। ਸਾਡੀ ਕੁਸ਼ਲ ਕਰਜ਼ਾ ਪ੍ਰਬੰਧ ਨੀਤੀ ਦੁਆਰਾ ਸਾਡੀ ਸਰਕਾਰ ਸਾਲ 2007 ਤੋਂ 2012 ਦੇ ਸਮੇਂ ਦੌਰਾਨ ਇਸ ਅਨੁਪਾਤ ਨੂੰ 34 ਫ਼ੀਸਦ ?ਤੇ ਲਿਆਉਣ ਵਿ¤ਚ ਸਫ਼ਲ ਰਹੀ ਹੈ। 31 ਮਾਰਚ 2013 ਨੂੰ ਰਾਜ ਦਾ ਬਕਾਇਆ ਕੁਲ ਕਰਜ਼ 92,282 ਕਰੋੜ ਰੁਪਏ ਸੀ ਜੋ ਕਿ ਸਾਲ 2012-13 ਲਈ 13ਵੇਂ ਵਿ¤ਤ ਕਮਿਸ਼ਨ ਦੁਆਰਾ ਰਾਜ ਨੂੰ ਦਿ¤ਤੇ ਟੀਚੇ 41 ਫ਼ੀਸਦ ਦੇ ਮੁਕਾਬਲੇ ਰਾਜ ਦੇ ਕੁਲ ਘਰੇਲੂ ਉਤਪਾਦ ਦਾ 32 ਫ਼ੀਸਦ ਹੈ।
ਉਨ੍ਹਾਂ ਸੂਬੇ ਦੇ ਮਾਲੀਏ ਬਾਰੇ ਦ¤ਸਿਆ ਕਿ ਇਹ 2006-07 ਦੇ ਅੰਤ ‘ਤੇ 9,017 ਕਰੋੜ ਰੁਪਏ ਸੀ, ਉਹ ਸਾਲ 2011-12 ਦੇ ਅੰਤ ਤਕ ਵ¤ਧ ਕੇ ਦੁ¤ਗਣੇ ਨਾਲੋਂ ਵਧੇਰੇ ਅਰਥਾਤ 18,841 ਕਰੋੜ ਰੁਪਏ ਹੋ ਗਿਆ ਹੈ। ਰਾਜ ਦੇ ਆਪਣੇ ਕਰ ਮਾਲੀਏ ਦੀ ਔਸਤ ਵਿਕਾਸ ਦਰ ਜਿਹੜੀ ਕਿ ਸਾਲ 2002 ਤੋਂ 2007 ਦੌਰਾਨ 13 ਫ਼ੀਸਦ ਸੀ, ਉਹ 2007-12 ਦੌਰਾਨ ਵ¤ਧ ਕੇ 16 ਫ਼ੀਸਦ ਹੋ ਗਈ ਹੈ। ਸਾਲ 2012-13 ਦੌਰਾਨ ਰਾਜ ਨੇ 19 ਫ਼ੀਸਦ ਦੀ ਵਿਕਾਸ ਦਰ ਨਾਲ 22,588 ਕਰੋੜ ਰੁਪਏ ਦਾ ਆਪਣਾ ਕਰ ਮਾਲੀਆ ਜੁਟਾਇਆ। ਸਾਲ 2006-07 ਦੌਰਾਨ 7 ਫ਼ੀਸਦ ਦੇ ਮੁਕਾਬਲੇ ਸਾਲ 2012-13 ਦੌਰਾਨ ਰਾਜ ਦਾ ਆਪਣਾ ਕਰ ਮਾਲੀਆ ਰਾਜ ਦੇ ਕੁਲ ਘਰੇਲੂ ਉਤਪਾਦ ਦਾ 7 ਫ਼ੀਸਦ ਸੀ। ਸਾਲ 2013-14 (ਬਜਟ ਅਨੁਮਾਨ) ਲਈ ਰਾਜ ਦੇ ਆਪਣੇ ਕਰ ਮਾਲੀਏ ਦਾ ਟੀਚਾ 28,524 ਕਰੋੜ ਰੁਪਏ ਹੈ।