ਨਸਾ ਤਸਕਰਾਂ ਦੀਆਂ 220 ਕਰੋੜ ਰੁਪਏ ਦੀਆਂ ਜਾਇਦਾਦਾਂ ਜਬਤ
ਦੋਰਾਹਾ, 21 ਜੁਲਾਈ (ਲਾਲ ਸਿੰਘ ਮਾਂਗਟ)- ਸਮਾਜ ਅੰਦਰ ਫੈਲੇ ਨਸ਼ੇ ਦੇ ਕੋਹੜ ਵਿੱਚ ਅਗਰ ਕਿਸੇ ਪੁਲਿਸ ਮੁਲਾਜ਼ਮ ਦੀ ਸ਼ਮੂਲੀਅਤ ਪਾਈ ਗਈ ਤਾਂ ਉਹ ਹਰਗਜ ਬਖਸ਼ੇ ਨਹੀ ਜਾਣਗੇ ਕਿਉਕਿ ਅਜਿਹੇ ਦਾਗੀ ਮੁਲਾਜ਼ਮਾਂ ਨਾਲ ਪੁਲਿਸ ਦਾ ਅਕਸ ਖਰਾਬ ਹੁੰਦਾ ਹੈ। ਉਕਤ ਸ਼ਬਦ ਪੰਜਾਬ ਪੁਲਿਸ ਦੇ ਡੀਜੀਪੀ ਸ਼੍ਰੀ ਸੁਰੇਸ਼ ਅਰੋੜਾਂ ਨੇ ਦੋਰਾਹਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਇਸ ਹਾਂ-ਪੱਖੀ ਬਦਲਾਅ ਦੇ ਦੌਰ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਉਨ੍ਹਾਂ ਵਿੱਚ ਪੁਲਿਸ ਦੀ ਵਿਸ਼ਵਾਸ਼ ਬਹਾਲੀ ਅਤੇ ਮਜ਼ਬੂਤੀ ਲਈ ਹੋਰ ਯਤਨ ਕਰਨ। ਸਾਫ ਅਕਸ ਹੀ ਵਿਸ਼ਵਾਸ ਜਿੱਤ ਸਕਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਫੜ੍ਹੇ ਦੋਸ਼ੀਆਂ ਦੀਆਂ 220 ਕਰੋੜ ਰੁਪਏ ਦੀਆਂ ਜਾਇਦਾਦਾਂ ਸਰਕਾਰ ਨਾਲ ਅਟੈਚ ਕਰਵਾਈਆਂ ਗਈਆਂ ਹਨ। ਇਹ ਸਾਰੀ ਰਾਸ਼ੀ ਭਾਰਤ ਸਰਕਾਰ ਨੂੰ ਜਾਂਦੀ ਹੈ। ਇਸ ਵਿੱਚੋਂ ਸਾਨੂੰ ਸਿਰਫ 72 ਲੱਖ ਹੀ ਮਿਲਿਆ ਹੈ, ਜੇਕਰ ਇਹ ਰਾਸ਼ੀ ਸੂਬਾ ਸਰਕਾਰ ਨੂੰ ਮਿਲਣ ਲੱਗੇ ਤਾਂ ਇਸ ਨਾਲ ਸੂਬੇ ਵਿੱਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਨਾਲ-ਨਾਲ ਨਸ਼ਾ ਛੱਡਣ ਵਾਲਿਆਂ ਦਾ ਪੁਨਰਵਾਸ ਵੀ ਕੀਤਾ ਜਾ ਸਕਦਾ ਹੈ। ਲੋਕ ਪੁਲਿਸ ਦਾ ਸਾਥ ਦੇਣ ਤਾਂ ਡਰੱਗ ਨੂੰ ਅੱਤਵਾਦ ਵਾਂਗ ਨਜਿੱਠਿਆ ਜਾ ਸਕਦਾ ਹੈ। ਉਨ੍ਹਾਂ ਖੰਨਾ ਪੁਲਿਸ ਦੀ ਨਸ਼ਿਆਂ ਪ੍ਰਤੀ ਕਾਰਗੁਜਾਰੀ ਦੀ ਸ਼ਲਾਘਾ ਕਰਦਿਆ ਕਿਹਾ ਕਿ ਜਿਲ੍ਹਾ ਪੁਲਿਸ ਨੇ ਪਿਛਲੇ ਸਮੇਂ ’ਚ ਭਾਰੀ ਮਾਤਰਾ ’ਚ ਨਸ਼ੇ ਦੀ ਬ੍ਰਾਮਦਗੀ ਕਰਕੇ ਦੋਸ਼ੀ ਸਿਲਾਖਾ ਪਿੱਛੇ ਭੇਜੇ ਸੁਲਾਹੁਣ ਯੋਗ ਕਦਮ ਹੈ। ਉਨ੍ਹਾਂ ਜਿੱੇ ਪੁਲਿਸ ਨੂੰ ਨਸ਼ਾਂ ਛੱਡਣ ਵਾਲੇ ਵਿਅਕਤੀ ਦੀ ਪੁੱਛ ਪੜਤਾਲ ਕਰਨ ਦੀ ਬਿਜਾਏ ਉਸ ਦੀ ਨਸ਼ਾਂ ਛੱਡਣ ’ਚ ਮੱਦਦ ਕਰਨ ਦੀ ਹਦਾਇਤ ਕੀਤੀ, ਉੇਥੇ ਹੀ ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਤੰਦਰੁਸਤ ਸਮਾਜ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਪੁਲਿਸ ਜਿਲ੍ਹਾਂ ਖੰਨਾ ਨੂੰ ਨਸ਼ਾ ਮੁਕਤ ਕਰਨ ਲਈ ਪ੍ਰੇਰਿਤ ਕਰਦਿਆ ਕਿਹਾ ਕਿ ਇਹ ਸੁਪਨਾ ਸੱਚ ਹੋਣ ਤੇ ਮੁਬਾਰਕਬਾਦ ਦੇਣ ਆਉਣਗੇ, ਭਾਵੇਂ ਉਹ ਸੇਵਾ ਮੁਕਤ ਹੀ ਕਿਓ ਨਾ ਹੋ ਜਾਣ। ਇਸ ਮੌਕੇ ਪੁਲਿਸ ਵਲੋਂ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਸਾਇਕਲ ਰੈਲੀ ਅਤੇ ਹੋਰ ਗਤੀਵਿਧੀਆਂ ਦਾ ਜਿਕਰ ਵੀ ਕੀਤਾ ਗਿਆ।ਇਸ ਮੋਕੇ ਐਸਐਸਪੀ ਧਰੁਵ ਦਹਿਆ, ਐਸਪੀ ਜਸਵੀਰ ਸਿੰਘ, ਐਸਪੀ ਬਲਵਿੰਦਰ ਸਿੰਘ ਭੀਖੀ, ਡੀਐਸਪੀ ਪਾਇਲ ਰਛਪਾਲ ਸਿੰਘ ਢੀਡਸਾਂ ਆਦਿ ਹਾਜ਼ਰ ਸਨ।